Site icon Sikh Siyasat News

ਉਬਾਮਾ ਨੇ ਸਿੱਖਾਂ ਨੁੰ ਮੁੜ ਦਿੱਤਾ ਸੁਰੱਖਿਆ ਦਾ ਭਰੋਸਾ

ਕੈਲੇਫੋਰਨੀਆ: ਅਮਰੀਕਾ ਵਿੱਚ ਸਿੱਖਾਂ ‘ਤੇ ਹੋਰ ਲਗਾਤਾਰ ਹਮਲਿਆਂ ਕਾਰਣ ਅਮਰੀਕੀ ਰਾਸ਼ਟਰਪਤੀ ਬਰਾਕ ਉਬਾਮਾ ਨੇ ਸਿੱਖਾਂ ਨੂੰ ਮੁੜ ਸੁਰੱਖਿਆ ਦਾ ਭਰੋਸਾ ਦਿੱਤਾ ਹੈ। ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਭੇਜੇ ਆਪਣੇ ਵਧਾਈ ਸੰਦੇਸ਼ ਸਮੇ  ਆਪਣੀ ਵਿਸ਼ੇਸ਼ ਸਹਾਇਕ ਅਤੇ ਵਾਈਟ ਹਾਊਸ ਦੇ ਧਰਮ ਆਧਾਰਿਤ ਦਫਤਰ ਦੀ ਮੁਖੀ ਮੇਲਿਸਾ ਰੋਜਰਸ ਰਾਹੀਂ ਸਿੱਖਾਂ ਨੂੰ ਦਿੱਤੇ ਮੁੜ ਭਰੋਸੇ ਦਿੱਤਾ ਹੈ।

ਮੇਲਿਸਾ ਰੋਜਰਸ ਗੁਰੂਘਰ ਵਿੱਚ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ

ਉਨ੍ਹਾਂ ਨੇ ਸਿੱਖਾਂ ਖਿਲਾਫ ਹਾਲ ਵਿਚ ਹੀ ਹੋਈਆਂ ਹਿੰਸਕ ਘਟਨਾਵਾਂ ‘ਤੇ ਲਾਸ ਏਾਜਲਸ ਗੁਰਦੁਆਰਾ ਵਿਚ ਹੋਈ ਭੰਨਤੋੜ ਤੇ ਸਿੱਖ ਭਾਈਚਾਰੇ ਨਾਲ ਹਮਦਰਦੀ ਪ੍ਰਗਟਾਈ ।ਮੇਲਿਸਾ ਰੋਜਰਸ ਰੌਕਵਿਲੇ ਮੈਰੀਲੈਂਡ ਦੇ ਗੁਰੂ ਘਰ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਸਮਾਗਮ ਵਿਚ ਸ਼ਾਮਿਲ ਹੋਣ ਲਈ ਆਈ ਸੀ ।ਉਹ ਗੁਰੂ ਘਰ ਵਿਚ ਸਿੱਖਾਂ ਦੇ ਇਕੱਠ ਵਿਚ ਸ਼ਾਮਿਲ ਹੋਣ ਵਾਲੀ ਓਬਾਮਾ ਪ੍ਰਸ਼ਾਸਨ ਦੇ ਸਰਬਉਚ ਪ੍ਰਤੀਨਿਧ ਹੈ ।

ਗੁਰੂ ਗੋਬਿੰਦ ਸਿੰਘ ਫਾਊਡੇਸ਼ਨ ਗੁਰਦੁਆਰਾ ਵਿਚ 350 ਤੋਂ ਵੱਧ ਸਿੱਖਾਂ ਦੇ ਇਕੱਠ ਸਾਹਮਣੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਭੇਜੇ ਵਧਾਈ ਸੰਦੇਸ਼ ਲੈ ਕੇ ਆਈ ਹਾਂ ।ਇਹ ਉਸ ਲਈ ਮਾਣ ਵਾਲੀ ਗੱਲ ਹੈ ਕਿ ਇਸ ਖਾਸ ਮੌਕੇ ਗੁਰਪੁਰਬ ‘ਤੇ ਉਹ ਉਨ੍ਹਾਂ ਵੱਲੋਂ ਭੇਜੀ ਵਧਾਈ ਲੈ ਕੇ ਆਈ ਹਾਂ ।ਉਨ੍ਹਾਂ ਨੇ ਕਿਹਾ ਕਿ ਸਿੱਖਾਂ ਤੇ ਸਿੱਖ ਗੁਰਦੁਆਰਿਆਂ ਖਿਲਾਫ ਹਾਲ ਵਿਚ ਹੋਏ ਹਮਲੇ ਅਤੇ ਹਿੰਸਕ ਘਟਨਾਵਾਂ ਲਈ ਮੈਂ ਇਸ ਮੌਕੇ ‘ਤੇ ਸਿੱਖਾਂ ਨਾਲ ਡੂੰਘੀ ਹਮਦਰਦੀ ਪ੍ਰਗਟ ਕਰਦੀ ਹੈ ।ਇਹ ਘਟਨਾਵਾਂ ਜਿਵੇਂ ਤੁਹਾਡੇ ਲਈ ਬਹੁਤ ਚਿੰਤਾਜਨਕ ਹਨ, ਉਵੇਂ ਹੀ ਸਾਡੇ ਲਈ ਵੀ ਬਹੁਤ ਚਿੰਤਾ ਵਾਲੀ ਗੱਲ ਹੈ ।ਇਨ੍ਹਾਂ ਅਪਰਾਧਾਂ ਵਿਚ ਪੀੜਤਾਂ ਨੂੰ ਹੋਏ ਨੁਕਸਾਨ ਲਈ ਸਾਨੂੰ ਬੇਹੱਦ ਅਫਸੋਸ ਹੈ ।ਉਨ੍ਹਾਂ ਕਿਹਾ ਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇਨ੍ਹਾਂ ਚੁਣੌਤੀ ਭਰੇ ਸਮੇਂ ਦੌਰਾਨ ਅਸੀਂ ਪੁੂਰੀ ਤਰ੍ਹਾਂ ਤੁਹਾਡੇ ਨਾਲ ਹਾਂ ।ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਕਿ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ ਤੇ ਇਹੋ ਜਿਹੀਆਂ ਘਟਨਾਵਾਂ ਨੂੰ ਖਤਮ ਕਰਕੇ ਹੀ ਰਹਾਂਗੇ ।
ਉਨ੍ਹਾਂ ਕਿਹਾ ਕਿ ਤੁਹਾਡੇ ਵਾਂਗ ਸਾਡਾ ਵੀ ਇਹ ਮੰਨਣਾ ਹੈ ਕਿ ਕਿਸੇ ਇਕ ਧਰਮ ‘ਤੇ ਹਮਲਾ ਸਾਰੇ ਧਰਮਾਂ ‘ਤੇ ਹਮਲਾ ਹੁੰਦਾ ਹੈ ।ਇਸ ਮੌਕੇ ਉਨ੍ਹਾਂ ਨੂੰ ਸਿਰੋਪਾਓ ਅਤੇ ਸਿੱਖ ਧਰਮ ਬਾਰੇ ਇਕ ਕਿਤਾਬ ਭੇਟ ਕੀਤੀ ।ਧਰਮ ਬਾਰੇ ਸਿੱਖ ਕੌਾਸਲ ਦੇ ਚੇਅਰਮੈਨ ਰਾਜਵੰਤ ਸਿੰਘ ਨੇ ਕਿਹਾ ਕਿ ਅਸੀਂ ਰਾਸ਼ਟਰਪਤੀ ਤੇ ਉਨ੍ਹਾਂ ਦੇ ਪ੍ਰਸ਼ਾਸਨ ਦੇ ਸ਼ੁਕਰਗੁਜ਼ਾਰ ਹਾਂ ।
ਸਿੱਖਾਂ ਖਿਲਾਫ ਹਾਲ ਵਿਚ ਹੋਈਆਂ ਹਿੰਸਕ ਘਟਨਾਵਾਂ ਦੇ ਮੱਦੇਨਜ਼ਰ ਵਾਈਟ ਹਾਊਸ ਵੱਲੋਂ ਉਠਾਏ ਗਏ ਫੌਰੀ ਕਦਮਾਂ ਲਈ ਅਸੀਂ ਪ੍ਰਸੰਸਾ ਕਰਦੇ ਹਾਂ ।ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਓਬਾਮਾ ਨੇ ਸਾਰੇ ਸਰਕਾਰੀ ਮਾਧਿਅਮਾਂ ਰਾਹੀ ਇਹ ਸਖਤ ਸੰਦੇਸ਼ ਦਿੱਤਾ ਹੈ ਕਿ ਸਿੱਖ ਜਾਂ ਕਿਸੇ ਵੀ ਭਾਈਚਾਰੇ ਖਿਲਾਫ ਨਫਰਤ ਅਤੇ ਹਿੰਸਾ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਸਰਕਾਰ ਦੇ ਚੋਟੀ ਦੇ ਅਧਿਕਾਰੀ ਸਾਡੇ ਨਾਲ ਰਾਬਤਾ ਰੱਖ ਰਹੇ ਹਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version