ਪੰਜਾਬ ਦੀਆਂ ਵੱਖ-ਵੱਖ ਬੋਲੀਆਂ ਦੀ ਵਿਲੱਖਣਤਾ ਬਾਰੇ ਇਹ ਸਿੱਖ ਸਿਆਸਤ ਦੀ ਇਹ ਖਾਸ ਪੇਸ਼ਕਸ਼ ਪੱਤਰਕਾਰ ਰਾਜਦੀਪ ਕੌਰ ਵੱਲੋਂ ਪੇਸ਼ ਕੀਤੀ ਜਾ ਰਹੀ ਹੈ। ਪੰਜਾਬ ਦੇ ਹਰੇਕ ਖੇਤਰ ਦੀ ਆਪਣੀ ਵਿਲੱਖਣ ਉੱਪਬੋਲੀ ਹੈ, ਜੋ ਇਤਿਹਾਸ, ਭੂਗੋਲ ਅਤੇ ਅਮੀਰ ਭਾਖਾਈ ਸਭਿਆਚਾਰ ਦੀ ਝਲਕ ਪੇਸ਼ ਕਰਦੀ ਹੈ।
ਇਸ ਵੀਡੀਓ ਵਿੱਚ ਤੁਸੀਂ ਜਾਣੋਗੇ ਕਿ ਕਿਵੇਂ ਇਹ ਪਛਾਣ ਕੀਤੀ ਜਾਵੇ ਕਿ ਕਿਹੜੀ ਬੋਲੀ ਬੋਲੀ ਜਾ ਰਹੀ ਹੈ:
ਮਾਝੀ ਬੋਲੀ – ਜਿਸਨੂੰ ਆਮ ਤੌਰ ‘ਤੇ ਮਿਆਰੀ ਪੰਜਾਬੀ ਮੰਨਿਆ ਜਾਂਦਾ ਹੈ
ਮਲਵਈ ਬੋਲੀ – ਮਿਠੜੀ ਤੇ ਕੇਂਦਰੀ ਪੰਜਾਬ ਵਿੱਚ ਬਹੁਤ ਬੋਲਣ ਵਾਲੀ ਬੋਲੀ
ਦੋਆਬੀ ਬੋਲੀ – ਵਿਲੱਖਣ ਸ਼ਬਦਾਵਲੀ ਤੇ ਲਹਿਜ਼ੇ ਨਾਲ ਭਰਪੂਰ
ਪੁਆਧੀ ਬੋਲੀ – ਘੱਟ ਜਾਣੀ ਜਾਣ ਵਾਲੀ ਪਰ ਮਹੱਤਵਪੂਰਨ ਖੇਤਰੀ ਬੋਲੀ
ਇਸ ਵੀਡੀਓ ਵਿੱਚ ਸਮੇਟਿਆ ਗਿਆ:
ਉਚਾਰਣ ਅਤੇ ਸ਼ਬਦਾਵਲੀ ਦੇ ਫਰਕ
ਖੇਤਰੀ ਪ੍ਰਭਾਵਾਂ ਨਾਲ ਬਣੇ ਲਹਿਜ਼ੇ
ਪੰਜਾਬੀ ਬੋਲੀਆਂ ਦਾ ਸਭਿਆਚਾਰਕ ਮਹੱਤਵ ਬੋਲਚਾਲ ਰਾਹੀਂ ਬੋਲਣ ਵਾਲੇ ਦੇ ਖੇਤਰ ਦੀ ਪਛਾਣ
ਪੰਜਾਬੀ ਸਭਿਆਚਾਰ, ਇਤਿਹਾਸ ਤੇ ਭਾਸ਼ਾ ਬਾਰੇ ਹੋਰ ਜਾਣਕਾਰੀ ਲਈ ਅਦਾਰਾ ਸਿੱਖ ਸਿਆਸਤ ਨਾਲ ਜੁੜੇ ਰਹੋ।
ਟਿੱਪਣੀ ਸਾਂਝੀ ਕਰਕੇ ਦੱਸਿਓ ਕਿ ਤੁਸੀਂ ਪੰਜਾਬ ਦੀ ਕਿਹੜੀ ਬੋਲੀ ਬੋਲਦੇ ਹੋ – ਮਾਝੀ, ਮਲਵਈ, ਦੋਆਬੀ ਜਾਂ ਪੁਆਧੀ?