Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਅਮਰੀਕਾ ‘ਚ ਸਿੱਖ ਆਗੂ ਨੂੰ ਮਾਰਨ ਦੀ ਸਾਜ਼ਿਸ਼: ਨਿਖਿਲ ਗੁਪਤਾ ਨੇ ਅਦਾਲਤ ਸਾਹਮਣੇ ਜੁਰਮ ਕਬੂਲਿਆ

ਅਮਰੀਕਾ ‘ਚ ਸਿੱਖ ਆਗੂ ਨੂੰ ਮਾਰਨ ਦੀ ਸਾਜ਼ਿਸ਼: ਨਿਖਿਲ ਗੁਪਤਾ ਨੇ ਅਦਾਲਤ ਸਾਹਮਣੇ ਜੁਰਮ ਕਬੂਲਿਆ

ਨਿਊਯਾਰਕ: ਅਮਰੀਕਾ ਦੀ ਧਰਤੀ ‘ਤੇ ਇੱਕ ਸਿੱਖ ਆਗੂ ਦੇ ਕਤਲ ਦੀ ਨਾਕਾਮ ਸਾਜ਼ਿਸ਼ ਰਚਣ ਦੇ ਮਾਮਲੇ ਵਿੱਚ ਵੱਡੀ ਖ਼ਬਰ ਸਾਹਮਣੇ ਆਈ ਹੈ। ਇਸ ਕੇਸ ਦੇ ਮੁੱਖ ਦੋਸ਼ੀ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੇ ਅਮਰੀਕੀ ਅਦਾਲਤ ਵਿੱਚ ਆਪਣਾ ਗੁਨਾਹ ਕਬੂਲ ਕਰ ਲਿਆ ਹੈ।

ਗੁਰਪਤਵੰਤ ਸਿੰਘ ਪੰਨੂ (ਕਾਨੂੰਨੀ ਸਲਾਹਕਾਰ ਸਿੱਖਸ ਫਾਰ ਜਸਟਿਸ )

ਸ਼ੁੱਕਰਵਾਰ, 13 ਫਰਵਰੀ 2026 ਨੂੰ ਹੋਈ ਸੁਣਵਾਈ ਦੌਰਾਨ ਗੁਪਤਾ ਨੇ ਮੰਨਿਆ ਕਿ ਉਸਨੇ ਭਾਰਤ ਸਰਕਾਰ ਦੇ ਇੱਕ ਅਧਿਕਾਰੀ ਵਿਕਾਸ ਯਾਦਵ ਨਾਲ ਮਿਲ ਕੇ ਇਹ ਸਾਜ਼ਿਸ਼ ਘੜੀ ਸੀ। ਨਿਖਿਲ ਗੁਪਤਾ ਨੇ ਸਿੱਖਸ ਫਾਰ ਜਸਟਿਸ ਦੇ ਕਾਨੂੰਨੀ ਸਲਾਹਕਾਰ ਗੁਰਪਾਵੰਤ ਸਿੰਘ ਪੰਨੂ ਨੂੰ ਮਾਰਨ ਲਈ ਇੱਕ ਕਾਤਲ ਦਾ ਪ੍ਰਬੰਧ ਕਰਨ ਦੀ ਕੋਸ਼ਿਸ਼ ਕੀਤੀ ਸੀ, ਪਰ ਜਿਸ ਵਿਅਕਤੀ ਨਾਲ ਉਸਨੇ ਸੰਪਰਕ ਕੀਤਾ, ਉਹ ਅਮਰੀਕੀ ਖੁਫੀਆ ਏਜੰਸੀ ਦਾ ਮੁਖਬਰ ਨਿਕਲਿਆ। ਜਿਸ ਭਾੜੇ ਦੇ ਕਾਤਲ ਰਾਹੀਂ ਨਿਖਿਲ ਗੁਪਤਾ ਨੇ ਇਹ ਕਤਲ ਕਰਵਾਉਣਾ ਸੀ ਉਹ ਅਸਲ ਵਿਚ ਅਮਰੀਕਾ ਸਰਕਾਰ ਦਾ ਖੂਫੀਆ ਅਧਿਕਾਰੀ ਸੀ।ਨਿਖਿਲ ਗੁਪਤਾ ਨੇ ਕਿਹਾ ਇਸ ਕਤਲ ਦਾ ਸੌਦਾ ਇਕ ਲੱਖ ਡਾਲਰ ਵਿਚ ਕੀਤਾ ਸੀ ਜਿਸ ਵਿਚੋਂ ਪੰਦਰਾਂ ਹਜ਼ਾਰ ਡਾਲਰ ਪੇਸ਼ਗੀ ਵੱਜੋਂ ਦਿੱਤੇ ਸਨ।

ਨਿਖਿਲ ਗੁਪਤਾ

ਜ਼ਿਕਰਯੋਗ ਹੈ ਕਿ ਨਿਖਿਲ ਗੁਪਤਾ ਨੂੰ 30 ਜੂਨ, 2023 ਨੂੰ ਚੈੱਕ ਗਣਰਾਜ ਦੇ ਪਰਾਗ ਵਿਚੋਂ ਅਮਰੀਕਾ ਦੇ ਕਹਿਣ ਉੱਤੇ ਸਥਾਨਕ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ ਅਤੇ ਜੂਨ 2024 ਵਿੱਚ ਅਮਰੀਕਾ ਦੇ ਹਵਾਲੇ ਕੀਤਾ ਗਿਆ ਸੀ। ਸ਼ੁਰੂਆਤ ਵਿੱਚ ਉਸਨੇ ਦੋਸ਼ਾਂ ਤੋਂ ਇਨਕਾਰ ਕੀਤਾ ਸੀ, ਪਰ ਹੁਣ ਉਸਨੇ ਆਪਣੀ ਸ਼ਮੂਲੀਅਤ ਮੰਨ ਲਈ ਹੈ। ਅਦਾਲਤ ਵੱਲੋਂ ਨਿਖਿਲ ਗੁਪਤਾ ਨੂੰ ਆਉਂਦੀ 9 ਮਈ, 2026 ਨੂੰ ਸਜ਼ਾ ਸੁਣਾਈ ਜਾਵੇਗੀ। ਕਾਨੂੰਨੀ ਮਾਹਿਰਾਂ ਮੁਤਾਬਕ ਉਸਨੂੰ ਕਈ ਦਹਾਕਿਆਂ ਦੀ ਜੇਲ੍ਹ ਹੋ ਸਕਦੀ ਹੈ। ਦੂਜੇ ਪਾਸੇ, ਇਸ ਸਾਜ਼ਿਸ਼ ਵਿੱਚ ਸ਼ਾਮਲ ਸਾਬਕਾ ਭਾਰਤੀ ਅਧਿਕਾਰੀ ਵਿਕਾਸ ਯਾਦਵ ਅਜੇ ਭਾਰਤ ਵਿਚ ਹੈ ਅਤੇ ਅਮਰੀਕੀ ਜਾਂਚ ਏਜੰਸੀ ਐਫ.ਬੀ.ਆਈ ਵੱਲੋਂ ਲੋੜੀਂਦਾ ਹੈ।

Nikhil Gupta Pleads Guilty in Foiled Assassination Plot; Timeline of the Conspiracy Involving Ex-RAW Official Vikash Yadav

ਇਹ ਮੰਨਿਆ ਜਾ ਰਿਹਾ ਹੈ ਕਿ ਨਿਖਿਲ ਗੁਪਤਾ ਨੇ ਉਸ ਖਿਲਾਫ ਮੌਜੂਦ ਠੋਸ ਤੇ ਵੱਡੀ ਗਿਣਤੀ ਵਿਚ ਸਬੂਤਾਂ ਕਰਕੇ ਜ਼ੁਰਮ ਕਬੂਲ ਕਰ ਲਿਆ ਹੈ। ਇੰਝ ਇਸ ਬਹੁ-ਚਰਚਿਤ ਮਾਮਲੇ ਦੀ ਸੁਣਵਾਈ ਦੀ ਕਾਰਵਾਈ ਛੋਟੀ ਹੋ ਗਈ ਹੈ। ਨਿਖਲ ਗੁਪਤਾ ਨੂੰ ਮੰਨੇ ਦੋਸ਼ਾਂ ਲਈ ਵੱਧ ਤੋਂ ਵੱਧ ਚਾਲੀ ਸਾਲ ਦੀ ਸਜਾ ਹੋ ਸਕਦੀ ਹੈ। ਸਜਾ ਬਾਰੇ ਆਖਰੀ ਫੈਸਲਾ ਅਦਾਲਤ ਦੇ ਜੱਜ ਵੱਲੋਂ ਸੁਣਾਇਆ ਜਾਣਾ ਹੈ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਵਰਲਡ ਸਿੱਖ ਆਰਗੇਨਾਈਜ਼ੇਸ਼ਨ (ਡਬਲਯੂ.ਐੱਸ.ਓ.) ਨੇ ਸੰਯੁਕਤ ਰਾਸ਼ਟਰ ਦੇ ਪੰਜ ਵਿਸ਼ੇਸ਼ ਰਿਪੋਰਟਰਾਂ ਵੱਲੋਂ ਸਿੱਖ ਕਾਰਕੁਨ ਮੋਨਿੰਦਰ ਸਿੰਘ ਬੂਆਲ ਨੂੰ ਮਿਲ ਰਹੀਆਂ ਧਮਕੀਆਂ ਬਾਰੇ ਜਤਾਈ ਗਈ ਚਿੰਤਾ ਦਾ ਸਵਾਗਤ ਕੀਤਾ ਹੈ। ਸੰਸਥਾ
ਯੂ.ਐੱਨ. ਦੇ ਪੰਜ ਸਪੈਸ਼ਲ ਰਿਪੋਰਟਰਾਂ ਨੇ ਕਨੇਡਾ ਨੂੰ ਲਿਖੀ ਇੱਕ ਸਾਂਝੀ ਚਿੱਠੀ ਵਿੱਚ ਸਿੱਖ ਫੈਡਰੇਸ਼ਨ ਕਨੇਡਾ ਦੇ ਕੌਮੀ ਬੁਲਾਰੇ ਭਾਈ ਮਨਿੰਦਰ ਸਿੰਘ ਨੂੰ ਮਿਲ ਰਹੀਆਂ ਧਮਕੀਆਂ ਦਾ ਮੁੱਦਾ ਚੁੱਕਿਆ ਹੈ।
ਯੁਕਤ ਰਾਸ਼ਟਰ ਦੇ ਪੰਜ ਸੀਨੀਅਰ ਅਧਿਕਾਰੀਆਂ ਨੇ ਸਿੱਖ ਫੈਡਰੇਸ਼ਨ ਦੇ ਭਾਈ ਮੋਨਿੰਦਰ ਸਿੰਘ ਨੂੰ ਲਗਾਤਾਰ ਮਿਲ ਰਹੀਆਂ ਧਮਕੀਆਂ ਅਤੇ ਚੇਤਾਵਨੀਆਂ ਬਾਰੇ ਕੈਨੇਡਾ ਸਰਕਾਰ ਨੂੰ ਸਾਂਝੇ ਤੌਰ ’ਤੇ ਜਨਤਕ ਪੱਤਰ ਲਿਖਿਆ
ਅਮਰੀਕਾ ਵਿਚ ਬਿਸ਼ਨੋਈ ਨੈੱਟਵਰਕ ਨਾਲ ਜੁੜੇ 37 ਵਿਅਕਤੀਆਂ ਖਿਲਾਫ ਦੋਸ਼-ਪੱਤਰ ਜਨਤਕ ਹੋਣ ਤੋਂ ਬਾਅਦ ਸਿੱਖ ਫੈਡਰੇਸ਼ਨ (ਕੈਨੇਡਾ) ਨੇ ਭਾਈ ਹਰਦੀਪ ਸਿੰਘ ਨਿੱਝਰ ਦੇ ਕਤਲ ਅਤੇ ਵਿਦੇਸ਼ੀ ਦਖਲਅੰਦਾਜ਼ੀ ਸਬੰਧੀ ਸੁਤੰਤਰ ਜਨਤਕ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: