Site icon Sikh Siyasat News

ਭਾਈ ਬਲਬੀਰ ਸਿੰਘ ਬੀਰ੍ਹਾ ਦੀ ਛੁੱਟੀ ਹਾਈਕੋਰਟ ਤੋਂ ਮਨਜ਼ੂਰ

ਚੰਡੀਗੜ੍ਹ/ ਲੁਧਿਆਣਾ: ਉਮਰ ਕੈਦ ਦੀ ਸਜ਼ਾ ਕੱਟ ਰਹੇ ਸਿਆਸੀ ਸਿੱਖ ਕੈਦੀ ਭਾਈ ਬਲਬੀਰ ਸਿੰਘ ਬੀਰ੍ਹਾ ਦੀ ਛੁੱਟੀ ਦੀ ਅਰਜ਼ੀ ਹਾਈਕੋਰਟ ਵਲੋਂ ਮਨਜ਼ੂਰ ਹੋ ਗਈ ਹੈ। ਸਿਆਸੀ ਸਿੱਖ ਕੈਦੀਆਂ ਦੀ ਸੂਚੀ ਬਣਾਉਣ ਵਾਲੇ ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਸਿੱਖ ਸਿਆਸਤ ਨਿਊਜ਼ ਨੂੰ ਫੋਨ ‘ਤੇ ਦੱਸਿਆ ਕਿ ਭਾਈ ਬਲਬੀਰ ਸਿੰਘ ਪਿੰਡ ਮੌਲਵੀਵਾਲਾ (ਫਿਰੋਜ਼ਪੁਰ), ਜੋ ਕਿ ਮੈਕਸੀਮਮ ਸਕਿਊਰਿਟੀ ਜੇਲ੍ਹ ਨਾਭਾ ਵਿਚ 25 ਅਗਸਤ 2009 ਤੋਂ ਬੰਦ ਹਨ, ਦੀ ਪੈਰੋਲ ਹਾਈਕੋਰਟ ਵਲੋਂ ਮਨਜ਼ੂਰ ਹੋ ਗਈ ਹੈ।

ਭਾਈ ਬਲਬੀਰ ਸਿੰਘ ਬੀਰ੍ਹਾ ਉਰਫ ਭੂਤਨਾ ਆਪਣੇ ਪਤਨੀ ਸੁਖਜਿੰਦਰ ਕੌਰ ਅਤੇ ਵਕੀਲ ਜਸਪਾਲ ਸਿੰਘ ਮੰਝਪੁਰ ਨਾਲ ਲੁਧਿਆਣਾ ਅਦਾਲਤ ਵਿਖੇ (14 ਅਗਸਤ, 2014)

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਬਲਬੀਰ ਸਿੰਘ ਦੀ ਛੁੱਟੀ ਲਈ ਲੰਬੀ ਉਡੀਕ ਕਰਨੀ ਪਈ, ਜਦਕਿ ਉਹ ਕਾਨੂੰਨ ਮੁਤਾਬਕ ਇਸਦੇ ਯੋਗ ਸਨ। ਪਰ ਪੰਜਾਬ ਸਰਕਾਰ ਨੇ ਸਿੱਖ ਆਗੂ ਭਾਈ ਦਲਜੀਤ ਸਿੰਘ ਦੇ ਨਾਲ ਸਬੰਧਾਂ ਕਰਕੇ ਬਲਬੀਰ ਸਿੰਘ ਨੂੰ ਇਹ ਛੁੱਟੀ ਦੇ ਫਾਇਦੇ ਤੋਂ ਲੰਬਾ ਸਮਾਂ ਮਹਿਰੂਮ ਰੱਖਿਆ।

ਵਧੇਰੇ ਵਿਸਥਾਰ ਲਈ ਦੇਖੋ: 

HC allows parole of Sikh Political Prisoner Bhai Balbir Singh Bira   …

ਛੁੱਟੀ ਦੀ ਅਰਜ਼ੀ ਪਿਛਲੇ ਇਕ ਸਾਲ ਤੋਂ ਹਾਈਕੋਰਟ ਵਿਚ ਵਿਚਾਰ ਅਧੀਨ ਸੀ। ਅੱਜ ਜਸਟਿਸ ਐਮ.ਜੇ. ਪਾਲ ਅਤੇ ਸਨੇਹਾ ਪਰਾਸ਼ਰ ਦੀ ਬੈਂਚ ਨੇ ਬਲਬੀਰ ਸਿੰਘ ਨੂੰ 6 ਹਫਤੇ ਦੀ ਛੁੱਟੀ ਮਨਜ਼ੂਰ ਕਰ ਲਈ।

ਐਡਵੋਕੇਟ ਮੰਝਪੁਰ ਨੇ ਦੱਸਿਆ, “ਹਾਈਕੋਰਟ ਨੇ ਫਿਰੋਜ਼ਪੁਰ ਜ਼ਿਲ੍ਹਾ ਮੈਜੀਸਟਰੇਟ ਨੂੰ ਹੁਕਮ ਦਿੱਤਾ ਕਿ ਭਾਈ ਬਲਬੀਰ ਸਿੰਘ ਨੂੰ 42 ਦਿਨ ਦੀ ਛੁੱਟੀ ਦਿੱਤੀ ਜਾਏ। ਕਾਗਜ਼ੀ ਕਾਰਵਾਈ ਪੂਰੀ ਹੋਣ ‘ਤੇ ਆਉਣ ਵਾਲੇ ਦਿਨਾਂ ਵਿਚ ਭਾਈ ਬਲਬੀਰ ਸਿੰਘ ਜੇਲ੍ਹ ਤੋਂ ਬਾਹਰ ਆਉਣਗੇ।”

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version