Site icon Sikh Siyasat News

ਭੂੰਦੜ ਦੀ ਬੱਜ਼ਰ ਭੁੱਲ, ਜਿਲ੍ਹਾ ਪ੍ਰੀਸ਼ਦ ਚੋੋਣਾਂ ਤੀਕ ਠੰਡੇ ਬਸਤੇ ਪਾਣ ਦੀ ਤਿਆਰੀ?

-ਨਰਿੰਦਰ ਪਾਲ ਸਿੰਘ

ਬਾਦਲ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਵਲੋਂ ਪਰਕਾਸ਼ ਸਿੰਘ ਬਾਦਲ ਨੂੰ “ਬਾਦਸ਼ਾਹ ਦਰਵੇਸ਼”ਦੇ ਲਕਬ ਨਾਲ ਸੰਬੋਧਨ ਕਰਨ ਦੀ ਬੱਜ਼ਰ ਭੁੱਲ ਪ੍ਰਤੀ ਬਾਦਲ ਦਲ, ਸੰਤ ਸਮਾਜ, ਸ਼੍ਰੋਮਣੀ ਕਮੇਟੀ ਤੇ ਇਸਦੇ ਜਥੇਦਾਰਾਂ ਵਲੋਂ ਧਾਰੀ ਚੱੁਪ ਕੀ ਸੰਕੇਤ ਕਰਦੀ ਹੈ? ਕੀ ਇਹ ਮਾਮਲਾ ਜਿਲ੍ਹਾ ਪ੍ਰੀਸ਼ਦ ਚੋੋਣਾਂ ਤੀਕ ਠੰਡੇ ਬਸਤੇ ਪਾਣ ਦੀ ਕਵਾਇਦ ਵਿੱਚ ਸ਼ਾਮਿਲ ਹੈ?

ਸਿਆਸੀ ਆਗੂਆਂ ਤੇ ਸਿਆਸੀ ਪਾਰਟੀਆਂ ਵਲੋਂ ਸਮੇਂ ਸਮੇਂ ਗੁਰਬਾਣੀ ਅਤੇ ਗੁਰ ਸਿਧਾਤਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਤੇ ਗੁਰ ਅਸਥਾਨਾਂ ਤੀਕ ਦੀ ਸਿਆਸੀ ਹਿੱਤਾਂ ਲਈ ਵਰਤੋਂ ਦੇ ਮਾਮਲੇ ਹੀ ਵਿਚਾਰੇ ਜਾਣ ਤਾਂ ਸਾਲ 2014 ਵਿੱਚ ਸਭਤੋਂ ਪਹਿਲਾ ਮਾਮਲਾ ਲੋਕ ਸਭਾ ਚੋਣ ਵੇਲੇ ਸਾਹਮਣੇ ਆਇਆ ਸੀ ਜਦੋਂ ਬਾਦਲ ਦਲ ਦੇ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਬਾਦਲ ਦਲ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਅਰੁਣ ਜੇਤਲੀ ਦੀ ਚੌਣ ਰੈਲੀ ਮੌਕੇ ਗੁਰਸ਼ਬਦ “ਨਿਸ਼ਚੈ ਕਰਿ ਅਪਣੀ ਕੀਤ ਕਰੋਂ” ਨੂੰ ਜੇਤਲੀ ਦੀ ਖੁਸ਼ਾਮੰਦੀ ਖਾਤਿਰ ਬਦਲ ਦਿੱਤਾ।

ਉਸ ਉਪਰੰਤ ਕਾਂਗਰਸ ਦੇ ਤੇਜ ਤਰਾਰ ਆਗੂ ਨਵਜੋਤ ਸਿੰਘ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਲਈ ਸ਼ਬਦ “ਮਰਦ ਅਗੰਮੜਾ” ਵਰਤ ਲਿਆ।ਕੁਝ ਸਮਾਂ ਪਹਿਲਾਂ ਹੀ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ (ਸੁਖੀ ਰੰਧਾਵਾ) ਨੇ ਗੁਰ ਸ਼ਬਦ “ਮੈਂ ਪਾਪੀ ਤੂ ਬਖਸ਼ਣਹਾਰ” ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਭੱੁਲ ਕੀਤੀ।ਇਸੇ ਤਰ੍ਹਾਂ ਸਾਲ 2017 ਦੀ ਵਿਧਾਨ ਸਭਾ ਚੋਣ ਮੌਕੇ ਆਮ ਆਦਮੀ ਪਾਰਟੀ ਨੇ ਆਪਣੇ ਚੋਣ ਮਨੋਰਥ ਉਪਰ ਸ੍ਰੀ ਦਰਬਾਰ ਸਾਹਿਬ ਦੀ ਤਸਵੀਰ ਛਾਪਦਿਆਂ ਨਾਲ ਹੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ ਦੀ ਤਸਵੀਰ ਛਾਪ ਦਿੱਤੀ।ਇਨ੍ਹਾਂ ਸਾਰੀਆਂ ਹੀ ਘਟਨਾਵਾਂ ਨੂੰ ਗੁਰਬਾਣੀ ਤੇ ਗੁਰ ਅਸਥਾਨਾਂ ਦੇ ਅਪਮਾਨ ਵਜੋਂ ਵੇਖਦਿਆਂ ਬਾਦਲ ਦਲ,ਇਸ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਨ ਤੇ ਸੰਤ ਸਮਾਜ ਅਤੇ ਬਾਕੀ ਸਿਆਸੀ ਪਾਰਟੀਆਂ ਨਾਲ ਜੁੜੇ ਲੋਕਾਂ ਨੇ ਖੂਬ ਅਵਾਜ ਬੁਲੰਦ ਕੀਤੀ। ਸਾਫ ਸ਼ਬਦਾਂ ਵਿੱਚ ਕਿਹਾ ਜਾਵੇ ਤਾਂ ਆਮ ਆਦਮੀ ਪਾਰਟੀ, ਨਵਜੋਤ ਸਿੰਘ ਸਿੱਧੂ ਤੇ ਸੁਖੀ ਰੰਧਾਵਾ ਦੇ ਮਾਮਲੇ ਵਿੱਚ ਤਾਂ ਬਾਦਲ ਦਲ ਨਾਲ ਸਬੰਧਤ ਕਮੇਟੀ ਮੈਂਬਰਾਨ, ਸੰਤ ਸਮਾਜ ਤੇ ਨਿਹੰਗ ਸਿੰਘ ਜਥੇਬੰਦੀਆਂ ਨੇ ਵੀ ਅਕਾਲ ਤਖਤ ਪਾਸ ਲਿਖਤੀ ਸ਼ਿਕਾਇਤਾਂ ਦਾ ਹੜ੍ਹ ਲੈ ਆਂਦਾ।

ਹੁਣ ਜਿਉ ਹੀ ਬਾਦਲ ਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੰੂਦੜ ਵਲੋਂ ਪਰਕਾਸ਼ ਸਿੰਘ ਬਾਦਲ ਦੀ ਸਿਫਤ ਕਰਦਿਆਂ “ਬਾਦਸ਼ਾਹ ਦਰਵੇਸ਼”ਜਿਹੇ ਉਹ ਸ਼ਬਦ ਵਰਤੇ ਜੋ ਕੇਵਲ ਤੇ ਕੇਵਲ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਲਈ ਹਨ ਤੇ ਉਹ ਵੀ ਪਾਤਸ਼ਾਹ ਦੇ ਸਮਕਾਲੀ ਅਨਿੰਨ ਭਗਤ ਭਾਈ ਨੰਦ ਲਾਲ ਜੀ ਦੁਆਰਾ ਰਚਿਤ ਹਨ।ਇਹ ਵੀ ਜਿਕਰ ਕਰਨਾ ਜਰੂਰੀ ਹੈ ਕਿ ਸਿੱਖ ਰਹਿਤ ਮਰਿਆਦਾ ਅਨੁਸਾਰ ਗੁਰਬਾਣੀ ਕੀਰਤਨ ਕਰਦਿਆਂ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਬਾਣੀ ਤੋਂ ਇਲਾਵਾ ਭਾਈ ਗੁਰਦਾਸ ਜੀ ਦੀ ਵਾਰਾਂ ਤੇ ਭਾਈ ਨੰਦ ਲਾਲ ਜੀ ਦੀਆਂ ਗਜ਼ਲਾਂ ਦੇ ਗਾਇਨ ਦਾ ਵੀ ਹੁਕਮ ਨਾਦਰ ਹੈ।

ਦੂਸਰੇ ਪਾਸੇ ਸ਼੍ਰੋਮਣੀ ਕਮੇਟੀ ਦੇ ਮੌਜੂਦਾ ਤੇ ਸਾਬਕਾ ਪ੍ਰਧਾਨਾਂ ਤੋਂ ਇਲਾਵਾ ਕਿਸੇ ਵੀ ਕਮੇਟੀ ਮੈਂਬਰ, ਦਲ ਦੇ ਆਗੂ ਜਾਂ ਤਖਤਾਂ ਦੀ ਸੇਵਾ ਵਿੱਚ ਲੱਗੇ ਜਥੇਦਾਰਾਂ ਅਤੇ ਸੰਤ ਸਮਾਜ ਨਾਲ ਜੁੜੇ ਸੰਤਾਂ ਮਹਾਂਪੁਰਖਾਂ ਨੇ ਇਸ ਮਸਲੇ ਤੇ ਕੋਈ ਪ੍ਰੀਕਿਿਰਆ ਜਾਹਰ ਨਹੀ ਕੀਤੀ।ਇਹ ਵੀ ਜਿਕਰ ਕਰਨਾ ਬਣਦਾ ਹੈ ਕਿ ਜਦ ਵੀ ਕਈ ਸਿਆਸੀ ਵਿਰੋਧੀ ਗੁਰਬਾਣੀ ਜਾਂ ਗੁਰ ਸਿਧਾਂਤ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦੀ ਹਿਮਾਕਤ ਕਰਦਾ ਰਿਹਾ ਹੈ ਤਾਂ ਤਖਤਾਂ ਦੇ ਜਥੇਦਾਰ ਹੀ ਕਹਿੰਦੇ ਸੁਣੇ ਗਏ ਹਨ ਕਿ ‘ਗੁਰਬਾਣੀ ਦੀ ਤੁਕ ਬਦਲਣ ਕਾਰਣ ਤਾਂ ਗੁਰੂ ਹਰ ਰਾਏ ਸਾਹਿਬ ਨੇ ਆਪਣੇ ਪੁਤਰ ਰਾਮ ਰਾਏ ਨੂੰ ਹੁਕਮ ਦਿੱਤਾ ਸੀ ਕਿ ਜਿਧਰ ਮੂੰਹ ਹੈ ਉਧਰ ਹੀ ਚਲੇ ਜਾਉ’।ਹੁਣ ਜਦੋਂ ਕਿ ਭਾਈ ਨੰਦ ਲਾਲ ਦੁਆਰਾ ਦਸਮ ਪਾਤਸ਼ਾਹ ਦੀ ਉਸਤਤਿ ਵਿੱਚ ਉਚਾਰੇ ਸ਼ਬਦ “ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ”ਨੂੰ ਪਰਕਾਸ਼ ਸਿੰਘ ਬਾਦਲ ਲਈ ਵਰਤਣ ਦੀ ਬਜ਼ਰ ਗਲਤੀ ਕੀਤੀ ਗਈ ਹੈ। ਦਲ ਦੀ ਜਿਸ ਸਟੇਜ ਤੋਂ ਇਹ ਗਲਤੀ ਹੋਈ ਉਸਤੇ ਬੈਠੇ ਕਿਸੇ ਵੀ ਅਖੌਤੀ ਪੰਥਕ ਆਗੂ ਨੇ ਇਸਨੂੰ ਨਿੰਦਣਯੋਗ ਕਹਿਣ ਦੀ ਕੋਸ਼ਿਸ਼ ਵੀ ਨਹੀ ਕੀਤੀ।

ਦੂਸਰੇ ਪਾਸੇ ਕੁਝ ਹਲਕਿਆਂ ਨੇ ਇਹ ਪ੍ਰਚਾਰਨਾ ਸ਼ੁਰੂ ਕਰ ਦਿੱਤਾ ਹੈ ਕਿ ਬਲਵਿੰਦਰ ਸਿੰਘ ਭੂੰਦੜ ਨੇ ਕਹੇ ਹੋਏ ਸ਼ਬਦਾਂ ਲਈ ਮੁਆਫੀ ਮੰਗ ਲਈ ਹੈ। ਕੀ ਇਹ ਮੁਆਫੀ ਅਕਾਲ ਤਖਤ ਸਾਹਿਬ ਪਾਸ ਲਿਖਤੀ ਪੁਜੀ ਹੈ ? ਆਖਿਰ ਅਜੇਹੀਆਂ ਬਜ਼ਰ ਭੁੱਲਾਂ ਕਰਨ ਵਾਲੇ ਲੋਕਾਂ ਦੀ ਮੁਆਫੀ ਸ਼ੋਸ਼ਲ ਮੀਡੀਆ ਫੇਸਬੱੁਕ, ਵਟਸ ਅੱਪ ਜਾਂ ਈ ਮੇਲ ਰਾਹੀਂ ਕਦੋਂ ਤੋਂ ਸਵੀਕਾਰਣ ਦਾ ਵਿਧਾਨ ਲਾਗੂ ਕਰ ਦਿੱਤਾ ਗਿਆ ਹੈ? ਖੁਦ ਨੂੰ ਪੰਥਕ ਕਹਾਉਣ ਵਾਲਿਆਂ ਵਲੋਂ ਆਪਣੇ ਹੀ ਆਗੂ ਦੀ ਗਲਤੀ ਪ੍ਰਤੀ ਧਾਰੀ ਚੱੁਪ, ਕੀ ਮਾਮਲੇ ਨੂੰ ਜਿਲ੍ਹਾ ਪ੍ਰੀਸ਼ਦ ਚੋੋਣਾਂ ਤੀਕ ਠੰਡੇ ਬਸਤੇ ਪਾਣ ਦੀ ਕਵਾਇਦ ਵਿੱਚ ਸ਼ਾਮਿਲ ਹੈ?

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version