Site icon Sikh Siyasat News

ਉੱਪ-ਮਹਾਂਦੀਪ ਦੀਆਂ ਬੋਲੀਆਂ ਅਤੇ ਭਾਰਤੀ ਰਾਸ਼ਟਰ ਦੀ ਉਸਾਰੀ – ਕੂਂਜੀਵਤ ਭਾਸ਼ਣ

Languages of the Sub-Continent & Process of Indian Nation Building: KEY NOTE by Bhai Mandhir Singh

ਬੋਲੀ ਅਤੇ ਰਾਸ਼ਟਰਵਾਦ ਦਾ ਗੂੜਾ ਸੰਬੰਧ ਹੈ ਤੇ ਇਹ ਧਾਰਨਾ ਹੈ ਕਿ ਇੱਕ ਕੌਮ ਲਈ ਇਕ ਸਾਂਝੀ ਬੋਲੀ ਜਰੂਰੀ ਹੈ। ਭਾਰਤੀ ਉੱਪ-ਮਹਾਂਦੀਪ ਇਕ ਬਹੁਕੌਮੀ, ਬਹੁ-ਭਾਂਤੀ ਖਿੱਤਾ ਹੈ ਜਿਸ ਵਿਚ ਕਈ ਵੱਖਰੀਆਂ ਕੌਮਾਂ, ਸਭਿਆਚਾਰਕ ਤੇ ਭਾਸ਼ਾਈ ਪਛਾਣਾਂ ਹਨ। ਪਰ ਇਸ ਖਿੱਤੇ ਅੰਦਰ ਹੋ ਭਾਰਤੀ ਰਾਸ਼ਟਰ ਦੀ ਉਸਾਰੀ ਦਾ ਅਮਲ ਚੱਲ ਰਿਹਾ ਹੈ ਉਸ ਇਨ੍ਹਾਂ ਵੱਖਰੀਆਂ ਕੌਮਾਂ, ਸਭਿਆਚਾਰਕ ਤੇ ਭਾਸ਼ਾਈ ਪਛਾਣਾਂ ਦੀ ਹੋਂਦ/ਪਛਾਣ ਨੂੰ ਖੋਰਾ ਲਾ ਕੇ ਮੇਟਣ ਦੀਆਂ ਸਿਰਤੋੜ ਕੋਸ਼ਿਸ਼ਾਂ ਹੋ ਰਹੀਆਂ ਹਨ। 1961 ਦੇ ਭਾਸ਼ਾਈ ਸਰਵੇ ਅਨੁਸਾਰ ਭਾਰਤੀ ਉੱਪ-ਮਹਾਂਦੀਪ ਦੇ ਖਿੱਤੇ ਵਿਚ 1652 ਬੋਲੀਆਂ ਸਨ। ਸਾਲ 2011 ਦੀ ਅਬਾਦੀ-ਗਿਣਤੀ ਅਨੁਸਾਰ ਇਸ ਖਿੱਤੇ ਵਿਚ ਮਹਿਜ਼ 122 ਬੋਲੀਆਂ ਹੀ ਬਾਕੀ ਬਚੀਆਂ ਹਨ। ਹਲਾਂਕਿ ਲੋਕ ਭਾਸ਼ਾਈ ਸਰਵੇ ਅਨੁਸਾਰ ਇਸ ਖਿੱਤੇ ਵਿਚ ਅਜੇ ਵੀ 780 ਬੋਲੀਆਂ ਅਤੇ 66 ਲਿੱਪੀਆਂ ਜਿਉਂਦੀਆਂ ਹਨ। ਇਹ ਤੱਥ ਹੀ ਭਾਰਤੀ ਸਟੇਟ ਵੱਲੋਂ ਰਾਸ਼ਟਰ ਉਸਾਰੀ ਦੇ ਚਲਾਏ ਜਾ ਰਹੇ ਅਮਲ ਦੇ ਬੋਲੀਆਂ ਉੱਤੇ ਪੈ ਰਹੇ ਅਸਰ ਦੀ ਇਕ ਗੰਭੀਰ ਝਲਕ ਪੇਸ਼ ਕਰਦਾ ਹੈ।

ਬੀਤੇ ਦਿਨੀਂ ਸੰਵਾਦ ਵੱਲੋਂ “ਉੱਪ-ਮਹਾਂਦੀਪ ਦੀਆਂ ਬੋਲੀਆਂ ਅਤੇ ਭਾਰਤੀ ਰਾਸ਼ਟਰ ਦੀ ਉਸਾਰੀ” ਵਿਸ਼ੇ ਉੱਤੇ ਲੁਧਿਆਣਾ ਵਿਖੇ ਇਕ ਸੈਮੀਨਾਰ ਕਰਵਾਇਆ ਗਿਆ। ਜਿਸ ਵਿਚ ਬੁਲਾਰਿਆਂ ਤੇ ਵਿਦਵਾਨਾਂ ਵੱਲੋਂ ਪੇਸ਼ ਕੀਤੇ ਗਏ ਵਿਚ ਅਸੀਂ ਲੜੀਵਾਰ ਰੂਪ ਵਿਚ ਤੁਹਾਡੇ ਨਾਲ ਸਾਂਝੇ ਕਰਨ ਜਾ ਰਹੇ ਹਾਂ।

ਇਸ ਤਹਿਤ ਅੱਜ ਭਾਈ ਮਨਧੀਰ ਸਿੰਘ ਵੱਲੋਂ ਪੇਸ਼ ਗਿਆ ਕੂਂਜੀਵਤ ਭਾਸ਼ਣ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version