Site icon Sikh Siyasat News

ਜਰਨੈਲ਼ ਸਿੰਘ ਪੱਤਰਕਾਰ ਪੱਛਮੀ ਦਿੱਲੀ ਤੋਂ ਲੋਕ ਸਭਾ ਦੀ ਚੋਣ ਹਾਰੇ

ਨਵੀ ਦਿੱਲੀ,( 17 ਮਈ 2014):- ਸਾਬਕਾ ਪੱਤਰਕਾਰ, ਲੇਖਕ ਅਤੇ ਸਿੱਖ ਕਾਰਕੂਨ ਜਰਨੈਲ ਸਿੰਘ ਜੋੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ , ਅਤੇ ਪਾਰਟੀ ਵੱਲੋਂ ਪੱਛਮੀ ਦਿੱਲੀ ਦੀ ਸੀਟ ਤੋਂ ਲੋਕ ਸਭਾ ਦੇ ਉਮੀਦਵਾਰ ਵਜੋਂ ਚੋਣ ਲੜੀ ਸੀ ,ਉਹ ਕੱਲ ਚੋਣਾਂ ਦੀ ਗਿਣਤੀ ਦੌਰਾਨ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਤੋ 2,68,000 ਵੋਟਾਂ ਦੇ ਫਰਕ ਨਾਲ ਚੋਣ ਹਾਰ ਗਏ ਹਨ।

ਕੱਟੜ ਹਿੰਦੂਵਾਦੀ ਪਾਰਟੀ ਨੇ ਦਿੱਲੀ ਦੀਆਂ ਸਾਰੀਆਂ 7 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਹੈ

ਪੱਤਰਕਾਰ ਜਰਨੈਲ ਸਿੰਘ 3,82,809 ਵੋਟਾਂ ਪ੍ਰਾਪਤ ਕਰਕੇ ਦੂਜੇ ਸਥਾਨ ਤੇ ਰਹੇ ਹਨ।ਇਸੇ ਸੀਟ ਤਂੋ ਭਾਰਟੀ ਜਨਤਾ ਪਾਰਟੀ ਦੇ ਉਮੀਦਵਾਰ ਪਰਵੇਸ਼ ਸਾਹਿਬ ਸਿੰਘ ਵਰਮਾ ਨੇ ਕੁੱਲ 6,51,000 ਵੋਟਾਂ ਪ੍ਰਾਪਤ ਕਰਕੇ ਜਿੱਤ ਹਾਸਲ ਕੀਤੀ।ਕਾਂਗਰਸ ਦੇ ਉਮੀਦਵਾਰ ਮਹਾਬਲ ਮਿਸ਼ਰਾ ਨੇ 1,93,000 ਵੋਟਾਂ ਪ੍ਰਾਪਤ ਕੀਤੀਆਂ ਅਤੇ ਉਹ ਤੀਜੇ ਸਥਾਨ ‘ਤੇ ਰਹੇ। ਦਿਲਚਸਪ ਗੱਲ ਇਹ ਸੀ ਕਿ ਅਜ਼ਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਇੱਕ ਹੋਰ ਜਰਨੈਲ਼ ਸਿੰਘ ਨੂੰ 84,772 ਵੋਟਾਂਪਈਆਂ

ਇਸ ਖ਼ਬਰ ਦਾ ਵਧੇਰੇ ਵਿਸਥਾਰ ਤੁਸੀਂ ਸਾਡੀ ਅੰਗਰੇਜ਼ੀ ਖ਼ਬਰਾਂ ਦੀ ਵੈਬਸਾਈਟ ਉੱਤੇ ਪੜ੍ਹ ਸਕਦੇ ਹੋ, ਵੇਖੋ:Jarnail Singh Journalist loses Lok Sabha election from West Delhi

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version