January 17, 2018 | By ਸਿੱਖ ਸਿਆਸਤ ਬਿਊਰੋ
ਅੰਮ੍ਰਿਤਸਰ: ਨਰਿੰਦਰ ਪਾਲ ਸਿੰਘ: ਸਾਬਕਾ ਅਕਾਲੀ ਮੰਤਰੀ ਤੇ ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਸ੍ਰ:ਮਨਜੀਤ ਸਿੰਘ ਕਲਕੱਤਾ ਅੱਜ ਸਵੇਰੇ ਅਕਾਲ ਚਲਾਣਾ ਕਰ ਗਏ ਹਨ। ਮ੍ਰਿਤਕ ਦੇਹ ਦਾ ਅੰਤਿਮ ਸਸਕਾਰ 18 ਜਨਵਰੀ ਨੂੰ ਦੁਪਿਹਰ 12ਵਜੇ ਦੇ ਕਰੀਬ ਚਾਟੀਵੰਡ ਗੇਟ ਸਥਿਤ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।
79 ਸਾਲਾ ਮਨਜੀਤ ਸਿੰਘ ਕਲਕੱਤਾ ਪਿਛਲੇ ਕੁਝ ਸਾਲਾਂ ਤੋਂ ਪਹਿਲਾਂ ਰੀੜ ਦੀ ਹੱਡੀ ਦੇ ਮਣਕਿਆਂ ਵਿੱਚ ਨੁਕਸ ਪੈਣ ਤੇ ਫਿਰ ਕੈਂਸਰ ਦੀ ਮਾਮੂਲੀ ਸ਼ਿਕਾਇਤ ਦੇ ਚੱਲੇ ਇਲਾਜ ਕਾਰਣ ਕਾਫੀ ਕਮਜੌਰ ਹੋ ਚੱੁਕੇ ਸਨ। 4 ਜਨਵਰੀ 2018 ਨੂੰ ਅਚਨਚੇਤ ਹੀ ਸ਼ੁਗਰ ਘੱਟ ਜਾਣ ਕਾਰਣ ਉਨ੍ਹਾਂ ਨੂੰ ਪ੍ਰੀਵਾਰ ਵਲੋਂ ਸਥਾਨਕ ਕੱਕੜ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੀ।ਹਸਪਤਾਲ ਵਲੋਂ ਉਨ੍ਹਾਂ ਦੀ ਹਾਲਤ ਨੂੰ ਵੇਖਦਿਆਂ ਵੈਂਟੀਲੇਟਰ ‘ਤੇ ਰੱਖਕੇ ਇਲਾਜ ਕੀਤਾ ਗਿਆ ਲੇਕਿਨ ਉਨ੍ਹਾਂ ਦੀ ਸਿਹਤ ਦਿਨੋਂ ਦਿਨ ਵਿਘੜਦੀ ਗਈ ।
ਅੱਜ ਸਵੇਰੇ 6.30 ਦੇ ਕਰੀਬ ਉਨ੍ਹ੍ਹਾਂ ਆਖਰੀ ਸਵਾਸ ਲਏ।ਉਹ ਆਪਣੇ ਪਿੱਛੇ ਧਰਮ ਸੁਪਤਨੀ ਬੀਬੀ ਸੰਤੋਖ ਕੌਰ,ਬੇਟਾ ਗੁਰਪ੍ਰੀਤ ਸਿੰਘ ਆਹਲੂਵਾਲੀਆ, ਨੂੰਹ ,ਦੋ ਧੀਆਂ,ਦੋਹਤੇ ਦੋਹਤੀਆਂ ਤੇ ਪੋਤਾ ਪੋਤਰੀ ਛੱਡ ਗਏ ਹਨ।
Related Topics: Manjit Singh Calcutta, Narinder pal Singh, Shiromani Gurdwara Parbandhak Committee (SGPC)