Site icon Sikh Siyasat News

ਪੰਜਾਬ ਭਾਜਪਾ ਪ੍ਰਧਾਨ ਵਿਜੈ ਸਾਂਪਲਾ ਨੇ ਕਿਹਾ; ਗੈਂਗਸਟਰ ਤਾਂ ਬਾਦਲ ਦੇ ਪਿਛਲੇ 10 ਸਾਲਾ ਰਾਜ ਵਿਚ ਵੀ ਸੀ

ਜੈਤੋ: ਗੈਂਗਸਟਰਾਂ ਵਲੋਂ ਮਾਰੇ ਗਏ ਰਵਿੰਦਰ ਕੋਛੜ ਦੇ ਘਰ ਅਫਸੋਸ ਕਰਨ ਪੁੱਜੇ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਵਿਜੈ ਕੁਮਾਰ ਸਾਂਪਲਾ ਨੇ ਮੰਨਿਆ ਕਿ ਗੈਂਗਸਟਰ, ਬਾਦਲ-ਭਾਜਪਾ ਦੇ ਦਸ ਸਾਲਾਂ ਕਾਰਜਕਾਲ ਦੌਰਾਨ ਵੀ ਸਨ। ਦੋ ਦਿਨ ਪਹਿਲਾਂ ਇੱਥੇ ਆਏ ਬਾਦਲ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ‘ਗੈਂਗਸਟਰਾਂ ਨੂੰ ਕਾਂਗਰਸ ਦੀ ਪੈਦਾਇਸ਼’ ਕਹੇ ਜਾਣ ਨਾਲ ਸਹਿਮਤ ਨਾ ਹੁੰਦਿਆਂ ਉਨ੍ਹਾਂ ਕਿਹਾ ਕਿ ਪਹਿਲਾਂ ਹਾਲਾਤ ਇੰਨੇ ਗੰਧਲੇ ਨਹੀਂ ਸਨ ਪਰ ਕਾਂਗਰਸ ਦੇ ਚਹੁੰ ਮਹੀਨਿਆਂ ਦੇ ਕਾਰਜਕਾਲ ‘ਚ ਸਥਿਤੀ ਬਦਤਰ ਹੋ ਗਈ ਹੈ। ਇਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਪੰਜਾਬ ਵਿੱਚ ਕਿਸੇ ਸਰਕਾਰ ਦਾ ਨਹੀਂ ਸਗੋਂ ਗੈਂਗਸਟਰਾਂ ਦਾ ਰਾਜ ਚੱਲ ਰਿਹਾ ਹੈ।

ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੈ ਸਾਂਪਲਾ ਅਤੇ ਹੋਰ

ਸੁਵਖ਼ਤੇ ਹੀ ਮਰਹੂਮ ਉਦਯੋਗਪਤੀ ਦੇ ਘਰ ਪਰਿਵਾਰ ਨਾਲ ਹਮਦਰਦੀ ਪ੍ਰਗਟਾਉਣ ਪਿੱਛੋਂ ਸਾਂਪਲਾ ਨੇ ਪਾਰਟੀ ਦੇ ਸੂਬਾਈ ਆਗੂ ਸੰਦੀਪ ਸ਼ਰਮਾ ਦੇ ਨਿਵਾਸ ‘ਤੇ ਪ੍ਰੈਸ ਕਾਨਫਰੰਸ ਕੀਤੀ। ਸੂਬਾ ਭਾਜਪਾ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ ਗੈਂਗਸਟਰਾਂ ਦੇ ਹੌਂਸਲੇ ਬੁਲੰਦ ਹਨ ਅਤੇ ਆਮ ਲੋਕ ਉਨ੍ਹਾਂ ਦੀਆਂ ਗਤੀਵਿਧੀਆਂ ਤੋਂ ਖ਼ੌਫ਼ਜ਼ਦਾ ਹਨ। ਇਸ ਦੇ ਬਾਵਜੂਦ ਕਾਂਗਰਸ ਸਰਕਾਰ ਹੱਥ ‘ਤੇ ਹੱਥ ਧਰ ਕੇ ਬੈਠੀ ਹੈ।

ਸਰਕਾਰੀ ਤੰਤਰ ਬਦਮਾਸ਼ਾਂ ਦੇ ਹੱਥਾਂ ਦੀ ਕਠਪੁਤਲੀ ਬਣਿਆ ਹੋਇਆ ਹੈ। ਉਨ੍ਹਾਂ ਖੁਲਾਸਾ ਕੀਤਾ ਕਿ ਰਾਜ ਵਿੱਚ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਦੇ ਮੁੱਦੇ ‘ਤੇ ਉਹ ਕੇਂਦਰੀ ਗ੍ਰਹਿ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਨਾਲ ਮੁਲਾਕਾਤ ਕਰਨਗੇ। ਸਾਂਪਲਾ ਨੇ ਬੈਂਕਾਂ ਵੱਲੋਂ ਡਿਫ਼ਾਲਟਰਾਂ ਦੀਆਂ ਤਸਵੀਰਾਂ ਤੇ ਸੂਚੀਆਂ ਬੈਂਕਾਂ ਦੇ ਬਾਹਰ ਨਸ਼ਰ ਕਰਨ ਲਈ ਕੈਪਟਨ ਸਰਕਾਰ ਨੂੰ ਦੋਸ਼ੀ ਦੱਸਿਆ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version