Site icon Sikh Siyasat News

ਤੀਜੇ ਘੱਲੂਘਾਰੇ ਦੀ 40ਵੀ ਯਾਦ ‘ਚ ਸੁਲਤਾਨਵਿੰਡ ਵਿਖੇ ‘ਪੰਥਕ ਦੀਵਾਨ’ 5 ਜੂਨ ਨੂੰ

ਤਲਵੰਡੀ ਸਾਬੋਂ/ਬਠਿੰਡਾ :-  ਜੂਨ ’84 ਤੀਜਾ ਘੱਲੂਘਾਰਾ ਦੀ 40 ਵੇਂ ਵਰ੍ਹੇ ਗੰਢ ਮੌਕੇ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਸਮਰਪਿਤ 5 ਜੂਨ ਨੂੰ ਸੁਲਤਾਨਵਿੰਡ ਦੇ ਗੁਰਦੁਆਰਾ ਸ੍ਰੀ ਅਟਾਰੀ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਲਗਾਏ ਜਾ ਰਹੇ ‘ਪੰਥਕ ਦੀਵਾਨ’ ਲਈ ਪੰਥ ਸੇਵਕ ਜਥਾ ਵਲੋਂ ਬਠਿੰਡਾ, ਸ੍ਰੀ ਦਮਦਮਾ ਸਾਹਿਬ ਤੇ ਹੋਰ ਥਾਵਾਂ ’ਤੇ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਸੱਦਾ ਪੱਤਰ ਦੇ ਕੇ ਹਾਜਰ ਹੋਣ ਦੀ ਅਪੀਲ ਕੀਤੀ।

ਤੀਜਾ ਘੱਲੂਘਾਰਾ ਦੇ ਸ਼ਹੀਦਾਂ ਦੀ 40 ਵੀ ਵਰ੍ਹੇ ਗੰਢ ਮੌਕੇ ਸੁਲਤਾਨਵਿੰਡ ’ਚ ਕਰਵਾਏ ਜਾ ਰਹੇ ਪੰਥਕ ਦੀਵਾਨ ਦੇ ਸੱਦਾ ਪੱਤਰ ਦੇਣ ਸਬੰਧੀ ਜਥੇ ਵਲੋਂ ਕੀਤੀ ਗਈ ਬੈਠਕ ਦੀ ਇਕ ਤਸਵੀਰ

ਸਮਾਗਮ ਸਬੰਧੀ ਹੋਈ ਬੈਠਕ ਤੋਂ ਬਾਅਦ ਸੱਦਾ ਪੱਤਰ ਦੇਣ ਵਾਲਿਆਂ ’ਚ ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਸਤਨਾਮ ਸਿੰਘ ਖੰਡਾ, ਭਾਈ ਮਹਾਂਬੀਰ ਸਿੰਘ ਸੁਲਤਾਨਵਿੰਡ, ਡਾ. ਕੰਵਲਜੀਤ ਸਿੰਘ ਛੱਜਲਵੰਡੀ, ਭਾਈ ਸੁਖਦੇਵ ਸਿੰਘ ਮੀਕਾ, ਭਾਈ ਕੇਵਲ ਸਿੰਘ ਦਬੁਰਜੀ, ਭਾਈ ਸੁਖਦੀਪ ਸਿੰਘ ਮੰਡਵਾਲ, ਭਾਈ ਮਨਦੀਪ ਸਿੰਘ ਅੰਮ੍ਰਿਤਸਰ ਹਾਜਰ ਸਨ। ਉਹਨਾਂ ਦੱਸਿਆ ਕਿ ਇਹ ਸੱਦਾ ਪੱਤਰ ਪੰਥ ਸੇਵਕ ਜਥਾ ਲੱਖੀ ਜੰਗਲ, ਭਾਈ ਡੱਲ ਸਿੰਘ ਗੱਤਕਾ ਅਕੈਡਮੀ, ਦਮਦਮੀ ਟਕਸਾਲ, ਦਲ ਖ਼ਾਲਸਾ, ਪਿੰਡਾਂ ਦੀਆਂ ਸੰਗਤਾਂ ਨੂੰ ਦਿੱਤੇ ਗਏ। ਭਾਈ ਹਰਦੀਪ ਸਿੰਘ ਮਹਿਰਾਜ ਨੇ ਦੱਸਿਆ ਕਿ ਪੰਥਕ ਦੀਵਾਨ ਦਾ ਸਮਾਂ ਸ਼ਾਮ 7:30 ਵਜੇ ਤੋਂ ਰਾਤ ਨੂੰ 10:30 ਵਜੇ ਤਕ ਹੋਵੇਗਾ।

 


 


ਹੋਰ ਸਬੰਧਤ ਖਬਰਾਂ ਪੜ੍ਹੋ  :-

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version