Site icon Sikh Siyasat News

ਫਰਾਂਸ ‘ਚ ਮੈਕਰੌਨ ਬਣਨਗੇ ਹੁਣ ਤਕ ਦੇ ਸਭ ਤੋਂ ਛੋਟੀ ਉਮਰ ਦੇ ਰਾਸ਼ਪਟਤੀ

ਪੈਰਿਸ: ਇਮੈਨੁਅਲ ਮੈਕਰੌਨ ਫਰਾਂਸ ਦੇ ਚੋਣ ਰੁਝਾਨਾਂ ਅਨੁਸਾਰ 7 ਮਈ ਨੂੰ ਰਾਸ਼ਟਰਪਤੀ ਦੇ ਅਹੁਦੇ ਦੀ ਚੋਣ ਜਿੱਤ ਗਏ। ਮੈਰੀਨ ਲੀ ਪੈੱਨ (48) ਨੇ ਉਨ੍ਹਾਂ ਨੂੰ ਸਖ਼ਤ ਮੁਕਾਬਲਾ ਦਿੱਤਾ। ਸਵੈ ਭਰੋਸੇ ਨਾਲ ਭਰਪੂਰ ਮੈਕਰੌਨ ਨੇ ਕਿਹਾ ਕਿ ਫਰਾਂਸ ਲਈ ਆਸਾਂ ਭਰਿਆ ਅਧਿਆਏ ਸ਼ੁਰੂ ਹੋ ਗਿਆ ਹੈ। ਪੇੱਨ ਨੇ ਚੋਣ ਨਤੀਜਿਆਂ ਨੂੰ ਇਤਿਹਾਸਕ ਫ਼ੈਸਲਾ ਕਰਾਰ ਦਿੰਦਿਆਂ ਮੈਕਰੌਨ ਨੂੰ ਵਧਾਈ ਦਿੱਤੀ।

ਇਮੈਨੁਅਲ ਮੈਕਰੌਨ ਆਪਣੀ ਪਤਨੀ ਨਾਲ

ਬਰਤਾਨੀਆ ਦੀ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਤੇ ਜਰਨਲ ਚਾਂਸਲਰ ਏਂਜਲਾ ਮਰਕਲ ਵੱਲੋਂ ਵੀ ਵਧਾਈਆਂ ਆ ਚੁੱਕੀਆਂ ਹਨ ਤੇ ਦੁਨੀਆਂ ਭਰ ’ਚੋਂ ਹੋਰ ਵਧਾਈਆਂ ਦੇ ਸੁਨੇਹੇ ਉਨ੍ਹਾਂ ਨੂੰ ਮਿਲ ਰਹੇ ਹਨ। ਜਾਰੀ ਪਹਿਲੇ ਰੁਝਾਨਾਂ ਅਨੁਸਾਰ ਮੈਕਰੌਨ 65 ਫੀਸਦੀ ਤੋਂ 66.1 ਫੀਸਦੀ ਵੋਟਾਂ ਨਾਲ ਜਿੱਤਦੇ ਨਜ਼ਰ ਆਏ ਜਦਿਕ ਲੀ ਪੇੱਨ ਨੂੰ 33.9 ਫੀਸਦੀ ਤੋਂ 35 ਫੀਸਦੀ ਦੇ ਵਿਚਾਲੇ ਵੋਟਾਂ ਮਿਲ ਰਹੀਆਂ  ਸਨ। ਆਖਰੀ ਖਬਰਾਂ ਮਿਲਣ ਤੱਕ ਅਧਿਕਾਰਤ ਤੌਰ ’ਤੇ ਉਨ੍ਹਾਂ ਦੀ ਜਿੱਤ ਦਾ ਐਲਾਨ ਨਹੀਂ ਸੀ ਹੋਇਆ। 39 ਸਾਲਾ ਮੈਕਰੌਨ ਦੇਸ਼ ਦੇ ਹੁਣ ਤੱਕ ਦੇ ਸਭ ਤੋਂ ਛੋਟੀ ਉਮਰ ਦੇ ਰਾਸ਼ਟਰਪਤੀ ਹੋਣਗੇ ਤੇ ਉਨ੍ਹਾਂ ਅੱਗੇ ਬਹੁਤ ਵੱਡੀਆਂ ਚੁਣੌਤੀਆਂ ਮੂੰਹ ਅੱਡੀ ਖੜ੍ਹੀਆਂ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version