Site icon Sikh Siyasat News

ਅਸੀ ਕੋਈ ਅਹੁਦਾ ਨਹੀ ਲੈਣਾ ਨਾ ਕੋਈ ਜਥੇਬੰਦੀ ਹੈ। ਸਾਡਾ ਮਕਸਦ ਗੁਰਮਤ ਤੇ ਸਿੱਖਾਂ ਦੀ ਏਕਤਾ ਕਰਾਉਣੀ। ਲਾਲ ਸਿੰਘ ਅਕਾਲਗੜ

 


ਸਿੱਖ ਸੰਘਰਸ਼ ਨਾਲ ਸਬੰਧਤ ਸਖਸ਼ੀਅਤਾਂ ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ ਚੌੜਾ, ਭਾਈ ਭੁਪਿੰਦਰ ਸਿੰਘ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ ਸਮੇਤ ਮਨਜੀਤ ਸਿੰਘ ਫਗਵਾੜਾ ਅਤੇ ਭਾਈ ਸੁਖਦੇਵ ਸਿੰਘ ਡੋਡ ਨੇ ਪੰਥਕ ਏਕਤਾ ਲਈ ਸੰਵਾਦ ਸ਼ੁਰੂ ਕਰਨ ਲਈ ਸਾਂਝਾ ਮੰਚ ਬਣਾਉਣ ਦਾ ਐਲਾਨ ਕੀਤਾ ਹੈ। ਉਹਨਾਂ ਨੇ 28 ਸਤੰਬਰ 2022 ਨੂੰ ਪ੍ਰੈਸ ਕਲੱਬ, ਸ੍ਰੀ ਅੰਮ੍ਰਿਤਸਰ ਵਿਖੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ।

ਇਸ ਸਬੰਧੀ ਪਹਿਲੀ ਇਕੱਤਰਤਾ ਅਤੇ ਸੰਵਾਦ ੨੧ ਅਕਤੂਬਰ ਨੂੰ ਗੁਰਦੁਆਰਾ ਸ਼ਹੀਦ ਗੰਜ, ਰੇਲਵੇ ਕਲੋਨੀ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ੧੦:੦੦ ਤੋਂ ੧੨:੩੦ ਹੋਵੇਗੀ।

ਇਹ ਸੰਖੇਪ ਮੁਲਾਕਾਤ ਭਾਈ ਲਾਲ ਸਿੰਘ ਅਕਾਲਗੜ੍ਹ ਹੋਰਾਂ ਨਾਲ ਹੈ। ਜਿਨ੍ਹਾਂ ਦੀ ਚੱਲ ਰਹੇ ਸਿੱਖ ਸੰਘਰਸ਼ ਦੌਰਾਨ ਸੰਨ ੧੯੯੨ ਵਿਚ ਮੁੰਬਈ ਤੋਂ ਗ੍ਰਿਫਤਾਰੀ ਹੁੰਦੀ ਹੈ। ਇਸ ਵੇਲੇ ਉਹ ਲਗਾਤਾਰ ਅਲੱਗ ਅਲੱਗ ਜੇਲ੍ਹਾਂ ਵਿੱਚ ਕੈਦ ਕੱਟਦੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version