ਚੰਡੀਗੜ੍ਹ: ਧੱਕੇ ਨਾਲ ਗਾਇਬ ਕਰ ਦੇਣਾ ਮਨੁੱਖੀ ਹੱਕਾਂ ਦੀ ਉਲੰਘਣਾ ਅਤੇ ਕੌਮਾਂਤਰੀ ਕਾਨੂੰਨ ਮੁਤਾਬਕ ਅਪਰਾਧ ਹੈ। 30 ਅਗਸਤ ਨੂੰ ਹਰ ਵਰ੍ਹੇ ਐਮਨੈਸਟੀ ਇੰਟਰਨੈਸ਼ਨਲ ਵਲੋਂ “ਲਾਪਤਾ ਲੋਕਾਂ ਦੇ ਕੌਮਾਂਤਰੀ ਦਿਹਾੜੇ” ਦੇ ਤੌਰ ‘ਤੇ ਯਾਦ ਕੀਤਾ ਜਾਂਦਾ ਹੈ।
ਇਨਸਾਫ ਵਲੋਂ ਜਸਵੰਤ ਸਿੰਘ ਖਾਲੜਾ ਤੇ ਬਣੀ ਦਸਤਾਵੇਜ਼ੀ ਵੀਡੀਓ:
6 ਸਤੰਬਰ, 2015 ਨੂੰ ਮਨੁੱਖੀ ਹੱਕਾਂ ਦੇ ਰਾਖੇ ਜਸਵੰਤ ਸਿੰਘ ਖਾਲੜਾ ਦੇ ਗਾਇਬ ਹੋਣ ਦੇ 20ਵੇਂ ਵਰ੍ਹੇ ਦੀ ਯਾਦ ਵਿਚ “ਇਨਸਾਫ” ਵਲੋਂ “ਜਸਵੰਤ ਸਿੰਘ ਖਾਲੜਾ ਨੂੰ ਚੇਤੇ ਕਰਦਿਆਂ: ਇਨਸਾਫ ਦੀ ਉਮੀਦ” ਨਾਂ ਦਾ ਦਸਤਾਵੇਜ਼ ਜਾਰੀ ਕੀਤਾ ਗਿਆ ਸੀ। ਇਸ 30 ਮਿੰਟ ਦੀ ਫਿਲਮ ਵਿਚ ਸ. ਖਾਲੜਾ ਦੇ ਪਰਿਵਾਰ ਦਾ ਇੰਟਰਵਿਊ ਅਤੇ ਲਾਪਤਾ ਲੋਕਾਂ ਦੇ ਸਸਕਾਰ ਬਾਰੇ ਜਾਣਕਾਰੀ ਸੀ।
ਇਸ ਖ਼ਬਰ ਨੂੰ ਵਧੇਰੇ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ :
On International Day of Disappeared: A Light of Justice – Commemorating Jaswant Singh Khalra (Documentary) .