ਮੁੰਬਈ (5 ਦਸੰਬਰ, 2015): ਵਿਵਾਦਤ ਰਾਮ ਮੰਦਿਰ ਬਣਾਉਣ ਦੇ ਮਾਮਲੇ ‘ਤੇ ਭਾਜਪਾ ਦੀ ਪਿੱਤਰੀ ਭਗਵਾ ਜੱਥੇਬੰਦੀ ਆਰ.ਐਸ.ਐਸ. ਮੁਖੀ ਮੋਹਨ ਭਾਗਵਤ ਵੱਲੋਂ ਦਿੱਤੇ ਬਿਆਨ ਦਾ ਸਵਾਗਤ ਕਰਦੇ ਹੋਏ ਹਿਦੂਵਤ ਨੂੰ ਪ੍ਰਨਾਈ ਹੋਈ ਜੱਥੇਬੰਦੀ ਸ਼ਿਵ ਸੈਨਾ ਨੇ ਕਿਹਾ ਕਿ ਉਨ੍ਹਾਂ ਨੂੰ ਰਾਮ ਮੰਦਿਰ ਬਣਾਉਣ ਦੀ ਤਰੀਕ ਦਾ ਐਲਾਨ ਕਰਨਾ ਚਾਹੀਦਾ ਹੈ ।
ਆਪਣੇ ਅਖਬਾਰ ‘ਸਾਮਨਾ’ ਦੀ ਸੰਪਾਦਕੀ ‘ਚ ਸ਼ਿਵ ਸੈਨਾ ਨੇ ਕਿਹਾ ਕਿ ਅਸੀਂ ਇਸ ਮੁੱਦੇ ‘ਤੇ ਮੋਹਨ ਭਾਗਵਤ ਦੇ ਰੁਖ ਦਾ ਸਵਾਗਤ ਕਰਦੇ ਹਾਂ ।ਸ਼ਿਵ ਸੈਨਾ ਨੇ ਕਿਹਾ ਕਿ ਅਗਰ ਇੰਨੇ ਖੂਨ ਖਰਾਬੇ ਦੇ ਬਾਅਦ ਵੀ ਉਥੇ ਰਾਮ ਮੰਦਿਰ ਨਹੀਂ ਬਣ ਸਕਦਾ ਤਾਂ ਉਨ੍ਹਾਂ ਸੈਂਕੜੇ ਲੋਕਾਂ ਦਾ ਕੀ ਹੋਏਗਾ ਜਿਨ੍ਹਾਂ ਇਸ ਦੇ ਲਈ ਕੁਰਬਾਨੀ ਦਿੱਤੀ ।ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲ ਅਯੁੱਧਿਆ ‘ਚ ਰਾਮ ਮੰਦਿਰ ਬਣਾਉਣ ਦਾ ਸਾਹਸ ਹੈ ਤੇ ਜਦੋਂ ਉਹ ਇਸ ਮੁੱਦੇ ਨੂੰ ਆਪਣੇ ਹੱਥ ‘ਚ ਲੈਣਗੇ ਤਾਂ ਉਨ੍ਹਾਂ ਦੀ ਲੋਕਪਿ੍ਅਤਾ ਵਧੇਗੀ ।
ਜ਼ਿਕਰਯੋਗ ਹੈ ਕਿ ਭਗਾਵਤ ਨੇ ਟਵੀਟ ਕਰਦਿਆਂ ਕਿਹਾ ਸੀ ਕਿ ਉਸ ਦੀ ਜਿੰਦਗੀ ਦੌਰਾਨ ਹੀ ਰਾਮ ਮੰਦਿਰ ਦਾ ਨਿਰਮਾਣ ਹੋ ਸਕਦਾ ਹੈ. ਜਿਸ ਲਈ ਸਾਨੂੰ ਜੋਸ਼ ਅਤੇ ਹੋਸ਼ ਨਾਲ ਕੰਮ ਲੈਣਾ ਪਵੇਗਾ।