Site icon Sikh Siyasat News

ਲੰਗਾਹ ਮਾਮਲਾ: ਗਿਆਨੀ ਗੁਰਬਚਨ ਸਿੰਘ ਨੇ ਜਥੇਦਾਰਾਂ ਦੀ ਇਕੱਤਰਤਾ 5 ਅਕਤੂਬਰ ਨੂੰ ਸੱਦੀ

ਅੰਮ੍ਰਿਤਸਰ (ਨਰਿੰਦਰ ਪਾਲ ਸਿੰਘ): ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਬਾਦਲ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਵਾਇਰਲ ਹੋਈ ਵੀਡੀਓ ‘ਤੇ ਵਿਚਾਰ ਕਰਨ ਲਈ 5 ਅਕਤੂਬਰ ਨੂੰ “ਜਥੇਦਾਰਾਂ ਦੀ ਇਕਤਰਤਾ” ਬੁਲਾਈ ਗਈ ਹੈ ਜੋ ਕਿ ਧਰਮ ਪ੍ਰਚਾਰ ਸਲਾਹਕਾਰ ਕਮੇਟੀ ਦੀ ਰਾਏ ਲੈਣ ਉਪਰੰਤ ਦੋਸ਼ੀ ਖਿਲਾਫ ‘ਸਖਤ ਕਾਰਵਾਈ’ ਕਰੇਗੀ।

ਬਾਦਲ ਦਲ ਦੇ ਸੀਨੀਅਰ ਆਗੂ ਬਲਾਤਕਾਰ ਦੇ ਦੋਸ਼ ‘ਚ ਚੰਡੀਗੜ੍ਹ ਦੀ ਅਦਾਲਤ ‘ਚ ਆਤਮ ਸਮਰਪਣ ਕਰਨ ਮੌਕੇ

ਗਿਆਨੀ ਗੁਰਬਚਨ ਸਿੰਘ ਦੇ ਉਪਰੋਕਤ ਬਿਆਨ ਨੂੰ ਜਾਰੀ ਕਰਦਿਆਂ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਲੋਂ ਦੱਸਿਆ ਗਿਆ ਹੈ ਕਿ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਸੁੱਚਾ ਸਿੰਘ ਲੰਗਾਹ ਨੇ ਜਿਥੇ ਸਮਾਜਿਕ ਤੇ ਪੰਥਕ ਹਲਕਿਆਂ ਵਿਚ ਬਦਨਾਮੀ ਕਰਵਾਈ ਹੈ ਓਥੇ ਹੀ ਉਸ ਨੇ ਸਿੱਖ ਰਹਿਤ ਮਰਿਯਾਦਾ ਦੇ ਅਸੂਲਾਂ ਖਿਲਾਫ਼ ਕੀਤੀ ਅਜਿਹੀ ਕਾਰਵਾਈ ਨਾਲ ਸਿੱਖੀ ਅਸੂਲਾਂ ਦਾ ਘਾਣ ਵੀ ਕੀਤਾ ਹੈ। ਸੰਸਾਰ ਭਰ ਵਿਚ ਵਸਦੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵੱਲੋਂ ਇਸ ਘਟਨਾ ਦੀ ਜਿੰਨੀ ਵੀ ਕਰੜੇ ਸ਼ਬਦਾ ਵਿਚ ਨਿਖੇਧੀ ਕੀਤੀ ਜਾਵੇ ਓਨ੍ਹੀ ਹੀ ਥੋੜੀ ਹੈ।

ਸੁੱਚਾ ਸਿੰਘ ਲੰਗਾਹ ਅਤੇ ਬਰਖਾਸਤ ਐਸ.ਪੀ. ਸਲਿੰਦਰ ਸਿੰਘ ਮਜ਼ਾਰ ‘ਤੇ ਚਾਦਰ ਚੜ੍ਹਾਉਣ ਜਾਂਦੇ ਹੋਏ (ਫਾਈਲ ਫੋਟੋ)

ਇਸ ਮਾਮਲੇ ਪ੍ਰਤੀ ਸ਼੍ਰੋਮਣੀ ਕਮੇਟੀ ਵਲੋਂ ਥਾਪੇ ਜਥੇਦਾਰਾਂ ਵਲੋਂ 05 ਅਕਤੂਬਰ 2017 ਦਿਨ ਵੀਰਵਾਰ ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕੱਤਰਤਾ ਬੁਲਾਈ ਗਈ ਹੈ। ਜਿਸ ਵਿਚ ਧਾਰਮਿਕ ਮਾਮਲਿਆਂ ਲਈ ਬਣਾਈ ਧਾਰਮਿਕ ਸਲਹਾਕਾਰ ਕਮੇਟੀ ਦੀ ਰਾਏ ਪ੍ਰਾਪਤ ਕਰਨ ਉਪਰੰਤ ਇਸ ਮਾਮਲੇ ‘ਤੇ ਵਿਚਾਰ ਕਰਦਿਆਂ ਕਾਰਵਾਈ ਕੀਤੀ ਜਾਏਗੀ।

ਸਬੰਧਤ ਖ਼ਬਰ:

ਮੀਡੀਆ ਰਿਪੋਰਟਾਂ: ਬਾਦਲ ਦਲ ਦੇ ਆਗੂ ਸੁੱਚਾ ਸਿੰਘ ਲੰਗਾਹ ਨੇ ਚੰਡੀਗੜ੍ਹ ਅਦਾਲਤ ‘ਚ ਆਤਮ ਸਮਰਪਣ ਕੀਤਾ …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version