Site icon Sikh Siyasat News

ਨਾਭਾ ਜੇਲ੍ਹ: ਸਰਕਾਰੀ ਖਬਰ ਉਤੇ ਇਤਬਾਰ ਨਾ ਕਰੋ /ਕਈ ਹੋਰ ਪੱਖ ਵੀ ਹੋ ਸਕਦੇ ਹਨ: ਗਜਿੰਦਰ ਸਿੰਘ, ਦਲ ਖਾਲਸਾ

ਅੱਜ ਸਵੇਰੇ ਨਾਭਾ ਜੇਲ੍ਹ ਉਤੇ ‘ਗੈਂਗਸਟਰਜ਼’ ਦੇ ਹਮਲੇ ਦੀ ਖਬਰ ਆ ਰਹੀ ਹੈ, ਜਿਸ ਵਿੱਚ ਛੇ ਕੈਦੀ ਫਰਾਰ ਹੋਏ ਦੱਸੇ ਜਾ ਰਹੇ ਹਨ, ਜਿਨ੍ਹਾਂ ਵਿੱਚ ਦੋ ਖਾਲਿਸਤਾਨੀ ‘ਖਾੜ੍ਹਕੂ’ ਹਰਮਿੰਦਰ ਸਿੰਘ ਮਿੰਟੂ ਅਤੇ ਕਸ਼ਮੀਰ ਸਿੰਘ ਵੀ ਹਨ।

ਇਹ ਜ਼ਰੂਰੀ ਨਹੀਂ ਕਿ ਇਹ ਖਬਰ ਜਿਵੇਂ ਦਿੱਤੀ ਜਾ ਰਹੀ ਹੈ, ਇਸ ਦੀ ਸੱਚਾਈ ਵੀ ਉਵੇਂ ਹੀ ਹੋਵੇ। ਸਾਡੇ ਸਾਹਮਣੇ ਬਹੁਤ ਸਾਰੀਆਂ ਸਰਕਾਰੀ ਸਾਜ਼ਿਸ਼ਾਂ ਦੀਆਂ ਮਿਸਾਲਾਂ ਪਹਿਲਾਂ ਹੀ ਮੌਜੂਦ ਹਨ।

ਹਰਮਿੰਦਰ ਸਿੰਘ ਮਿੰਟੂ (ਫਾਈਲ ਫੋਟੋ)

ਇਸ ਖਬਰ ਦੇ ਨਾਲ ਸਾਡਾ ਧਿਆਨ ਕੁੱਝ ਸਮਾਂ ਪਹਿਲਾਂ ਹੀ ਭੋਪਾਲ ਜੇਲ੍ਹ ਦੀ ਫਰਾਰੀ ਅਤੇ ਫਿਰ ਸ਼ਾਮ ਤੱਕ ਹੀ ‘ਪੁਲਸ ਮੁਕਾਬਲੇ’ ਵਿੱਚ ਅੱਠ ਸਿਮੀ ਦੇ ਮੁਸਲਮਾਨ ਵਰਕਰਾਂ ਦੇ ਮਾਰ ਦਿੱਤੇ ਜਾਣ ਦੀ ਖਬਰ ਵੱਲ ਵੀ ਜਾਣਾ ਚਾਹੀਦਾ ਹੈ।

ਦੋਸਤੋ ਅੱਖਾਂ ਖੁੱਲੀਆਂ ਰੱਖੋ, ਤੇ ਸੋਚ ਦੀ ਨਜ਼ਰ ਵੀ ਦੂਰ ਤੱਕ ਲੈ ਕੇ ਜਾਓ।

ਇੰਨੀ ਛੇਤੀ ਸਰਕਾਰੀ ਖਬਰ ਉਤੇ ਇਤਬਾਰ ਨਾ ਕਰੋ। ਇਸ ਖਬਰ ਦੇ ਕਈ ਹੋਰ ਪੱਖ ਵੀ ਹੋ ਸਕਦੇ ਹਨ।

ਇਸ ਵੇਲੇ ਇਸ ਤੋਂ ਜ਼ਿਆਦਾ ਲਿਖਣਾ ਨਹੀਂ ਬਣਦਾ, ਇੰਤਜ਼ਾਰ ਕਰਨੀ ਬਣਦੀ ਹੈ।

ਸੰਬੰਧਤ ਖ਼ਬਰਾਂ: 

ਨਾਭਾ ਜੇਲ੍ਹ: ਸੁਖਬੀਰ ਬਾਦਲ ਵਲੋਂ ਸਪੈਸ਼ਲ ਟਾਸਕ ਫੋਰਸ ਕਾਇਮ, ਫਰਾਰੀ ਤੋਂ ਬਾਅਦ ਇਕ ਮੁਕਾਬਲੇ ਦੀ ਪੁਸ਼ਟੀ …

ਨਾਭਾ ਜੇਲ੍ਹ ‘ਤੇ ਹਮਲਾ: ਭਾਈ ਹਰਮਿੰਦਰ ਸਿੰਘ ਮਿੰਟੂ ਸਣੇ ਚਾਰ ਹੋਰ ਫਰਾਰ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version