Site icon Sikh Siyasat News

ਕੋਟਕਪੂਰਾ ਘਟਨਾ: ਟਰਾਂਟੋ ਦੀਆਂ ਪੰਥਕ ਜਥੇਬੰਦੀਆ ਵਲੋਂ ਸ਼ਨਿਚਰਵਾਰ ਨੂੰ ਸ਼ਾਮ ਨੂੰ 7-9 ਵਜ੍ਹੇ ਤੱਕ ਸ਼ਹੀਦੀ ਕਾਨਫਰੰਸ ਹੋਵੇਗੀ

ਸ਼ਹੀਦਾਂ ਦੇ ਪ੍ਰੀਵਾਰਾਂ ਅਤੇ ਜਖ਼ਮੀ ਹੋਏ ਸਿੰਘਾਂ ਦੀ ਮੁੱਢਲੀ ਮਾਇਕ ਮਦਦ ਕੀਤੀ ਜਾਵੇਗੀ

ਟਰਾਂਟੋ, ਕੈਨੇਡਾ ( 16ਅਕਤੂਬਰ, 2015): ਫਰੀਦਕੋਟ ਜਿਲੇ ਦੇ ਪਿੰਡ ਬਰਗਾੜੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਦੀ ਘਟਨਾਂ ਅਤੇ ਉਸਤੋਂ ਬਾਅਦ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸਿੱਖ ਸੰਗਤਾਂ ਵੱਲੋਂ ਦਿੱਤੇ ਗਏ ਸ਼ਾਂਤਮਈ ਰੋਸ ਧਰਨੇ ‘ਤੇ ਪੰਜਾਬ ਪੁਲਿਸ ਵੱਲੋਨ ਜ਼ਬਰ ਢਾਹੁੰਦਿਆਂ ਡਾਂਗਾਂ ਵਰ੍ਹਾਈਆਂ ਗਈਆਂ ਅਤੇ ਗੋਲ਼ੀਆਂ ਚਲਾ ਕੇ ਦੋ ਸਿੰਘਾਂ ਨੂੰ ਸ਼ਹੀਦ ਕਰਨ ਦੀ ਘਟਨਾ ਨੇ ਸੰਸਾਰ ਭਰ ਦੇ ਸਿੱਖਾਂ ਦੇ ਹਿਰਦੇ ਵਲੂੰਧਰ ਕੇ ਰੱਖ ਦਿੱਤੇ ਹਨ।

ਪੁਲਿਸ ਗੋਲੀ ਵਿੱਚ ਸ਼ਹੀਦ ਹੋਏ ਸਿੰਘ

ਟਰਾਂਟੋ ਦੀਆਂ ਪੰਥਕ ਜਥੇਬੰਦੀਆ ਵਲੋਂ ਇਸ ਪ੍ਰਥਾਏ ਵੀਰਵਾਰ ਸ਼ਾਮ ਨੂੰ ਰੈਕਸਡੇਲ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡਪਾਠ ਆਰੰਭ ਕਰਵਾਏ ਜਾ ਰਹੇ ਹਨ। ਸ਼ਨਿਚਰਵਾਰ ਨੂੰ ਸ਼ਾਮ ਨੂੰ 6 ਵਜ੍ਹੇ ਸ੍ਰੀ ਅਖੰਡਪਾਠ ਦੇ ਭੋਗ ਪੈਣਗੇ ਉਪਰੰਤ 7-9 ਵਜ੍ਹੇ ਤੱਕ ਸ਼ਹੀਦੀ ਕਾਨਫਰੰਸ ਹੋਵੇਗੀ।

ਅੱਜ ਸਿੱਖ ਜੱਥੇਬੰਦੀਆਂ ਨੇ ਮੀਟਿੰਗ ਕਰਕੇ ਫੈਸਲਾ ਕੀਤਾ ਹੈ ਕਿ ਸ਼ਹੀਦਾਂ ਦੇ ਪ੍ਰੀਵਾਰਾਂ ਅਤੇ ਜਖ਼ਮੀ ਹੋਏ ਸਿੰਘਾਂ ਦੀ ਮੁੱਢਲੀ ਮਾਇਕ ਮਦਦ ਕੀਤੀ ਜਾਵੇਗੀ। ਇਸ ਲਈ ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਸਮਤ ਨੂੰ ਕਾਇਮ ਰੱਖਦਿਆਂ ਸ਼ਹੀਦ ਹੋਏ ਸਿੰਘਾਂ ਲਈ ਕੀਤੀ ਜਾ ਰਹੀ ਮਦਦ ਵਿੱਚ ਯੋਗਦਾਨ ਪਾਊਣ ਲਈ ਸ਼ਨਿਚਰਵਾਰ ਨੂੰ ਰੈਕਸਡੇਲ ਗੁਰਦੁਆਰਾ ਸਾਹਿਬ ਪਹੁੰਚੇ।

ਇਸ ਤੋਂ ਇਲਾਵਾ ਵੀਰਵਾਰ ਨੂੰ ਸ਼ਾਮ 7 ਵਜੇ ਰੈਕਸਡੇਲ ਗੁਰਦੁਆਰਾ ਸਾਹਿਬ ਵਿਖੇ ਸੰਗਤ ਦੀ ਮੀਟਿੰਗ ਹੋ ਰਹੀ ਹੈ ਜਿਥੇ ਬਾਦਲ ਸਰਕਾਰ ਦੀ ਬੁਰਛਾਗਰਦੀ ਬਾਰੇ ਹੋਰ ਗੰਭੀਰ ਵਿਚਾਰਾਂ ਕੀਤੀਆਂ ਜਾਣਗੀਆਂ।

ਸਿੱਖ ਸਿਆਸਤ ਨੂੰ ਭੇਜੇ ਪ੍ਰੈਸ ਨੋਟ ਵਿੱਚ ਉਨਟਾਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ (12 ਗੁਰਦੁਆਰਾ ਸਾਹਿਬਾਨ), ਸੇਵਾ ਸੁਸਾਇਟੀ ਆਫ ਉਨਟਾਰੀਓ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ), ਸ਼੍ਰੋਮਣੀ ਅਕਾਲੀ ਦਲ ਪੰਚ ਪ੍ਰਧਾਨੀ, ਜੋਤਿ ਪ੍ਰਕਾਸ਼ ਗੁਰਦੁਆਰਾ, ਸਿੱਖ ਸਪਿਰਚੂਅਲ ਸੈਂਟਰ (ਰੈਕਸਡੇਲ ਗੁਰਦੁਆਰਾ ਸਾਹਿਬ) ਯੂਨਾਈਟਡ ਫਰੰਟ ਆਫ ਸਿੱਖਸ ਜੱਥੇਬੰਦੀਆਂ ਵੱਲੋਂ ਅਪੀਲ ਕਰਦਿਆਂ ਜਾਣਕਾਰੀ ਲਈ ਸੁਖਮਿੰਦਰ ਸਿੰਘ ਹੰਸਰਾ 905-455-9999 ਸੁਰਜੀਤ ਸਿੰਘ ਸੋਢੀ 416-857-5700 ਬਲਕਰਨ ਸਿੰਘ 416-244-0911 ਲਖਵਿੰਦਰ ਸਿੰਘ 414-938-0001ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version