Site icon Sikh Siyasat News

ਹਰਿਆਣਾ ਨੂੰ ਸਤਲੁਜ-ਜੁਮਨਾ ਲਿੰਕ ਦੇ ਪਾਣੀ ਨਾਲ-ਨਾਲ ਹਾਂਸੀ ਬੁਟਾਨਾ ਨਹਿਰ ਦਾ ਪਾਣੀ ਵੀ ਮਿਲੇਗਾ: ਖੱਟਰ

ਚੰਡੀਗੜ੍ਹ (6 ਜੁਲਾਈ, 2015): ਪੰਜਾਬ ਦੇ ਪਾਣੀਆਂ ‘ਤੇ ਇੱਕ ਵਾਰ ਫਿਰ ਹੱਕ ਜਤਾਉਂਦੇ ਹੋਏ ਹਰਿਅਣਾ ਦੇ ਮੁੱਖ ਮੰਤਰੀ ਮਨੋਹਰ ਲਾਲਾ ਖੱਟਰ ਨੇ ਕਿਹਾ ਕਿ ਰਿਵਾੜੀ-ਮਹੇਂਦਗੜ੍ਹ ਸਮੇਤ ਪੂਰੇ ਦੱਖਣ ਹਰਿਆਣਾ ਨੂੰ ਐਸ.ਵਾਈ.ਐਲ. ਦੇ ਪਾਣੀ ਨਾਲ-ਨਾਲ ਹਾਂਸੀ ਬੁਟਾਨਾ ਨਹਿਰ ਦਾ ਪਾਣੀ ਵੀ ਮਿਲੇਗਾ।

ਪੰਜਾਬ ਦੇ ਦਰਿਆਈ ਪਾਣੀ

ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਹਾ ਕਿ ਦੱਖਣ ਹਰਿਆਣਾ ਦੇ ਲੋਕਾਂ ਨੂੰ ਐਸ.ਵਾਈ.ਐਲ. ਦਾ ਪਾਣੀ ਮਿਲੇ, ਇਸ ਲਈ ਸਰਕਾਰ ਗੰਭੀਰਤਾ ਨਾਲ ਯਤਨ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਕੇਂਦਰੀ ਮੰਤਰੀ ਓਮਾ ਭਾਰਤ ਨਾਲ ਐਸ.ਵਾਈ.ਐਲ. ਦੇ ਪਾਣੀ ਦੇ ਮਸਲੇ ਨੂੰ ਤੇਜ਼ੀ ਨਾਲ ਸੁਲਝਾਉਣ ਦੇ ਨਾਲ-ਨਾਲ ਕਾਨੂੰਨੀ ਪੱਧਰ ‘ਤੇ ਵੀ ਵਕੀਲਾਂ ਨਾਲ ਇਸ ਪੱਖ ਦੀ ਮਜ਼ਬੂਤੀ ਨਾਲ ਪੈਰਵੀ ਕਰਨ ਨੂੰ ਕਿਹਾ ਹੈ।

ਮੁੱਖ ਮੰਤਰੀ  ਅੱਜ ਜ਼ਿਲ੍ਹਾ ਮਹੇਂਦਰਗੜ੍ਹ ਦੇ ਕਨੀਨਾ ‘ਚ ਆਯੋਜਿਤ ਵਿਕਾਸ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਰੈਲੀ ਦਾ ਆਯੋਜਨ ਅਟੇਲੀ ਵਿਧਾਨ ਸਭਾ ਦੀ ਵਿਧਾਇਕ ਸੰਤੋਸ਼ ਯਾਦਵ ਨੇ ਕੀਤਾ ਸੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version