Site icon Sikh Siyasat News

ਪੰਜ ਪਿਆਰਿਆਂ ਦੀ ਮੁਅੱਤਲੀ ਦੇ ਮਾਮਲੇ ਵਿੱਚ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਨਹੀਂ ਬਣੀ ਸਹਿਮਤੀ

ਚੰਡੀਗੜ੍ਹ (22 ਅਕਤੂਬਰ, 2015 ): ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗਿਆਨੀ ਗੁਰਬਚਨ ਸਿੰਘ ਅਤੇ ਤਖਤ ਸਾਹਿਬਾਨ ਦੇ ਜੱਥੇਦਾਰਾਂ ਵੱਲੋਂ ਮਾਫੀ ਦੇਣ ਦੇ ਮਾਮਲੇ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੀਆਂ ਹੋਈਆਂ ਘਟਨਾਵਾਂ ਦੇ ਵਿਰੋਧ ਵਿੱਚ ਸਿੱਖ ਕੋਮ ਵਿੱਚ ਰੋਸ ਆਏ ਦਿਨ ਵੱਧਦਾ ਹੀ ਜਾ ਰਿਹਾ ਹੈ।

ਅਵਤਾਰ ਸਿੰਘ ਮੱਕੜ (ਫਾਈਲ ਫੋਟੋ)

ਇਸੇ ਕੌਮੀ ਰੋਸ ਦੇ ਚਲਦਿਆਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਚਾਰਕਾਂ, ਰਾਗੀਆਂ, ਢਾਡੀਆਂ ਨੇ ਗੁਰਮਤਿ ਸਮਾਗਮ ਵਿੱਚ ਆਏ ਗਿਆਨੀ ਗੁਰਬਚਨ ਸਿੰਘ ਦਾ ਵਿਰੋਧ ਕਰਦਿਆਂ ਉਸਤੋਂ ਅਸਤੀਫਾਂ ਦੇ ਕੇ ਸਿੱਖ ਸੰਗਤ ਤੋਂ ਭੁੱਲ ਬਖਸ਼ਾਉਣ ਦੀ ਮੰਗ ਕੀਤੀ ਅਤੇ ਬਾਅਦ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ‘ਤੇ ਅੰਮ੍ਰਿਤ ਸੰਚਾਰ ਦੀ ਸੇਵਾ ਨਿਭਾ ਰਹੇ ਪੰਜ ਪਿਆਰੇ ਸਹਿਬਾਨ ਨੇ ਪੰਥਕ ਰਵਾਇਤਾਂ ਅਨੁਸਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਤਾਬਿਆਂ ਇੱਕ ਵੱਡਾ ਫੈਸਲਾ ਲੈਦਿਆਂ ਗਿਆਨੀ ਗੁਰਬਚਨ ਸਿੰਘ ਸਮੇਤ ਪੰਜਾਂ ਜੱਥੇਦਾਰਾਂ ਨੂੰ ਸੌਦਾ ਸਾਧ ਮਾਫੀਨਾਮੇ ਸਬੰਧੀ ਤਲਬ ਕਰ ਲਿਆ।ਇਨ੍ਹਾਂ ਘਟਨਾਵਾਂ ਨਾਲ ਸਬੰਧਿਤ ਪੰਜ ਪਿਆਰੇ ਸਹਿਬਾਨ ਅਤੇ ਹੋਰ ਵਿਅਕਤੀਆਂ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਮੁਅੱਤਲ ਕਰ ਦਿੱਤਾ।

ਇਨ੍ਹਾਂ ਘਟਨਾਵਾਂ ਦੇ ਚਲੱਦਿਆਂ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸ੍ਰੀ ਕਲਗ਼ੀਧਰ ਨਿਵਾਸ (ਸੈਕਟਰ-27 ਬੀ) ਚੰਡੀਗੜ੍ਹ ਵਿਖੇ ਅੰਤ੍ਰਿੰਗ ਕਮੇਟੀ ਦੀ ਹੰਗਾਮੀ ਇਕੱਤਰਤਾ ਹੋਈ।ਇਕੱਤਰਤਾ ਦੀ ਆਰੰਭਤਾ ਮੂਲ ਮੰਤਰ ਦੇ ਜਾਪ ਕਰਕੇ ਕੀਤੀ ਗਈ। ਇਹ ਇਕੱਤਰਤਾ ਇੱਕ ਨੁਕਾਤੀ ਮੁੱਦੇ ਤੇ ਕੇਂਦਰਿਤ ਰਹੀ ਜਿਸ ਤਹਿਤ ਮੌਜੂਦਾ ਪੰਥਕ ਹਾਲਾਤ ਤੇ ਵਿਚਾਰ-ਚਰਚਾ ਕੀਤੀ ਗਈ।

ਇਕੱਤਰਤਾ ਬਾਰੇ ਜਾਣਕਾਰੀ ਦਿੰਦਿਆਂ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਅੰਤ੍ਰਿੰਗ ਕਮੇਟੀ ਮੈਂਬਰਾਂ ਨੇ ਪਿਛਲੇ ਦਿਨਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਇਸ ਮਾਮਲੇ ਨੇ ਅੱਜ ਪੰਥ ਨੂੰ ਨਾਜ਼ੁਕ ਦੌਰ ਵਿਚ ਲੈ ਆਂਦਾ ਹੈ ਅਤੇ ਸਿੱਖ ਸੰਗਤਾਂ ਦਾ ਰੋਸ ਜਾਇਜ਼ ਹੈ ਕਿਉਂਕਿ ਉਹ ਆਪਣੇ ਗੁਰੂ ਸਾਹਿਬ ਦੀ ਬੇਅਦਬੀ ਨੂੰ ਕਦੇ ਵੀ ਸਹਾਰ ਨਹੀਂ ਸਕਦੀਆਂ।

ਉਨ੍ਹਾਂ ਕਿਹਾ ਕਿ ਹਾਜ਼ਰ ਮੈਂਬਰ ਸਾਹਿਬਾਨ ਨੇ ਲੰਮੀ ਵਿਚਾਰ ਚਰਚਾ ਉਪਰੰਤ ਇਹ ਫ਼ੈਸਲਾ ਕੀਤਾ ਹੈ ਕਿ ਬੀਤੇ ਕੱਲ੍ਹ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰੇ ਸਾਹਿਬਾਨ ਨੇ ਇਕੱਤਰਤਾ ਕਰਕੇ ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬਾਨ ਨੂੰ ਮਿਤੀ 23 ਅਕਤੂਬਰ 2015 ਨੂੰ ਤਲਬ ਕਰਨ ਦਾ ਫ਼ੈਸਲਾ ਲਿਆ ਸੀ। ਇਸ ਕਾਰਨ ਪੰਜ ਪਿਆਰੇ ਸਾਹਿਬਾਨ ਨੂੰ ਸਰਵਿਸ ਤੋਂ ਮੁਅੱਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪੰਜ ਪਿਆਰਿਆਂ ਦੀ ਬਹਾਲੀ ਸਬੰਧੀ ਅੰਤ੍ਰਿੰਗ ਕਮੇਟੀ ਨੇ ਅਗਲੇਰੀ ਕਾਰਵਾਈ ਕਰਨ ਦੇ ਅਧਿਕਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਦੇ ਦਿੱਤੇ ਹਨ।ਉਨ੍ਹਾਂ ਕਿਹਾ ਕਿ ਜਲਦ ਹੀ ਇਹ ਮਾਮਲਾ ਨਿਪਟਾ ਲਿਆ ਜਾਵੇਗਾ।

ਉਨ੍ਹਾਂ ਕਿਹਾ ਕਿ ਅੱਜ ਦੀ ਇਕੱਤਰਤਾ ਵਿਚ ਦੀਰਘ ਵਿਚਾਰ ਉਪਰੰਤ ਪੰਜਾਬ ਸਰਕਾਰ ਨੂੰ ਵੀ ਇਹ ਅਪੀਲ ਕੀਤੀ ਗਈ ਹੈ ਕਿ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਸਤਿਕਾਰ ਨੂੰ ਢਾਹ ਲਾਉਣ ਵਾਲੇ ਦੋਸ਼ੀਆਂ ਤੇ ਕਾਰਵਾਈ ਕਰਨ ਸਮੇਂ ਡੂੰਘੀ ਤਫ਼ਤੀਸ਼ ਕਰਵਾ ਲਈ ਜਾਵੇ ਤਾਂ ਕਿ ਕਿਸੇ ਬੇਕਸੂਰ ਵਿਅਕਤੀ ਨਾਲ ਬੇਇਨਸਾਫ਼ੀ ਨਾ ਹੋ ਜਾਵੇ।

ਸੋਧ:

ਉਪਰੋਕਤ ਖ਼ਬਰ ਗੈਰ ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਹੋਣ ਕਰੇ ਪ੍ਰਕਾਸ਼ਿਤ ਹੋ ਗਈ। ਅਸੀਂ ਆਪਣੀ ਕੀਤੀ ਭੁੱਲ ਦਾ ਸੁਧਾਰ ਕਰਦੇ ਹੋਏ ਇਸ ਖ਼ਬਰ ਨੂੰ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸ੍ਰ. ਸੁਖਦੇਵ ਸਿੰਘ ਭੌਰ ਦੇ ਹਵਾਲੇ ਨਾਲ ਮੁੜ ਤੋਂ ਪ੍ਰਕਸ਼ਿਤ ਕਰ ਰਹੇ ਹਾਂ।ਭੁੱਲ ਲਈ ਸਿੱਖ ਸਿਆਸਤ ਦੇ ਪਾਠਕਾਂ ਤੋਂ ਖ਼ਿਮਾਂ ਦੀ ਜਾਚਨਾ ਕਰਦੇ ਹਾਂ।

ਪਹਿਲਾਂ ਇਹ ਖ਼ਬਰ ਇਸ ਸਿਰਲੇਖ ਅਧੀਨ ਪ੍ਰਕਾਸ਼ਿਤ ਕੀਤੀ ਗਈ ਸੀ:

ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਨੇ ਪੰਜਾਂ ਪਿਆਰਿਆਂ ਦੀ ਬਹਾਲੀ ਦੇ ਅਧਿਕਾਰ ਪ੍ਰਧਾਨ ਨੂੰ ਦਿੱਤੇ

ਹੁਣ:
ਪੰਜ ਪਿਆਰਿਆਂ ਦੀ ਮੁਅੱਤਲੀ ਦੇ ਮਾਮਲੇ ਵਿੱਚ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਨਹੀਂ ਬਣੀ ਸਹਿਮਤੀ

ਸ਼੍ਰੋਮਣੀ ਕਮੇਟੀ ਨੂੰ ਦਿੱਤੇ ਹੁਕਮ ਨੂੰ ਪ੍ਰਧਾਨ ਵੱਲੋਂ ਰੱਦ ਕਰਨ ਦੇ ਫੈਸਲੇ ਬਾਰੇ ਜਨਰਲ ਸਕੱਤਰ ਸ੍ਰ. ਸੁਖਦੇਵ ਸਿੰਘ ਭੌਰ ਨਾਲ ਫੋਨ ‘ਤੇ ਉਨ੍ਹਾਂ ਦੇ ਵਿਚਾਰ ਜਾਨਣ ਲਈ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ “ਇਹ ਫੈਸਲਾ ਪ੍ਰਧਾਨ ਦਾ ਨਿੱਜ਼ੀ ਫੈਸਲਾ ਹੈ, ਸ਼੍ਰੋਮਣੀ ਕਮੇਟੀ ਦਾ ਨਹੀਂ।ਇਹ ਪ੍ਰਧਾਨ ਦਾ ਆਪਣਾ ਫੈਸਲਾ ਹੈ, ਉਹ ਇਸ ਲਈ ਜਵਾਬ ਦੇਹ ਹਨ।ਜਦੋਂ ਅੰਤਰਿੰਗ ਕਮੇਟੀ ਕੋਈ ਫੈਸਲਾ ਕਰਦੀ ਹੈ ਤਾਂ ਉਹ ਸ਼੍ਰੋਮਣੀ ਕਮੇਟੀ ਦਾ ਫੈਸਲਾ ਹੁੰਦਾ ਹੈ”।

ਕੱਲ ਅੰਤਰਿੰਗ ਕਮੇਟੀ ਦੀ ਮੀਟਿੰਗ ਵਿੱਚ ਪੰਜਾਂ ਪਿਆਰਿਆਂ ਦੀ ਮੁਅੱਤਲੀ ਬਾਰੇ ਹੋਈ ਵਿਚਾਰ ਬਾਰੇ ਗੱਲ ਕਰਦਿਆਂ ਉਨਾਂ ਦੱਸਿਆ ਕਿ ਉਨ੍ਹਾਂ ਨੇ ਪ੍ਰਧਾਨ ਨੂੰ ਬੇਨਤੀ ਕੀਤੀ ਸੀ ਕਿ “ਪੰਜ ਪਿਆਰੇ ਜਦੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੁਕਮ ਲੈਕੇ ਕਿਸੇ ਮਕਸਦ ਲਈ ਅਰਦਾਸ ਕਰਦੇ ਹਨ ਤਾਂ ਉਹ ਸੰਸਥਾ ਦੇ ਰੂਪ ਵਿੱਚ ਹੁੰਦੇ ਹਨ, ਵਿਅਕਤੀ ਨਹੀਂ ਹੁੰਦੇ।ਪੰਜਾਂ ਪਿਆਰਿਆਂ ਦੀ ਸੰਸਥਾ ਗੁਰੂ ਸਾਹਿਬਾਨ ਨੇ ਖੁਦ ਸਥਾਪਿਤ ਕੀਤੀ ਸੀ, ਕਿਸੇ ਵਿਅਕਤੀ ਵਿਸ਼ੇਸ਼ ਨੇ ਨਹੀਂ। ਪੰਜਾਂ ਪਿਆਰਿਆਂ ਦੀ ਸੰਸਥਾ ਅੱਗੇ ਗੁਰੂ ਸਾਹਿਬ ਨੇ ਖੁਦ ਵੀ ਝੁਕ ਹੁਕਮ ਪ੍ਰਵਾਨ ਕੀਤਾ ਸੀ।ਇਨ੍ਹਾਂ ਨੂੰ ਮੁਅੱਤਲ ਕਰਕੇ ਪੰਥ ਵਿੱਚ ਹੋਰ ਦੁਫੇੜ ਨਾ ਪਾਓੁ ਪੰਥ ਵਿੱਚ”।

ਉਨਾਂ ਕਿਹਾ ਕਿ ਉਨਾਂ ਨੇ ਮੀਟਿੰਗ ਵਿੱਚ ਕਿਹਾ ਕਿ ਪੰਜਾਂ ਪਿਆਰਿਆਂ ਨੇ ਕਿਸੇ ਮੰਦ ਭਾਵਨਾ ਅਧੀਨ ਇਹ ਫੈਸਲਾ ਨਹੀਂ ਲਿਆ, ਉਨ੍ਹਾਂ ਦੀ ਭਾਵਨਾ ਸਿਰਫ ਤਖਤ ਸਾਹਿਬਾਨਾਂ ਦੇ ਸਤਿਕਾਰ ਨੂੰ ਬਹਾਲ ਰੱਖਣ ਦੀ ਹੈ, ਇਸ ਲਈ ਉਨ੍ਹਾਂ ਦੀ ਮੁਅੱਤਲੀ ਰੱਦ ਕੀਤੀ ਜਾਵੇ।

ਸ਼੍ਰੋਮਣੀ ਕਮੇਟੀ ਦੇ ਹੋਰ ਮੁਲਾਜ਼ਮਾਂ ਦੀ ਮੁਅੱਤਲੀ ਬਾਰੇ ਉਨ੍ਹਾਂ ਮੀਟੰਗ ਵਿੱਚ ਕਿਹਾ ਕਿ “ਸਾਰੇ ਸਿੱਖਾਂ ਦੇ ਜ਼ਜਬਾਤ ਗੁਰੂ ਸਾਹਿਬ ਦੀ ਹੋਈ ਬੇਅਦਬੀ ਕਾਰਣ ਭੜਕੇ ਹੋਏ ਹਨ। ਸਾਡੇ ਮੁਲਾਜ਼ਮ ਵੀ ਸਿੱਖ ਹਨ। ਉਨ੍ਹਾਂ ਦਾ ਗੁਰੂ ਵੀ ਗੁਰੂ ਗ੍ਰੰਥ ਸਾਹਿਬ ਜੀ ਹੈ। ਜੇ ਇਸ ਭਾਵਨਾ ਦੇ ਤਹਿਤ ਹੀ ਉਨ੍ਹਾਂ ਨੇ ਬਿਨ੍ਹਾਂ ਬੁਲਾਏ ਜੱਥੇਦਾਰ ਨੂੰ ਉੱਥੋਂ ਜਾਣ ਲਈ ਕਹਿ ਦਿੱਤਾ।ਸਾਰੇ ਜੱਥੇਦਾਰਾਂ ਦਾ ਸਤਿਕਾਰ ਕਰਦੇ ਸੀ, ਇਹ ਬਦਲਾਅ 14 ਨਵੰਬਰ ਤੋਂ ਬਾਅਦ ਸ਼ੁਰੂ ਹੋਇਆ, ਜਦੋਂ ਉਨ੍ਹਾਂ ਚੁੱਪ ਕੀਤਿਆਂ ਸੌਦਾ ਸਾਧ ਨੂੰ ਮਾਫ ਕਰ ਦਿੱਤਾ। ਇਨ੍ਹਾਂ ਹਾਲਾਤਾਂ ਨੂੰ ਸਮਝਦੇ ਹੋਏ ਪੰਥ ਦੀ ਭਾਵਨਾ ਅਨੁਸਾਰ ਫੈਸਲੇ ਲਓੁ, ਪੰਥ ਨੂੰ ਹੋਰ ਦੁਬਿਧਾ ਵਿੱਚ ਨਾ ਪਾਓੁ।

ਉਨ੍ਹਾਂ ਕਿਹਾ ਪ੍ਰਧਾਨ ਸਾਹਿਬ ਕਹਿਣ ਲੱਗੇ ਕਿ ਪਹਿਲਾਂ ਮੈਨੂੰ ਸਬੰਧਿਤ ਧਿਰਾਂ ਨਾਲ ਗੱਲ ਕਰ ਲੈਣ ਦਿਓੁ ਫੈਸਲਾ ਕਰਨ ਤੋਂ ਪਹਿਲਾਂ । ਇਹ ਗੱਲ ਵੀ ਹੋਈ ਸੀ ਕਿ ਜੇ ਕਰ ਫੈਸਲਾ ਤੁਸੀ ਹੀ (ਪ੍ਰਧਾਨ ਨੇ) ਕਰਨਾ ਤਾਂ ਉਨ੍ਹਾਂ ( ਮੈਬਰਾਂ) ਨੂੰ ਕਿਉਂ ਬੁਲਾਇਆ ਗਿਆ। ਫੈਸਲਾ ਤਾਂ ਤੁਸੀ ਕੱਲ ਰਕ ਹੀ ਦਿੱਤਾ ਸੀ, ਮੁਅੱਤਲ ਕਰਕੇ। ਪਰ ਸਾਡੀ ਰਾਇ ਆਹ (ਮੁਅੱਤਲ) ਨਾ ਕਰਨ ਦੀ ਹੈ।

ਫਿਰ ਸਾਰੇ ਮੈਂਬਰ ਕਹਿਣ ਲੱਗੇ ਕਿ ਚਲੋਂਪ੍ਰਧਾਨ ਜੀ ਨੂੰ ਇਕੱਲੇ ਨੂੰ ਕਰ ਲੈਣ ਦਿਓੁ। ਫਿਰ ਮੈਂ ਪ੍ਰਧਾਨ ਜੀ ਨੂੰ ਇਹ ਬੇਨਤੀ ਕੀਤੀ ਕਿ ਠੀਕ ਹੈ ਤੁਸੀ ਸਬੰਧਿਤ ਧਿਰਾਂ ਦਾ ਪੱਖ ਲੈ ਲਓੁ, ਪਰ ਫੈਸਲਾ ਜੋ ਅਸੀਨ ਸਾਰਿਆਂ ਨੇ ਭਾਵਨਾਂ ਦੱਸੀਆਂ, ਉਨ੍ਹਾਂ ਭਾਵਨਾਂ ਅਨੁਸਾਰ ਹੀ ਕਰਿਓੁ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version