Follow Sikh Siyasat News at

Subscribe to our RSS feed
ਜੀ ਆਇਆਂ ਨੂੰ! ਸਿੱਖ ਸਿਆਸਤ ਦੇ ਪੰਜਾਬੀ ਖਬਰਾਂ ਦੀ ਬਿਜਾਲ-ਮੰਚ ਉੱਤੇ ਤੁਹਾਡਾ ਹਾਰਦਿਕ ਸਵਾਗਤ ਹੈ। ਤੁਸੀਂ ਆਪਣੇ ਵਿਚਾਰ, ਰਾਵਾਂ, ਸੁਝਾਅ, ਸ਼ਿਕਾਇਤਾਂ ਅਤੇ ਖਬਰਾਂ ਸਾਨੂੰ ਸਾਡੇ ਬਿਜਲ-ਪਤੇ news@sikhsiyasat.net ਉੱਤੇ ਭੇਜ ਸਕਦੇ ਹੋ।

ਦਵੈਸ਼ ਵੱਸ ਨਿਰਾਦਰ ਦੀ ਅਸਿੱਖ ਕਾਰਵਾਈ ਦੀ ਪੰਥਕ ਸਖਸ਼ੀਅਤਾਂ ਵੱਲੋਂ ਨਿਖੇਧੀ

ਦਵੈਸ਼ ਵੱਸ ਨਿਰਾਦਰ ਦੀ ਅਸਿੱਖ ਕਾਰਵਾਈ ਦੀ ਪੰਥਕ ਸਖਸ਼ੀਅਤਾਂ ਵੱਲੋਂ ਨਿਖੇਧੀ

ਚੰਡੀਗੜ੍ਹ –  ਜੁਝਾਰੂ ਪੰਥਕ ਸਖਸ਼ੀਅਤਾਂ ਭਾਈ ਰਾਜਿੰਦਰ ਸਿੰਘ ਮੁਗਲਵਾਲ,  ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਝੰਜੀਆਂ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਸੁਖਦੇਵ ਸਿੰਘ ਡੋਡ, ਭਾਈ ਅਮਰੀਕ ਸਿੰਘ ਈਸੜੂ, ਭਾਈ ਹਰਦੀਪ ਸਿੰਘ ਮਹਿਰਾਜ ਅਤੇ ਭਾਈ ਮਨਜੀਤ ਸਿੰਘ ਫਗਵਾੜਾ ਨੇ ਇਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਸਿੱਖ ਨੂੰ ਸਾਰਥਿਕ ਆਲੋਚਨਾ ਕਰਨ ਦੇ ਅਧਿਕਾਰ ਦੀ ਬਖਸ਼ਸ਼ ਗੁਰੂ ਸਾਹਿਬਾਨ ਨੇ ਕੀਤੀ ਹੈ ਤੇ ਲੋੜ ਪੈਣ ’ਤੇ ਅਜਿਹਾ ਕਰਨਾ ਸਿੱਖ ਦਾ ਫਰਜ਼ ਵੀ ਹੈ, ਪਰ ਈਰਖਾ-ਦਵੈਸ਼ ਅਤੇ ਵਿਰੋਧ ਭਾਵਨਾ ਨਾਲ ਕਿਸੇ ਸ਼ਖ਼ਸੀਅਤ ਦਾ ਨਿਰਾਦਰ ਕਰਨਾ ਗੁਰਮਤਿ ਵਿਰੋਧੀ ਕਾਰਵਾਈ ਹੈ। ਗਿਆਨੀ ਹਰਪ੍ਰੀਤ ਸਿੰਘ ਦਾ ਪੁਤਲਾ ਸਾੜਨਾ ਤੇ ਪੁਤਲੇ ਦੇ ਗਲ ਵਿੱਚ ਛਿੱਤਰਾਂ ਦਾ ਹਾਰ ਪਾਉਣਾ ਗੁਰਮਤਿ ਵਿਰੋਧੀ ਅਸਿੱਖ ਸੋਚ ਤੇ ਘੋਰ ਨਿਰਾਦਰ ਹੈ। ਅਜਿਹੀ ਕਾਰਵਾਈ ਕਰਨ ਵਾਲੇ ਧਾਰਮਿਕ ਤੌਰ ‘ਤੇ ਅਪਰਾਧੀ ਹਨ ਤੇ ਉਹਨਾਂ ਵਿਰੁੱਧ ਖ਼ਾਲਸਾਈ ਸਿਧਾਤਾਂ ਅਨੁਸਾਰ ਕਾਰਵਾਈ ਹੋਣੀ ਚਾਹੀਦੀ ਹੈ।

ਗੁਰੂ ਅਦਬ ਦਾ ਮਸਲਾ: ਆਪ ਮੁਹਾਰੇ ਇਕੱਲਿਆਂ ਕਾਰਵਾਈ ਕਰਨ ਦੀ ਥਾਂ ਗੁਰਮਤਿ ਵਿਧੀ ਵਿਧਾਨ ਦਾ ਅਮਲ ਅਪਨਾਉਣ ਦੀ ਲੋੜ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੁਰੂ ਦਾ ਸ਼ਰੀਕ ਬਣਨ ਤੇ ਸ਼ਖ਼ਸੀ ਪੂਜਾ ਕਰਾਉਣ ਲਈ ਗਦੇਲਾ, ਕੁਰਸੀ ਜਾਂ ਬੈਂਚ ਲਾ ਕੇ ਬੈਠਣਾ ਮਨਮਤਿ ਹੈ। ਸਿੱਖ ਰਹਿਤ ਮਰਯਾਦਾ ਵਿੱਚ ਅਜਿਹਾ ਕਰਨ ਦੀ ਹੀ ਮਨਾਹੀ ਕੀਤੀ ਗਈ ਹੈ, ਪਰ ਕੋਈ ਵੀ ਸ਼ਰਧਾਲੂ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਰਾਬਰੀ ਤੇ ਨਿਰਾਦਰ ਕਰਨ ਦਾ ਹੀਆ ਹੀ ਨਹੀਂ ਕਰ ਸਕਦਾ। ਗੁਰਦੁਆਰਿਆਂ ਵਿੱਚ ਅਪਾਹਜ਼ਾਂ ਤੇ ਕਿਸੇ ਸਰੀਰਕ ਪੀੜਾ ਕਾਰਨ ਚੌਕੜਾ ਲਗਾ ਕੇ ਬੈਠਣ ਤੋਂ ਅਸਮਰਥ ਪੀੜਤ ਸ਼ਰਧਾਲੂਆਂ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਿਕਾਰ ਨੂੰ ਮੁੱਖ ਰੱਖ ਕੇ ਜਿਸ ਪੰਥਕ ਜੁਗਤ ਨਾਲ ਬੈਂਚ ਲਗਾਏ ਗਏ ਸਨ, ਉਹਨਾਂ ਨੂੰ ਹਟਾਇਆ ਵੀ ਉਸੇ ਪੰਥਕ ਜੁਗਤ ਨਾਲ ਹੀ ਜਾ ਸਕਦਾ ਹੈ। ਗੁਰਦੁਆਰੇ ਨਤਮਸਤਕ ਹੋਣ ਲਈ ਜਾਣਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਕੀਰਤਨ ਤੇ ਕਥਾ ਸੁਵਣ ਕਰਨਾ, ਹਰ ਸਿੱਖ ਦੀ ਸ਼ਰਧਾ ਤੇ ਧਰਮ-ਕਰਮ ਹੈ। ਗੁਰਮਤਿ ਵਿਧੀ ਵਿਧਾਨ ਤੋਂ ਬਿਨਾਂ ਆਪ ਮੁਹਾਰੇ ਕੋਈ ਵੀ ਅਜਿਹਾ ਕਦਮ ਨਹੀਂ ਚੁੱਕਣਾ ਚਾਹੀਦਾ, ਜਿਸ ਨਾਲ ਸ਼ਰਧਾਲੂਆਂ ਦੀ ਸ਼ਰਧਾ ਵੀ ਟੁੱਟਦੀ ਹੋਵੇ ਤੇ ਉਹਨਾਂ ਨਾਲ ਸੰਗਤ ਕਰਨ ’ਚ ਵੀ ਵਿਤਕਰਾ ਹੁੰਦਾ ਹੋਵੇ।

Comments

comments

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:

(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related

ਪੰਥ ਸੇਵਕ ਜੁਝਾਰੂ ਸ਼ਖ਼ਸੀਅਤਾਂ ਦੇ ਪੰਚ ਪ੍ਰਧਾਨੀ ਜਥੇ ਨੇ ਤਖਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧ ਵਿੱਚ ਸਰਕਾਰੀ ਦਖਲ ਵਧਾਉਣ ਦੇ ਯਤਨਾਂ ਅਤੇ ਪੰਜਾਬ ਦੀ ਵੋਟ-ਸਿਆਸਤ ਨਾਲ ਜੁੜੇ ਵਿਵਾਦਾਂ ਕਾਰਨ
ਪੰਜਾਬ ਸਰਕਾਰ ਵੱਲੋਂ ਬਣਾਇਆ ਗਿਆ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਕਾਨੂੰਨ 2026’ ਖਾਲਸਾ ਪੰਥ ਦੇ ਪਾਤਿਸ਼ਾਹੀ ਦਾਅਵੇ ਵਿਚ ਦੁਨੀਆਦਾਰੀ ਸਰਕਾਰ ਦੀ ਗੈਰਸਿਧਾਂਤਕ ਤੇ ਅਧਾਰਹੀਣ ਦਖਲਅੰਦਾਜ਼ੀ ਹੈ ਜਿਸ
ਦਲ ਖਾਲਸਾ, ਪੰਚ ਪ੍ਰਧਾਨੀ ਜਥਾ, ਅਕਾਲ ਫੈਡਰੇਸ਼ਨ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਵੱਲੋਂ “ਖਾਲਿਸਤਾਨ: ਸਿਧਾਂਤ ਵਿਰਾਸਤ ਅਤੇ ਭਵਿੱਖ” ਸਿਰਲੇਖ ਤਹਿਤ ਇਕ ਸਾਂਝਾ ਨੀਤੀ ਦਸਤਾਵੇਜ ਜਾਰੀ
ਪੰਚ ਪ੍ਰਧਾਨੀ ਜਥੇ ਨੇ ਚੇਤਾਵਨੀ ਦਿੱਤੀ ਹੈ ਕਿ ਅਮਰੀਕਾ ਵਿੱਚ ਸਾਹਮਣੇ ਆਈ ਸਾਜ਼ਿਸ਼ ਦੀ ਤਰਜ਼ 'ਤੇ ਹੁਣ ਭਾਰਤੀ ਏਜੰਸੀਆਂ ਪੰਜਾਬ ਵਿੱਚ ਵੀ ਸਿੱਖ ਸ਼ਖਸੀਅਤਾਂ, ਪੰਜਾਬ ਹਿਤੈਸ਼ੀਆਂ ਅਤੇ ਕਿਸਾਨ ਆਗੂਆਂ ਨੂੰ

ਸਿੱਖ ਸਿਆਸਤ ਰਾਹੀਂ ਚੋਣਵੀਆਂ ਕਿਤਾਬਾਂ ਖਰੀਦੋ

ਤਾਜ਼ਾ ਖਬਰਾਂ:

ਲੇਖ/ਵਿਚਾਰ: