Site icon Sikh Siyasat News

ਸਰਕਾਰਾਂ ਦੇ ਜ਼ੁਲਮ ਮੀਡੀਏ ’ਚ ਆਉਣੇ ਜ਼ਰੂਰੀ : ਈਸੜੂ, ਸਿਰਸਾ

Akali Dal (Panch Pardhnai)ਫਤਹਿਗੜ੍ਹ ਸਾਹਿਬ (15 ਦਸੰਬਰ, 2011): ਈ.ਜੀ.ਐਸ. ਅਧਿਆਪਕਾ ਨੂੰ ਥੱਪੜ ਮਾਰਨ ਦੀ ਅਕਾਲੀ ਸਰਪੰਚ ਬਲਵਿੰਦਰ ਸਿੰਘ ਤੋਤੀ ਦੀ ਸ਼ਰਮਨਾਕ ਹਰਕਤ ਨੂੰ ਨੰਗਾ ਕਰਦੇ ਇੱਕ ਇਸ਼ਤਿਹਾਰ ਦਾ ਪੀੜਤ ਅਧਿਆਪਕਾ ਵਲੋਂ ਨੋਟਿਸ ਲਏ ਜਾਣ ’ਤੇ ਅਪਣੇ ਵਿਚਾਰ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਜਨਰਲ ਸਕੱਤਰ ਅਮਰੀਕ ਸਿੰਘ ਈਸੜੂ ਵਿਸ਼ੇਸ਼ ਸਕੱਤਰ ਬਲਦੇਵ ਸਿੰਘ ਸਿਰਸਾ ਨੇ ਕਿਹਾ ਕਿ ਸੱਤਾ ਦੇ ਨਸ਼ੇ ਵਿੱਚ ਹੰਕਾਰੇ ਹੋਏ ਲੋਕਾਂ ਦੀਆਂ ਅਨੈਤਿਕ ਤੇ ਸ਼ਰਮਨਾਕ ਹਰਕਤਾਂ ਨੂੰ ਜਨਤਾ ਦੀ ਕਚਹਿਰੀ ਵਿੱਚ ਰੱਖਣ ਵਿੱਚ ਕੁਝ ਵੀ ਗਲਤ ਨਹੀਂ। ਉਨ੍ਹਾਂ ਕਿਹਾ ਕਿ ਇਸ ਨਾਲ ‘ਰਾਜ ਨਹੀਂ ਸੇਵਾ’ ਦੇ ਨਾਰ੍ਹੇ ਮਾਰਨ ਵਾਲਿਆਂ ਦਾ ਅਸਲ ਚਿਹਰਾ ਲੋਕਾਂ ਵਿੱਚ ਆ ਰਿਹਾ ਹੈ। ਇਸਦੇ ਉਲਟ ਇਹ ਤਸਵੀਰਾਂ ਦੇਖ ਕੇ ਹਰ ਕਿਸੇ ਨੇ ਪੀੜਤ ਅਧਿਆਪਕਾ ਨਾਲ ਹਮਦਰਦੀ ਦਾ ਹੀ ਪ੍ਰਗਟਾਵਾ ਕੀਤਾ ਹੈ। ਉਕਤ ਆਗੂਆਂ ਨੇ ਕਿਹਾ ਕਿ ਜਨਤਾ ਹਾਕਮਾਂ ਦੇ ਜ਼ੁਲਮਾਂ ਨੂੰ ਬਹੁਤ ਛੇਤੀ ਭੁੱਲ ਜਾਂਦੀ ਹੈ ਇਸ ਲਈ ਭਾਵੇਂ ਕਾਂਗਰਸ ਹੋਵੇ ਤੇ ਭਾਵੇਂ ਬਾਦਲਕੇ ਹੋਣ ਹਰ ਇੱਕ ਵਲੋਂ ਕੀਤੇ ਗਏ ਜ਼ੁਲਮਾਂ ਨੂੰ ਇਨ੍ਹਾਂ ਵਿਧਾਨ ਸਭਾ ਚੋਣਾਂ ਮੌਕੇ ਮੁੜ ਲੋਕਾਂ ਦੀ ਕਚਹਿਰੀ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਜੋ ਵੋਟ ਦੇਣ ਮੌਕੇ ਲੋਕ ਅਪਣੇ ਲਈ ਸਹੀ ਜਾਂ ਗਲਤ ਦਾ ਫ਼ੈਸਲਾ ਆਸਾਨੀ ਨਾਲ ਕਰ ਸਕਣ। ਉਨ੍ਹਾਂ ਕਿਹਾ ਕਿ ਮੀਡੀਏ ਨੂੰ ਵੀ ਚਾਹੀਦਾ ਹੈ ਕਿ ਅਪਣੇ ਮੁਨਾਫ਼ੇ ਤੋਂ ਉਪਰ ਉ¤ਠ ਕੇ, ਹਰ ਹਾਕਮ ਵਲੋਂ ਲੋਕਾਂ ਨਾਲ ਕੀਤੇ ਗਏ ਧੱਕੇ ਨੂੰ ਇਸ ਸਹੀ ਸਮੇਂ ’ਤੇ ਲੋਕਾਂ ਦੇ ਰੂ-ਬ-ਰੂ ਕਰੇ। ਉਨ੍ਹਾਂ ਕਿਹਾ ਕਿ ਅਪਣੇ ਹੁਣ ਤੱਕ ਦੇ ਕਾਰਜਕਾਲ ਵਿੱਚ ਇਸ ਸਰਕਾਰ ਨੇ ਸਮੇਂ-ਸਮੇਂ ’ਤੇ ਅਪਣੇ ਹੱਕ ਮੰਗਦੇ ਲੋਕਾਂ ਦੀ ਡੰਡਿਆਂ ਤੇ ਗੋਲੀਆਂ ਨਾਲ ‘ਸੇਵਾ’ ਕੀਤੀ ਹੈ। ਲੱਗਭੱਗ ਹਰ ਮੁਲਾਜ਼ਮ ਜਥੇਬੰਦੀ, ਆਂਗਣਵਾੜੀ ਵਰਕਰ, ਅਧਿਆਪਕ, ਅਤੇ ਕਿਸਾਨ ਇਸ ਸਰਕਾਰ ਦੇ ਜ਼ੁਲਮਾਂ ਨੂੰ ਕਦੇ ਭੁੱਲ ਨਹੀਂ ਸਕਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਤੋਂ ਪਾਖੰਡਵਾਦ ਦੇ ਡੇਰੇ ਚੁੱਕਣ ਦੀ ਮੰਗ ਕਰਦੇ ਸਿੱਖਾਂ ’ਤੇ ਗੋਲੀਆਂ ਚਲਾਉਣ ਵਾਲੀ ਇਹ ਸਰਕਾਰ ਆਖਰ ਕਿਸ ‘ਸੇਵਾ’ ਦੇ ਦਾਅਵੇ ਕਰ ਰਹੀ ਹੈ? ਉਕਤ ਆਗੂਆਂ ਨੇ ਕਿਹਾ ਕਿ ਬਾਦਲ ਦਲ ਨਾਲ ਸਿਆਸੀ ਸਾਂਝ ਪਾ ਲੈਣ ਵਾਲੇ ‘ਸੰਤ’ ਸਮਾਜ ਨੂੰ ਅਜਿਹੇ ਮੁੱਦਿਆਂ ’ਤੇ ਸਮਾਜ ਪ੍ਰਤੀ ਅਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version