ਚੰਡੀਗੜ੍ਹ: ਦਿੱਲੀ ਤੋਂ ਆ ਰਹੀਆਂ ਖਬਰਾ ਮੁਤਾਬਿਕ ਅੱਜ ਬਾਅਦ ਦੁਪਹਿਰ ਇਕ ਅਣਪਛਾਤੇ ਬੰਦੇ ਨੇ ਜਾਮਿਆ ਮਿਲੀਆ ਇਸਲਾਮੀਆ ਯੂਨੀਵਰਸਿਟੀ ਦੇ ਬਾਹਰ ਇਕ ਵਿਦਿਆਰਥੀ ਨੂੰ ਗੋਲੀ ਮਾਰ ਦਿੱਤੀ।
‘ਇੰਡੀਅਨ ਐਕਸਪ੍ਰੈਸ’ ਨੇ ਜੋ ਦ੍ਰਿਸ਼ ਸਾਂਝੇ ਕੀਤੇ ਹਨ ਉਹਨਾਂ ਵਿਚ ਇਕ ਵਿਅਕਤੀ ਪਸਤੌਲ ਲਹਿਰਾ ਰਿਹਾ ਹੈ।
ਅਖਬਾਰ ਮੁਤਾਬਿਕ ਉਸ ਨੇ ਵਿਦਿਆਰਥੀ ਨੂੰ ਗੋਲੀ ਮਾਰਨ ਤੋਂ ਬਾਅਦ ਕਿਹਾ ਕਿ “ਆਹ ਲਓ ਅਜਾਦੀ”… “ਹਿੰਦੋਸਤਾਨ ਜਿੰਦਾਬਾਦ” … “ਦਿੱਲੀ ਪੁਲਿਸ ਜਿੰਦਾਬਾਦ”।
ਦੱਸ ਦੇਈਏ ਕਿ ਜਾਮਿਆ ਮਿਲੀਆ ਇਸਲਾਮੀਆ ਨਾਗਰਿਕਤਾ ਸੋਧ ਕਾਨੂੰਨ (ਨਾ.ਸੋ.ਕਾ.) ਵਿਰੁਧ ਚੱਲ ਰਹੇ ਵਿਖਾਵਿਆਂ ਦਾ ਅਹਿਮ ਕੇਂਦਰ ਬਣ ਕੇ ਉੱਭਰੀ ਹੈ।