Site icon Sikh Siyasat News

ਕਨ੍ਹਈਆ ਕੁਮਾਰ ‘ਤੇ ਇੱਕ ਨੌਜਵਾਨ ਨੇ ਕੀਤਾ ਹਮਲਾ

ਜੇਐਨਯੂ ਕੈਂਪਸ ’ਚ ਵਿਦਿਆਰਥੀਆਂ ਨੂੰ ਸੰਬੋਧਨ ਕਰ ਰਿਹਾ ਕਨ੍ਹੱਈਆ ਕੁਮਾਰ

ਨਵੀਂ ਦਿੱਲੀ: ਭਾਰਤੀ ਉੱਪ-ਮਹਾਂਦੀਪ ਵਿੱਚ ਅਸਹਿਣਸ਼ੀਲਤਾਂ ਦੀਆਂ ਵੱਧਦੀਆਂ ਘਟਨਾਵਾਂ ਦੇ ਚੱਲਦਿਆਂ ਭਾਰਤ ਦੀ ਸੱਤਾਧਾਰੀ ਧਿਰ ਅਤੇ ਬਹੁਗਿਣਤੀ ਭਾਰਤੀ ਰਾਸ਼ਟਰਵਾਦੀਆਂ ਤੋਂ ਵੱਖਰੀ ਸੁਰ ਰੱਖਣ ਵਾਲੇ ਜਵਾਹਰਸ ਲਾਲ ਨਹਿਰੂ ਯੁਨੀਵਰਸਿਟੀ ਦੇ ਚਰਚਿਤ ਵਿਦਿਆਰਥੀ ਕਨ੍ਹਈਆ ਕੁਮਾਰ ‘ਤੇ ਇੱਕ ਵਿਦਿਆਰਥੀ ਵੱਲੋਂ ਹਮਲਾ ਕਰਨ ਦੀ ਖ਼ਬਰ ਮਿਲੀ ਹੈ।

ਕਨਹੀਆ ਕੁਮਾਰ (ਫਾਈਲ ਫੋਟੋ)

ਮੀਡੀਆ ਵਿੱਚ ਨਸ਼ਰ ਖਬਰ ਅਨੁਸਾਰ ਜੇ.ਐਨ.ਯੂ. ਵਿਦਿਆਰਥੀ ਯੂਨੀਅਨ ਦੇ ਪ੍ਰਧਾਨ ਕਨ੍ਹਈਆ ਕੁਮਾਰ ਜੋ ਕਿ ਦੇਸ਼ ਧ੍ਰੋਹ ਦੇ ਮਾਮਲੇ ਦਾ ਸਾਹਮਣਾ ਕਰ ਰਹੇ ਹਨ ‘ਤੇ ਅੱਜ ਯੂਨੀਵਰਸਿਟੀ ‘ਚ ਅੱਜ ਇਕ ਨੌਜਵਾਨ ਵਲੋਂ ਹਮਲਾ ਕੀਤਾ ਗਿਆ ਜੋ ਕਿ ਯੂਨੀਵਰਸਿਟੀ ਤੋਂ ਬਾਹਰਲਾ ਦੱਸਿਆ ਜਾ ਰਿਹਾ ਹੈ ।

ਮੌਕੇ ‘ਤੇ ਮੌਜੂਦ ਵਿਦਿਆਰਥੀਆਂ ਤੇ ਅਧਿਆਪਕਾਂ ਨੇ ਦੱਸਿਆ ਕਿ ਹਮਲਾਵਰ ਨੇ ਕਨ੍ਹਈਆ ਨੂੰ ਗੱਲਬਾਤ ਲਈ ਬੁਲਾਇਆ ਸੀ ।ਜਦੋਂ ਕਨ੍ਹਈਆ ਉਸ ਨਾਲ ਗੱਲ ਕਰਨ ਲਈ ਇਕ ਕੋਨੇ ‘ਚ ਗਿਆ ਤਾਂ ਹਮਲਾਵਰ ਨੇ ਉਸ ਨਾਲ ਧੱਕਾਮੁੱਕੀ ਕਰਨੀ ਸ਼ੁਰੂ ਕਰ ਦਿੱਤੀ ਤੇ ਬਹਿਸਬਾਜ਼ੀ ਦੌਰਾਨ ਉਸ ਦੇ ਥੱਪੜ ਮਾਰਿਆ ।

ਹਮਲਾਵਰ ਨੂੰ ਬਾਅਦ ‘ਚ ਕਾਬੂ ਕਰ ਲਿਆ ਗਿਆ, ਜਿਸ ਦੀ ਪਛਾਣ ਵਿਕਾਸ ਚੌਧਰੀ ਵਜੋਂ ਹੋਈ ਹੈ ਜੋ ਕਿ ਗਾਜ਼ੀਆਬਾਦ ਦਾ ਰਹਿਣ ਵਾਲਾ ਹੈ ।ਚੌਧਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਕਨ੍ਹਈਆ ਨੇ ਭਾਰਤ ਦੇ ਫ਼ੌਜੀਆਂ ‘ਤੇ ਦੋਸ਼ ਲਗਾ ਕੇ ਫ਼ੌਜ ਦਾ ਨਿਰਾਦਰ ਕੀਤਾ ਹੈ, ਜਿਸ ਕਾਰਨ ਉਸ ਨੇ ਕਨੱ੍ਹਈਆ ‘ਤੇ ਹਮਲਾ ਕੀਤਾ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version