ਸਿੱਖ ਖਬਰਾਂ

ਹਰਿਆਣਾ ਕਮੇਟੀ ਦੇ ਆਗੂਆਂ ਨਲਵੀ ਅਤੇ ਝੀਂਡਾ ਨੂੰ “ਪੰਥ ਵਿਚੋਂ ਝੇਕਿਆ”; ਦਲ ਖਾਲਸਾ ਨੇ “ਹੁਕਮਨਾਮੇਂ” ਨੂੰ ਗੈਰ-ਸਿਧਾਂਤਕ ਕਰਾਰ ਦਿੱਤਾ

July 16, 2014 | By

ਜਲੰਧਰ, ਪੰਜਾਬ (ਜੁਲਾਈ 16, 2014): ਦਲ ਖਾਲਸਾ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਅਤੇ ਬੁਲਾਰੇ ਕੰਵਰਪਾਲ ਸਿੰਘ ਨੇ ਕਿਹਾ ਹੈ ਕਿ ਅਕਾਲ ਤਖਤ ਸਾਹਿਬ ਤੋਂ ਜਾਰੀ ਹੁਕਮਨਾਮਾ ਗੈਰ-ਸਿਧਾਂਤਕ ਹੈ, ਇਸ ਲਈ ਕੌਮ ਨੂੰ ਇਹ ਪ੍ਰਵਾਨ ਨਹੀ ਹੈ। ਉਹਨਾਂ ਕਿਹਾ ਕਿ ਇਸ ਹੁਕਮਨਾਮੇ ਦੀ ਈਬਾਰਤ ਚੰਡੀਗੜ ਵਿਖੇ ਬੀਤੀ ਰਾਤ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਵਿੱਚ ਤਿਆਰ ਕੀਤੀ ਗਈ, ਜਿਸ ਨੂੰ ਅਕਾਲ ਤਖਤ ਸਾਹਿਬ ਤੋਂ ਤਾਂ ਕੇਵਲ ਜਥੇਦਾਰ ਸਾਹਿਬ ਦੀ ਮੋਹਰ ਹੇਠ ਜਾਰੀ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਬਾਦਲਕਿਆਂ ਨੇ ਖੁੱਲੇਆਮ ਜਥੇਦਾਰ ਦੀ ਪਦਵੀ ਦੀ ਸ਼ਾਨ ਅਤੇ ਸਤਿਕਾਰ ਨੂੰ ਦਾਅ ਉਤੇ ਲਾ ਦਿਤਾ ਹੈ। ਉਹਨਾਂ ਅਫਸੋਸ ਜਿਤਾਉਦਿਆਂ ਕਿਹਾ ਕਿ ਸਿੱਖ ਰਾਜਨੀਤਿਕ ਲੀਡਰਸ਼ਿਪ ਨੇ ਅਕਾਲ ਤਖਤ ਸਾਹਿਬ ਦੀ ਸ਼ਰੇਆਮ ਦੁਰਵਰਤੋਂ ਕੀਤੀ ਹੈ।

ਦਲ ਖਾਲਸਾ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਅਤੇ ਬੁਲਾਰਾ ਕੰਵਰਪਾਲ ਸਿੰਘ

ਉਹਨਾਂ ਕਿਹਾ ਕਿ ਬਾਦਲ ਸਾਹਿਬ ਆਪਣੀ ਨੈਤਿਕ ਹਾਰ ਨੂੰ ਬਰਦਾਸ਼ਤ ਨਹੀ ਕਰ ਪਾਏ ਅਤੇ ਉਹ ਸਿੱਖ ਸੰਸਥਾਵਾਂ ਨੂੰ ਤਬਾਹ ਕਰਨ ਦੇ ਰਾਹ ਤੁਰ ਪਾਏ ਹਨ। ਦਲ ਖਾਲਸਾ ਆਗੂਆਂ ਨੇ ਬਾਦਲ ਸਾਹਿਬ ਨੂੰ ਮੌਜੂਦਾ ਖਸਤਾ ਹਾਲਾਤਾਂ ਲਈ ਪੂਰੀ ਤਰਾਂ ਜ਼ਿਮੇਵਾਰ ਦਸਦਿਆਂ ਕਿਹਾ ਕਿ ਉਹਨਾਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਨਾ ਕਿ ਕੌਮ ਅੰਦਰ ਫੁੱਟ ਨੂੰ ਵਧਾਉਣ ਦੇ ਰਾਹ ਪੈਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਬਾਦਲ ਸਾਹਿਬ ਦਾ ਨਾਂ ਸਿੱਖ ਇਤਿਹਾਸ ਵਿੱਚ ਕਾਲੇ ਅਖਰਾਂ ਨਾਲ ਲਿਖਿਆ ਜਾਵੇਗਾ ਕਿਉਕਿ ਉਹਨਾਂ ਦੀ ਅਗਵਾਈ ਮੌਕੇ ਸ਼੍ਰੋਮਣੀ ਕਮੇਟੀ ਦੇ ਟੁਕੜੇ ਹੋਏ ਹਨ।

ਉਹਨਾਂ ਕਿਹਾ ਕਿ ਕਿਸੇ ਵੀ ਸਿੱਖ ਵਲੋਂ ਆਪਣੇ ਗੁਰਧਾਮਾ ਦੀ ਸਾਂਭ-ਸੰਭਾਲ ਦਾ ਹੱਕ ਮੰਗਣਾ ਕੋਈ ਗੁਨਾਹ ਨਹੀ ਹੈ ਅਤੇ ਜਗਦੀਸ਼ ਸਿੰਘ ਝੀਡਾ ਅਤੇ ਦੀਦਾਰ ਸਿੰਘ ਨਲਵੀ ਨੂੰ ਬਿਨਾਂ ਕਿਸੇ ਕਸੂਰ ਕੌਮ ਵਿੱਚੋਂ ਛੇਕਿਆ ਗਿਆ ਹੈ। ਉਹਨਾਂ ਕਿਹਾ ਕਿ ਸਿੱਖਾਂ ਦੇ ਧਾਰਮਿਕ ਮਸਲਿਆਂ ਵਿੱਚ ਅਕਾਲੀ ਧੜਿਆਂ ਵਲੋਂ ਕਾਂਗਰਸ ਜਾਂ ਭਾਜਪਾ ਕੋਲੋਂ ਮਦਦ ਮੰਗਣਾ ਗਲਤ ਅਤੇ ਪੰਥ-ਵਿਰੋਧੀ ਰੁਝਾਨ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , ,