ਦੁਨੀਆਂ ਦੇ ਵੱਡੇ ਪ੍ਰਦੂਸ਼ਕ ਕਾਰਕਾਂ ਵਿੱਚੋਂ ਫੌਜ ਇੱਕ ਵੱਡਾ ਕਾਰਕ ਹੈ। ਇੱਕ ਅਨੁਮਾਨ ਮੁਤਾਬਿਕ ਦੁਨੀਆਂ ਵਿੱਚ ਹੋਣ ਵਾਲੇ ਪ੍ਰਦੂਸ਼ਣ ਵਿੱਚ ਫੌਜ ਦਾ 5.5% ਹਿੱਸਾ ਹੈ। ਚੀਨ, ਅਮਰੀਕਾ ਅਤੇ ਭਾਰਤ ਤੋਂ ਬਾਅਦ ਜੇ ਫੌਜ ਕੋਈ ਮੁਲਕ ਹੁੰਦਾ ਤਾਂ ਦੁਨੀਆਂ ਦਾ ਚੌਥਾ ਵੱਡਾ ਪ੍ਰਦੂਸ਼ਕ ਮੁਲਕ ਹੋਣਾ ਸੀ।
ਲੜਾਈ ਨਾ ਹੋਣ ਸਮੇਂ ਵੀ ਇਹ ਹਵਾ, ਧਰਤੀ, ਪਾਣੀ ਨੂੰ ਪ੍ਰਦੂਸ਼ਿਤ ਕਰਦਾ ਰਹਿੰਦਾ ਹੈ। ਵੱਡੇ ਵੱਡੇ ਤੇਲ ਦੇ ਖੂਹ ਬਰਬਾਦ ਕਰ ਦਿੱਤੇ ਜਾਂਦੇ ਹਨ ਜਿਸ ਦੀ ਪੁਖਤਾ ਉਦਾਹਰਣ ਗਲਫ /ਖਾੜੀ ਦੀ ਲੜਾਈ ਹੈ 460 ਮੀਲ ਸਮੁੰਦਰੀ ਕੰਢਾ ਇਸ ਤੋਂ ਪ੍ਰਭਾਵਿਤ ਹੋਇਆ। ਸਭ ਤੋਂ ਵੱਧ ਪ੍ਰਦੂਸ਼ਣ ਫੈਲਾਉਣ ਵਾਲੀ ਫੌਜ ਅਮਰੀਕਾ ਦੀ ਹੈ, ਜੋ ਪੂਰੇ ਡੈਨਮਾਰਕ ਅਤੇ ਪੁਰਤਗਾਲ ਤੋਂ ਵੀ ਵੱਧ ਪ੍ਰਦੂਸ਼ਣ ਫੈਲਾਉਂਦੀ ਹੈ।
ਕੇਓਟੋ 1997 ਵਿੱਚ ਫੌਜਾਂ ਵੱਲੋਂ ਹੋਣ ਵਾਲੇ ਪ੍ਰਦੂਸ਼ਣ ਦਾ ਖੁਲਾਸਾ ਕੀਤੇ ਜਾਣ ਉੱਤੇ ਰੋਕ ਲਗਾਈ ਗਈ ਸੀ। ਹੋਰ ਵੀ ਵਧੇਰੇ ਧਿਆਨ ਯੋਗ ਗੱਲ ਇਹ ਹੈ ਕਿ ਇਸ ਪਾਸੇ ਕੋਈ ਵੀ ਖੋਜ ਜਾਂ ਡਾਟਾ ਸਾਹਮਣੇ ਨਹੀਂ ਆਉਂਦਾ ਜਾਂ ਫਿਰ ਆਉਣ ਨਹੀਂ ਦਿੱਤਾ ਜਾਂਦਾ।
ਜੀ 20 ਮੁਲਕ ਆਪ ਵੀ 87% ਫੌਜ ਤੋਂ ਹੋਣ ਵਾਲੇ ਪ੍ਰਦੂਸ਼ਣ ਦਾ ਕਾਰਨ ਹਨ। 2022 ਦੀ ਇੱਕ ਰਿਪੋਰਟ ਮੁਤਾਬਿਕ 180 ਮੁਲਕਾਂ ਦਾ ਕਾਰਬਨ ਪ੍ਰਦੂਸ਼ਣ 250 ਮਿਲੀਅਨ ਟਨ ਸੀ ਉੱਥੇ ਇਕੱਲੇ ਅਮਰੀਕਾ ਦੀ ਅਫਗਾਨਿਸਤਾਨ, ਇਰਾਕ, ਪਾਕਿਸਤਾਨ ਅਤੇ ਸੀਰੀਆ ਉੱਤੇ ਫੌਜੀ ਕਾਰਵਾਈਆਂ ਦਾ ਪ੍ਰਦੂਸ਼ਣ 440 ਮਿਲੀਅਨ ਟਨ ਸੀ। ਰੂਸ ਅਤੇ ਯੂਕਰੇਨ ਦੀ ਲੜਾਈ 230 ਮਿਲੀਅਨ ਟਨ ਤੋਂ ਵੱਧ ਕਾਰਨ ਪ੍ਰਦੂਸ਼ਣ ਫੈਲਾ ਚੁੱਕੀ ਹੈ।
ਇਸ ਵਕਤ ਫੌਜ ਉੱਤੇ ਜੋ ਵੀ ਪੈਸਾ ਲੱਗ ਰਿਹਾ ਹੈ ਉਹ ਇਤਿਹਾਸ ਵਿੱਚ ਫੌਜ ਉੱਤੇ ਲੱਗਣ ਵਾਲੇ ਪੈਸੇ ਤੋਂ ਕਿਤੇ ਉੱਪਰ ਹੈ । ਇੱਕ ਰਿਪੋਰਟ ਮੁਤਾਬਕ 2023 ਵਿੱਚ ਪੂਰੀ ਦੁਨੀਆ ਦੇ ਮੁਲਕ 2.4 ਮਿਲੀਅਨ ਡਾਲਰ ਮਿਲਟਰੀ ਉੱਤੇ ਖਰਚ ਚੁੱਕੇ ਹਨ।
ਇੱਕ ਪਾਸੇ ਪ੍ਰਦੂਸ਼ਣ ਦਾ ਪੂਰੀ ਦੁਨੀਆ ਵਿੱਚ ਬਹੁਤ ਰੌਲਾ ਪੈ ਰਿਹਾ ਹੈ। ਅਤੇ ਦੂਜੇ ਪਾਸੇ ਫੌਜ ਨੂੰ ਇੰਨੀ ਤਵੱਜੋ ਦੇਣੀ ਦੁਨੀਆ ਭਰ ਦੀਆਂ ਸਰਕਾਰਾਂ ਲਈ ਬਸ਼ਿੰਦਿਆਂ ਲਈ ਸੋਚਣ ਅਤੇ ਵਿਚਾਰਨ ਦਾ ਵਿਸ਼ਾ ਹੈ। ਪਰ ਇਸ ਸਮੇਂ ਦੁਨੀਆਂ ਦੀ ਰਾਜਨੀਤੀ ਤਾਂ ਕਿਸੇ ਹੋਰ ਪਾਸੇ ਇਸ਼ਾਰਾ ਕਰ ਰਹੀ ਅਤੇ ਦੁਨੀਆਂ ਦੇ ਵੱਡੇ ਮੁਲਕ ਪ੍ਰਦੂਸ਼ਣ ਦੇ ਕਾਰਨ ਕਾਰਕ ਅਤੇ ਨਤੀਜਿਆਂ ਨੂੰ ਅਣਗੌਲਿਆਂ ਕਰਕੇ ਤਾਕਤ ਦੇ ਜ਼ੋਰ ਉੱਤੇ ਦੁਨੀਆਂ ਉੱਤੇ ਕਾਬਜ਼ ਹੋਣ ਨੂੰ ਤਵੱਜੋ ਦੇ ਰਹੇ ਹਨ।