ਚੰਡੀਗੜ੍ਹ – ਉਜ਼ਬੇਕਿਸਤਾਨ ਦੇ ਸਮਰਕੰਦ ਵਿੱਚ 14 ਤੋਂ 16 ਸਤੰਬਰ ਨੂੰ ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜ਼ੇਸ਼ਨ ਦੀ 22ਵੀਂ ਇਕੱਤਰਤਾ ਹੋਣ ਜਾ ਰਹੀ ਹੈ ਜਿਸ ਵਿੱਚ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ਮੂਲੀਅਤ ਕੀਤੀ ਜਾਵੇਗੀ। ਜ਼ਿਕਰਯੋਗ ਹੈ ਕਿ ਇਸ ਬੈਠਕ ਵਿਚ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਵੱਲੋਂ ਵੀ ਹਿੱਸਾ ਲਿਆ ਜਾਵੇਗਾ।
ਖਬਰਾਂ ਹਨ ਕਿ ਇਸ ਦੌਰਾਨ ਮੋਦੀ ਅਤੇ ਸ਼ੀ ਦਰਮਿਆਨ ਮੁਲਾਕਾਤ ਹੋ ਸਕਦੀ ਹੈ। ਦੱਸ ਦਈਏ ਕਿ ਮਈ 2020 ਨੂੰ ਦੋਵਾਂ ਮੁਲਕਾਂ ਦੀਆਂ ਫੌਜਾਂ ਦਰਮਿਆਨ ਲੱਦਾਖ ਵਿੱਚ ਟਕਰਾਅ ਹੋ ਗਿਆ ਸੀ ਅਤੇ ਇਸ ਮਸਲੇ ਉੱਤੇ ਤਣਾਅ ਹਾਲੀ ਤੱਕ ਪੂਰੀ ਤਰ੍ਹਾਂ ਖਤਮ ਨਹੀਂ ਹੋ ਸਕਿਆ। ਹਾਲ ਵਿੱਚ ਹੀ ਮੋਦੀ ਤੇ ਸ਼ੀ ਦੀ ਸੰਭਾਵੀ ਮੁਲਾਕਾਤ ਤੋਂ ਕੁਝ ਦਿਨ ਪਹਿਲਾਂ ਹੀ ਦੋਵਾਂ ਮੁਲਕਾਂ ਦੀਆਂ ਫੌਜਾਂ ਵੱਲੋਂ ਗਸ਼ਤ ਚੌਂਕੀ-15 (ਪੈਟਰੋਲਿੰਗ ਪੁਆਇੰਟ-15) ਤੋਂ ਪਿੱਛੇ ਹਟਣ ਦਾ ਐਲਾਨ ਕੀਤਾ ਗਿਆ ਹੈ।