May 19, 2014 | By ਸਿੱਖ ਸਿਆਸਤ ਬਿਊਰੋ
ਤਲਵੰਡੀ ਸਾਬੋ (19 ਮਈ 2014):- ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਨੇ ਸ਼੍ਰੋਮਣੀ ਕਮੇਟੀ ਵੱਲੋਂ ਸੋਧਿਆ ਨਾਨਕਸ਼ਾਹੀ ਕੈਲੰਡਰ ਪਾਕਿਸਤਾਨ ਦੇ ਗੁਰਦੁਆਰਿਆਂ ਵਿੱਚ ਵੀ ਲਾਗੂ ਕਰਵਾਉਣ ਦੇ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਕਮੇਟੀ ਦੇ ਯਤਨਾਂ ਬਾਰੇ ਨਰਾਜ਼ਗੀ ਪ੍ਰਗਟ ਕਰਦਿਆਂ ਉੱਤੇ ਤਿੱਖਾ ਪ੍ਰਤੀਕਰਮ ਪ੍ਰਗਟ ਕੀਤਾ ਹੈ।
ਉਨ੍ਹਾਂ ਇੱਥੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਅਵਤਾਰ ਸਿੰਘ ਮੱਕੜ ਨੂੰ ਪਾਕਿਸਤਾਨ ਜਾਣ ਦੀ ਥਾਂ ਨਾਗਪੁਰ ਆਰਐਸਐਸ ਦੇ ਹੈੱਡਕੁਆਰਟਰ ’ਤੇ ਜਾਣਾ ਚਾਹੀਦਾ ਹੈ ਕਿਉਂਕਿ ਸੋਧਿਆ ਕੈਲੰਡਰ ਆਰਐਸਐਸ ਦਾ ਹੈ, ਸਿੱਖਾਂ ਦਾ ਨਹੀਂ। ਉਨ੍ਹਾਂ ਇੱਥੇ ਇਕ ਪ੍ਰੈਸ ਬਿਆਨ ਵਿੱਚ ਕਿਹਾ ਕਿ ਉਹ ਸਿੱਖਾਂ ਦੇ ਨਿਆਰੇਪਨ ਦੇ ਸੂਚਕ ਮੂਲ ਨਾਨਕਸ਼ਾਹੀ ਕੈਲੰਡਰ ਵਿੱਚ ਸੋਧਾਂ ਦਾ ਮੁੱਢ ਤੋਂ ਹੀ ਵਿਰੋਧ ਕਰਦੇ ਆ ਰਹੇ ਹਨ ਅਤੇ ਵਿਰੋਧ ਕਰਦੇ ਵੀ ਰਹਿਣਗੇ।
ਉਨ੍ਹਾਂ ਦੋਸ਼ ਲਾਇਆ ਕਿ ਸੋਧਿਆ ਨਾਨਕਸ਼ਾਹੀ ਕੈਲੰਡਰ, ਬਿਕਰਮੀ ਕੈਲੰਡਰ ਦਾ ਹੀ ਰੂਪ ਹੈ। ਇਹ ਕੈਲੰਡਰ ਅਪਨਾਉਣ ਨਾਲ ਸਿੱਖਾਂ ਦੇ ਸਾਰੇ ਤਿੱਥ-ਤਿਉਹਾਰ ਬਦਲ ਜਾਣਗੇ। ਉਨ੍ਹਾਂ ਨੇ ਜਥੇਦਾਰ ਮੱਕੜ ਅਤੇ ਉਨ੍ਹਾਂ ਦੇ ਨਾਲ ਗਏ ਸ਼੍ਰੋਮਣੀ ਕਮੇਟੀ ਮੈਂਬਰਾਂ ਮੋਹਨ ਸਿੰਘ ਬੰਗੀ ਤੇ ਰਾਜਿੰਦਰ ਸਿੰਘ ਮਹਿਤਾ ਨੂੰ ਹਿੰਦੂ ਮੱਤ ਦੇ ਧਾਰਨੀਆਂ ਦਾ ਟੋਲਾ ਦੱਸਿਆ।
Related Topics: Avtar Singh Makkar, Jathedar Balwant Singh Nandgarh, Nanakshahi Calendar