Site icon Sikh Siyasat News

ਲੱਦਾਖ ਹੱਦ ਤੇ ਚੀਨ ਵੱਲੋਂ ਫੌਜੀ ਤਾਇਨਾਤੀ ਅਤੇ ਬੁਨਿਆਦੀ ਢਾਂਚੇ ਦੀ ਉਸਾਰੀ ਜਾਰੀ ਰੱਖੀ ਗਈ ਹੈ: ਪੈਂਟਾਗਨ ਦੀ ਰਿਪੋਰਟ

ਵਾਸ਼ਿੰਗਟਨ: ਅਮਰੀਕਾ ਦੇ ਰੱਖਿਆ ਮਹਿਕਮੇ (ਪੈਂਟਾਗਨ) ਦੀ ਇਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਚੀਨ ਨੇ ਭਾਰਤ ਨਾਲ ਸਰਹੱਦੀ ਤਣਾਅ ਦਰਮਿਆਨ 2022 ‘ਚ “ਅਸਲ ਕਬਜਾ ਰੇਖਾ” (ਲਾਈਨ ਆਫ ਅਕਚੂਅਲ ਕੰਟਰੋਲ) ਨਾਲ ਫੌਜਾਂ ਦੀ ਤਾਇਨਾਤੀ ਵਧਾ ਦਿੱਤੀ ਸੀ ਅਤੇ ਡੋਕਲਾਮ ਨੇੜੇ ਜ਼ਮੀਨਦੋਜ਼ ਭੰਡਾਰਣ ਸਹੂਲਤਾਂ, ਪੈਗੋਂਗ ਝੀਲ ‘ਤੇ ਦੂਜਾ ਪੁਲ, ਦੋਹਰੇ ਉਦੇਸ਼ ਵਾਲਾ ਹਵਾਈ ਅੱਡਾ ਅਤੇ ਬਹੁ-ਉਦੇਸ਼ੀ ਹੈਲੀਪੈਡਾਂ ਸਮੇਤ ਬੁਨਿਆਦੀ ਢਾਂਚੇ ਦੀ ਉਸਾਰੀ ਜਾਰੀ ਰੱਖੀ। 

ਇੰਡੀਆ ਤੇ ਚੀਨ ਦੇ ਫੌਜੀ ਪੂਰਬੀ ਲੱਦਾਖ ‘ਚ ਤਣਾਅ ਵਾਲਿਆਂ ਥਾਵਾਂ ‘ਤੇ ਪਿਛਲੇ ਤਿੰਨ ਸਾਲਾਂ ਤੋਂ ਤਾਇਨਾਤ ਹਨ। ਇੰਡੀਆ ਤੇ ਚੀਨ ਦਰਮਿਆਨ ਫੌਜੀ ਅਤੇ ਕੂਟਨੀਤਿਕ ਪੱਧਰ ਤੇ ਕਈ ਗੇੜਾਂ ਦੀ ਗੱਲਬਾਤ ਦੇ ਬਾਵਜੂਦ ਹਾਲਾਤ ਵਿੱਚ ਕੋਈ ਬਹੁਤੇ ਸੁਧਾਰ ਨਹੀਂ ਹੋਏ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version