Site icon Sikh Siyasat News

ਘਵੱਦੀ ਕੇਸ: ਨਵੀਂਆਂ ਗ੍ਰਿਫਤਾਰੀਆਂ, ਗ਼ੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ ਲੱਗਿਆ; ਰਿਮਾਂਡ 7 ਅਗਸਤ ਤਕ

ਲੁਧਿਆਣਾ: ਮਿਲੀਆਂ ਰਿਪੋਰਟਾਂ ਮੁਤਾਬਕ ਘਵੱਦੀ ਦੀ ਰਹਿਣ ਵਾਲੀ ਬਲਜਿੰਦਰ ਕੌਰ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦੇ ਦੋਸ਼ ਵਿਚ ਮਾਰਨ ਵਾਲੇ ਨੌਜਵਾਨਾਂ ‘ਤੇ ਪੁਲਿਸ ਨੇ ਗ਼ੈਰ ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਲਾ ਦਿੱਤਾ ਹੈ। ਪੁਲਿਸ ਨੇ ਤਿੰਨ ਹੋਰ ਸਿੱਖਾਂ, ਹਰਬੰਸ ਸਿੰਘ ਕੱਲੇ ਮਾਜਰਾ (ਨਾਭਾ), ਗੁਰਵਿੰਦਰ ਸਿੰਘ ਅਤੇ ਜਗਜੀਤ ਸਿੰਘ ਪਿੰਡ ਹਰੀਕੇ, ਜ਼ਿਲ੍ਹਾ ਸੰਗਰੂਰ ਨੂੰ ਵੀ ਇਸ ਕੇਸ ਵਿਚ ਗ੍ਰਿਫਤਾਰ ਕੀਤਾ ਹੈ।

ਤਿੰਨਾਂ ਨੂੰ ਗੁਰਪ੍ਰੀਤ ਸਿੰਘ ਅਤੇ ਨਿਹਾਲ ਸਿੰਘ ਨਾਲ ਜੱਜ ਲਵਜਿੰਦਰ ਕੌਰ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ।

ਪੁਲਿਸ ਨੇ ਗ੍ਰਿਫਤਾਰ ਸਿੱਖਾਂ ‘ਤੇ ਇਹ ਦੋਸ਼ ਲਾਇਆ ਕਿ ਇਨ੍ਹਾਂ ਨੂੰ ਵਿਦੇਸ਼ਾਂ ਤੋਂ ਪੈਸੇ ਆਉਂਦੇ ਹਨ ਅਤੇ ਇਸ ਕਰਕੇ ਇਨ੍ਹਾਂ ‘ਤੇ ਯੂ.ਏ.ਪੀ. ਐਕਟ ਲਾਇਆ ਗਿਆ ਹੈ। ਪੁਲਿਸ ਸਾਰਿਆਂ ਦਾ 7 ਦਿਨ ਦਾ ਰਿਮਾਂਡ ਮੰਗ ਰਹੀ ਸੀ ਪਰ ਦੋਵੇਂ ਧਿਰਾਂ ਦੀ ਦਲੀਲਾਂ ਸੁਣਨ ਤੋਂ ਬਾਅਦ ਜੱਜ ਨੇ ਸਾਰਿਆਂ ਦਾ 4 ਦਿਨ ਦਾ ਰਿਮਾਂਡ 7 ਅਗਸਤ ਤਕ ਦਾ ਦੇ ਦਿੱਤਾ।

ਐਡਵੋਕੇਟ ਜਸਪਾਲ ਸਿੰਘ ਮੰਝਪੁਰ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਮੁਤਾਬਕ ਉਨ੍ਹਾਂ ਨੂੰ ਤੀਜੇ ਦਰਜੇ ਦਾ ਟਾਰਚਰ ਕੀਤਾ ਗਿਆ।

ਇਸ ਖ਼ਬਰ ਨੂੰ ਹੋਰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ: Ghawaddi Case: Fresh Arrests; UAPA invoked, Police remand extended till Aug. 7

ਉਨ੍ਹਾਂ ਦੱਸਿਆ, “ਅਸੀਂ ਅਦਾਲਤ ਵਿਚ ਅਰਜ਼ੀ ਲਾਈ ਹੈ ਕਿ ਸੀਨੀਅਰ ਮੈਡੀਕਲ ਅਫਸਰ ਇਕ ਡਾਕਟਰਾਂ ਦੀ ਟੀਮ ਬਣਾਵੇ ਜਿਹੜੀ ਗੁਰਪ੍ਰੀਤ ਸਿੰਘ ਅਤੇ ਜਸਪ੍ਰੀਤ ਸਿੰਘ ਦੀ ਮੈਡੀਕਲ ਜਾਂਚ ਕਰੇ।”

ਐਡਵੋਕੇਟ ਮੰਝਪੁਰ ਨੇ ਦੱਸਿਆ ਕਿ ਅਦਾਲਤ ਨੇ ਮੈਂ ਵਕੀਲ ਹੋਣ ਦੇ ਨਾਤੇ ਪੰਜਾਂ ਗ੍ਰਿਫਤਾਰ ਸਿੱਖਾਂ ਰੋਜ਼ ਸ਼ਾਮ ਸੀ.ਆਈ.ਏ. ਸਟਾਫ ਵਿਚ ਮਿਲ ਸਕਦਾ ਹਾਂ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version