ਖਾਸ ਖਬਰਾਂ » ਸਿਆਸੀ ਖਬਰਾਂ

ਭਾਰਤੀ ਫੌਜ ਨੇ ਪੱਥਰਬਾਜ਼ੀ ਤੋਂ ਬਚਣ ਲਈ ਕਸ਼ਮੀਰੀ ਨੌਜਵਾਨਾਂ ਨੂੰ ਜੀਪ ਦੇ ਸਾਹਮਣੇ ਬੰਨ੍ਹਿਆ

April 15, 2017 | By

ਸ੍ਰੀਨਗਰ: ਇਕ ਹੈਰਾਨ ਕਰ ਦੇਣ ਵਾਲਾ ਵੀਡੀਓ ਇੰਟਰਨੈਟ ‘ਤੇ ਵਾਇਰਲ ਹੋ ਗਿਆ ਹੈ, ਜਿਸ ਵਿਚ ਇਕ ਕਸ਼ਮੀਰੀ ਨੌਜਵਾਨ ਨੂੰ ਭਾਰਤੀ ਫੌਜ ਦੀ ਜੀਪ ਦੇ ਸਾਹਮਣੇ ਬੰਨ੍ਹਿਆ ਦਿਖਾਇਆ ਗਿਆ ਹੈ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਆਪਣੇ ਟਵਿਟਰ ਖਾਤੇ ‘ਤੇ ਇਸ ਵੀਡੀਓ ਨੂੰ ਸਾਂਝਾ ਕੀਤਾ ਸੀ।

ਸਾਬਕ ਮੁੱਖ ਮੰਤਰੀ ਨੇ ਆਪਣੇ ਟਵੀਟ ‘ਚ ਕਿਹਾ, “ਇਸ ਕਸ਼ਮੀਰੀ ਨੌਜਵਾਨ ਨੂੰ ਫੌਜ ਨੇ ਆਪਣੀ ਜੀਪ ਦੇ ਸਾਹਮਣੇ ਬੰਨ੍ਹਿਆ ਸੀ ਤਾਂ ਕਿ ਯਕੀਨੀ ਬਣਾਇਆ ਜਾ ਸਕੇ ਕਿ ਜੀਪ ‘ਤੇ ਕੋਈ ਪੱਥਰ ਨਾ ਸੁਟਿਆ ਜਾ ਸਕੇ? ਇਹ ਹੈਰਾਨ ਕਰ ਦੇਣ ਵਾਲਾ ਹੈ।”

ਭਾਰਤੀ ਫੌਜ ਵਲੋਂ ਕਸ਼ਮੀਰੀ ਨੌਜਵਾਨ ਨੂੰ ਜੀਪ ਦੇ ਸਾਹਮਣੇ ਬੰਨ੍ਹਿਆ ਗਿਆ

ਭਾਰਤੀ ਫੌਜ ਵਲੋਂ ਕਸ਼ਮੀਰੀ ਨੌਜਵਾਨ ਨੂੰ ਜੀਪ ਦੇ ਸਾਹਮਣੇ ਬੰਨ੍ਹਿਆ ਗਿਆ

ਮੀਡੀਆ ਰਿਪੋਰਟਾਂ ‘ਚ ਕਿਹਾ ਗਿਆ ਕਿ ਭਾਰਤੀ ਫੌਜ ਦੀ ਕਸ਼ਮੀਰ ਵਿਚ ਇਸ ਕਰੂਰਤਾ ਦੀ ਜਾਂਚ ਲਈ ਲੋਕਾਂ ਵਲੋਂ ਮੰਗ ਕੀਤੀ ਗਈ ਹੈ ਅਤੇ ਇਸ ਘਟਨਾ ਲਈ ਲੋਕਾਂ ‘ਚ ਭਾਰੀ ਗੁੱਸਾ ਹੈ।

ਸਥਾਨਕ ਲੋਕ ਇਹ ਮੰਨ ਰਹੇ ਹਨ ਕਿ ਚੋਣਾਂ ‘ਚ ਕਸ਼ਮੀਰੀਆਂ ਵਲੋਂ ਕੀਤੇ ਬਾਈਕਾਟ ਅਤੇ ਚੋਣ ਡਿਊਟੀ ਤੋਂ ਵਾਪਸ ਜਾ ਰਹੇ ਸੀ.ਆਰ.ਪੀ.ਐਫ. ਦੇ ਕੁਝ ਬੰਦਿਆਂ ਨੂੰ ਸਥਾਨਕ ਲੋਕਾਂ ਦੇ ਵਿਰੋਧ ਅਤੇ ਛੇੜਛਾੜ ਕਰਕੇ ਭਾਰਤੀ ਫੌਜ ਨੇ ਖਿੱਝ ਕੇ ਅਜਿਹਾ ਕੰਮ ਕੀਤਾ।

ਸਬੰਧਤ ਖ਼ਬਰ: 

Srinagar Re-poll: 2% Voting Turnout; ECI says it is Happy as polling went out ‘without trouble’ …

ਕਸ਼ਮੀਰੀ ਨੌਜਵਾਨ ਵਸੀਮ ਡਾਰ ਨੇ ਟਵੀਟ ‘ਚ ਕਿਹਾ, “ਇਕ ਨੌਜਵਾਨ ਨੂੰ ਮਾਰਿਆ ਗਿਆ ਅਤੇ ਦੂਜੇ ਨੌਜਵਾਨ ਨੂੰ ਫੌਜ ਨੇ ਜੀਪ ਨਾਲ ਬੰਨ੍ਹਿਆ। ਇਹ ਵੀਡੀਓ ਦੇਖਣ ਤੋਂ ਬਾਅਦ ਕੀ ਕਰਨਾ ਚਾਹੀਦਾ।”

ਵੀਡੀਓ ਰਿਪੋਰਟਾਂ ਤੋਂ ਇਹ ਪਤਾ ਚਲਦਾ ਹੈ ਕਿ ਵੀਰਵਾਰ ਰਾਤ ਨੂੰ ਕਸ਼ਮੀਰ ਘਾਟੀ ‘ਚ ਇੰਟਰਨੈਟ ਸੇਵਾਵਾਂ ਬਹਾਲ ਹੋਣ ਤੋਂ ਬਾਅਦ ਕਈ ਕਿਸਮ ਦੇ ਵੀਡੀਓ ਸੋਸ਼ਲ ਸਾਈਟਾਂ ਜ਼ਰੀਏ ਸਾਹਮਣੇ ਆਏ ਹਨ। ਐਤਵਾਰ ਨੂੰ ਭਾਰਤੀ ਫੌਜੀ ਅਤੇ ਨੀਮ ਫੌਜੀ ਦਸਤਿਆਂ ਦੀ ਗੋਲੀਬਾਰੀ ‘ਚ ਅੱਠ ਕਸ਼ਮੀਰੀਆਂ ਦੀ ਮੌਤ ਤੋਂ ਬਾਅਦ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

Indian Forces tie Kashmir Youth in front of Moving Jeep to escape stone pelting …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:


ਵਟਸਐਪ ਰਾਹੀਂ ਤਾਜਾ ਖਬਰਾਂ ਹਾਸਲ ਕਰਨ ਦਾ ਤਰੀਕਾ:
(1) ਸਿੱਖ ਸਿਆਸਤ ਦਾ ਵਟਸਐਪ ਅੰਕ 0091-85560-67689 ਆਪਣੀ ਜੇਬੀ (ਫੋਨ) ਵਿੱਚ ਭਰ ਲਓ; ਅਤੇ
(2) ਸਾਨੂੰ ਆਪਣਾ ਨਾਂ ਵਟਸਐਪ ਰਾਹੀਂ ਭੇਜ ਦਿਓ।

Related Topics: , , , ,