Site icon Sikh Siyasat News

ਆਮ ਆਦਮੀ ਪਾਰਟੀ ਚੋਂ ਕੱਢੇ ਨੇਤਾਵਾਂ ਦੇ ਪੱਖ ਵਿੱਚ ਮੇਧਾ ਪਾਟਕਰ ਨੇ ਦਿੱਤਾ ਅਸਤੀਫਾ

ਨਵੀਂ ਦਿੱਲੀ (28 ਮਾਰਚ, 2015): ਉੱਘੀ ਸਮਾਜ ਸੇਵਕਾ ਅਤੇ ਨਰਮਦਾ ਬਚਾਓ ਅੰਦੋਲਨ ਦੀ ਅਗਵਾਈ ਕਰਨ ਵਾਲੀ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ।ਪਾਰਟੀ ਦੇ ਮਚੇ ਅੰਦਰੂਨੀ ਘਸਮਾਨ ਤੋਂ ਬਾਅਦ ਪਾਰਟੀ ਦੀ ਕੌਮੀ ਕੌਾਸਲ ‘ਚੋਂ ਕੱਢੇ ਗਏ ਨੇਤਾਵਾਂ ਦੇ ਪੱਖਾਂ ‘ਚ ਉਤਰਦਿਆਂ ਸਮਾਜ-ਸੇਵੀ ਮੇਧਾ ਪਾਟੇਕਰ ਨੇ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ ਹੈ।

ਮੇਧਾ ਪਾਟੇਕਰ (ਫਾਈਲ ਫੋਟੋ)

ਯਾਦਵ-ਭੂਸ਼ਣ ਨੇਤਾਵਾਂ ‘ਤੇ ਪਾਰਟੀ ਨੂੰ ਤੋੜਨ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਮੇਧਾ ਪਾਟੇਕਰ ਨੇ ਇਸ ਨੂੰ ਇਨ੍ਹਾਂ ਨੇਤਾਵਾਂ ਦਾ ਅਪਮਾਨ ਦੱਸਿਆ। ਅੱਜ ਦੀ ਮੀਟਿੰਗ ਨੂੰ ਮੰਦਭਾਗਾ ਅਤੇ ਅਲੋਕਤੰਤਰਿਕ ਦੱਸਦਿਆਂ ਮੇਧਾ ਪਾਟੇਕਰ ਨੇ ਦੋਵਾਂ ਧਿਰਾਂ ਨੂੰ ਆਪਣੇ ਮਤਭੇਦ ਅੰਦਰੂਨੀ ਤੌਰ ‘ਤੇ ਸੁਲਝਾਉਣ ਦੀ ਅਪੀਲ ਕੀਤੀ।

ਪਾਰਟੀ ਦੀਆਂ ਅਹਿਮ ਕਮੇਟੀਆਂ ‘ਚ ਦਿੱਲੀ ਲਾਬੀ ਦੇ ਹੋਣ ਵੱਲ ਸੰਕੇਤ ਕਰਦਿਆਂ ਸਮਾਜ-ਸੇਵੀ ਨੇ ਕਿਹਾ ਕਿ ਦਿੱਲੀ ਦੀ ਸਿਆਸਤ ‘ਚ ਅਸਲ ਮੁੱਦਿਆਂ ‘ਤੇ ਆਧਾਰਤ ਆਪ ਕਿਤੇ ਗੁਆਚ ਗਈ ਹੈ। ਵੈਕਲਪਿਕ ਰਾਜਨੀਤੀ ਦੇ ਤੌਰ ‘ਤੇ ਉਭਰੀ ਆਮ ਅਦਾਮੀ ਪਾਰਟੀ ਦੇ ਅੰਦਰੂਨੀ ਝਗੜੇ ਇੰਝ ਬਾਹਰ ਆਉਣ ‘ਤੇ ਦੁੱਖ ਪ੍ਰਗਟ ਕਰਦਿਆਂ ਪਾਟੇਕਰ ਨੇ ਕਿਹਾ ਕਿ ਲੋਕਾਂ ਨੂੰ ਆਪਣੀ ਆਸ ਛੱਡਣੀ ਨਹੀਂ ਚਾਹੀਦੀ। ਉਨ੍ਹਾਂ ਉਮੀਦ ਕੀਤੀ ਕਿ ਛੇਤੀ ਹੀ ਇਸ ਦਾ ਕੋਈ ਹੱਲ ਸਾਹਮਣੇ ਆਵੇਗਾ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version