ਚੰਡੀਗੜ੍ਹ – ਲਗਭਗ ਇੱਕ ਸਦੀ ਪਹਿਲਾਂ ਸਾਈਕਲ ਰਾਹੀਂ ਗੁਰ ਅਸਥਾਨਾਂ ਦੀ ਯਾਤਰਾ ਕਰਕੇ ਉਥੋਂ ਦੀਆਂ ਤਸਵੀਰਾਂ ਖਿੱਚਣ ਦੇ ਨਾਲ ਨਾਲ ਭਾਈ ਧੰਨਾ ਸਿੰਘ ਜੀ ਨੇ ਉਥੋਂ ਦਾ ਇਤਿਹਾਸ ਵੀ ਦਰਜ ਕੀਤਾ ਸੀ। ਇਸ ਸਬੰਧੀ ਬੜੀ ਕੀਮਤੀ ਕਿਤਾਬ “ਗੁਰ ਤੀਰਥ ਸਾਇਕਲ ਯਾਤਰਾ” ਥੋੜ੍ਹੇ ਸਾਲ ਪਹਿਲਾਂ ਹੀ ਭਾਈ ਧੰਨਾ ਸਿੰਘ ਜੀ ਦੇ ਜਾਣ ਮਗਰੋਂ 100 ਸਾਲਾਂ ਬਾਅਦ ਜਾਰੀ ਹੋਈ।
ਪੰਥ ਦਾ ਇਤਿਹਾਸ ਸਾਂਭਣ ਦੀ ਵੱਡੀ ਸੇਵਾ ਕਰਨ ਵਾਲੇ ਭਾਈ ਧੰਨਾ ਸਿੰਘ ਜੀ ਸੰਗਰੂਰ ਜਿਲ੍ਹੇ ਵਿੱਚ ਧੂਰੀ ਨੇੜਲੇ ਪਿੰਡ ਚਾਂਗਲੀ ਦੇ ਜੰਮਪਲ ਸਨ।
ਭਾਈ ਧੰਨਾ ਸਿੰਘ ਜੀ ਦੀ ਯਾਦ ਵਿੱਚ ਗੁਰਮਤਿ ਸਮਾਗਮ ਸੰਗਤਾਂ ਵੱਲੋਂ ਉਹਨਾਂ ਦੇ ਪਿੰਡ ਭਲਕੇ 31 ਮਾਰਚ 2024, ਦਿਨ ਐਤਵਾਰ, ਸਥਾਨ ਗੁਰੁਦਆਰਾ ਸਾਹਿਬ ਪਿੰਡ ਚਾਂਗਲੀ (ਧੂ੍ਰੀ) ਵਿਖੇ ਸਵੇਰੇ 9 ਵਜੇ ਤੋਂ ਕਰਵਾਇਆ ਜਾ ਰਿਹਾ ਹੈ। ਪ੍ਰਬੰਧਕਾਂ ਵੱਲੋਂ ਸੰਗਤਾਂ ਨੂੰ ਹਾਜ਼ਰੀ ਭਰਨ ਦੀ ਬੇਨਤੀ ਕੀਤੀ ਗਈ ਹੈ । ਇਹ ਸਮਾਗਮ ਸਿੱਖ ਜਥਾ ਮਾਲਵਾ ਅਤੇ ਗੁਰਦੁਆਰਾ ਪ੍ਰਬੰਧਕੀ ਜਥਾ, ਚਾਂਗਲੀ ਦੇ ਸਹਿਯੋਗ ਵਲੋਂ ਕਰਵਾਇਆ ਜਾ ਰਿਹਾ ਹੈ