ਚੰਡੀਗੜ੍ਹ: ਸਾਬਕਾ ਪੁਲਿਸ ਕੈਟ ਗੁਰਮੀਤ ਪਿੰਕੀ ਨੇ ਸੁਮੇਧ ਸੈਣੀ ਦੇ ਲੁਧਿਆਣਾ ਦਾ ਐੱਸਐੱਸਪੀ ਹੁੰਦਿਆਂ ਪੁਲਿਸ ਵੱਲੋਂ ਕੀਤੇ ਗੈਰਕਾਨੂੰਨੀ ਕਤਲਾਂ ਦਾ ਪਰਦਾਫਾਸ਼ ਕੀਤਾ ਹੈ। ਯੂ-ਟਿਊਬ ‘ਤੇ ਪੱਤਰਕਾਰ ਕੰਵਰ ਸੰਧੂ ਵੱਲੋਂ ਪਾਈ ਵੀਡੀਓੁ ਵਿੱਚ ਪਿੰਕੀ ਨੇ ਦੱਸਿਆ ਕਿ ਉਹ ਪੁਲਿਸ ਵੱਲੋਂ ਕੀਤੇ 50 ਝੂਠੇ ਪੁਲਿਸ ਮੁਕਾਬਲਿਆਂ ਦਾ ਚਸ਼ਮਦੀਦ ਗਵਾਹ ਹੈ।
ਵੀਡੀਓੁ ਦੀ ਛੇਵੇਂ ਹਿੱਸੇ ਵਿੱਚ ਪਿੰਕੀ ਨੇ ਵਿਸਥਾਰ ਨਾਲ ਉੱਚ ਪੁਲਿਸ ਅਧਿਕਾਰੀਆਂ ਦੁਆਰਾ ਕੀਤੇ ਗਏ ਕਤਲਾਂ ਬਾਰੇ ਦੱਸਿਆ ਕਿ ਕਿਵੇਂ ਇਹ ਪੁਲਿਸ ਅਧਿਕਾਰੀਆਂ ਅਜਿਹੇ ਕਾਰਨਾਮਿਆਂ ਨਾਲ ੳੁੱਚ ਪਦਵੀਆਂ ‘ਤੇ ਪਹੁੰਚੇ।
ਉਸਨੇ ਦੱਸਿਆ ਕਿ ਪੁਲਿਸ ਨੇ ਸਿੱਖ ਨੌਜਵਨਾਂ ਨੂੰ ਫੜਨ ਅਤੇ ਮਾਰਨ ਲਈ ਕਿਸ ਤਰਾਂ ਪੁਲਿਸ ਕੈਟਾਂ ਦੀ ਵਰਤੋਂ ਕੀਤੀ ਅਤੇ ਕਿਸ ਤਰਾਂ ਉਨ੍ਹਾਂ ਦੀਆਂ ਲਾਸ਼ਾਂ ਨੂੰ ਅਣ-ਪਛਾਤੀਆਂ ਕਹਿ ਕੇ ਸਾੜਿਆ ਗਿਆ।ਉਸ ਨੇ ਦੱਸਿਆ ਕਿ ਉਹ ਘੱਟੋ-ਘੱਟ 50 ਅਜਿਹੇ ਕਤਲਾਂ ਦਾ ਚਸ਼ਮਦੀਦ ਗਵਾਹ ਹੈ ਜਿੱਥੇ ਲਾਸ਼ਾਂ ਅਣ-ਪਛਾਤੀਆਂ ਕਹਿ ਕੇ ਸਾੜੀਆਂ ਗਈਆਂ।
ਅੰਗਰੇਜ਼ੀ ਅਖ਼ਬਾਰ “ਦੀ ਟ੍ਰਿਬਿਊਨ” ਅਨੁਸਾਰ ਪਿੰਕੀ ਨੇ ਮੌਜੂਦਾ ਸਮੇਂ ਵਿੱਚ ਪੰਜਾਬ ਵਿੱਚ ਤਾਇਨਾਤ ਇੱਕ ਉੱਚ ਅਧਿਕਾਰੀ ਦਾ ਨਾਮ ਲਿਆ, ਜਿਸਨੂੰ ਉਸਨੇ ਵਿਚੋਲੇ ਰਾਹੀਂ 50 ਲੱਖ ਰੁਪਇਆ ਹੌਲਦਾਰ ਵਜੋਂ ਬਹਾਲ ਹੋਣ ਲਈ ਮਈ ਮਹੀਨੇ ਵਿੱਚ ਦਿੱਤਾ ਸੀ।
ਪੱਤਰਕਾਰ ਕੰਵਰ ਸੰਧੂ ਵੱਲੋਂ ਵੱਖ-ਵੱਖ ਦਿਨਾਂ ਵਿੱਚ ਕੀਤੇ ਇੰਟਰਵਿਓੂ ਵਿੱਚ ਉਸਨੇ ਦੱਸਿਆ ਕਿ ਕਿਸ ਤਰਾਂ ਲੁਧਿਆਣਾ ਪੁਲਿਸ ਵੱਲੋਂ ਪ੍ਰੋ. ਰਜਿੰਦਰ ਸਿੰਘ ਬੁਲਾਰਾ ਅਤੇ ਭਾਈ ਸ਼ੇਰ ਸਿੰਘ ਸ਼ੇਰਾ ਨੂੰ ਝੂਠੇ ਪੁਲਿਸ ਮੁਕਾਬਲੇ ਵਿੱਚ ਮਾਰਿਆ ਗਿਆ।
ਉਸਨੇ ਦੱਸਿਆ ਕਿ ਤਤਕਾਲੀ ਐੱਸਐੱਸਪੀ ਲੁਧਿਆਣਾ ਸੁਮੇਧ ਸੈਣੀ ਨੇ ਖੁਦ ਮੋਹਾਲੀ ਦੇ ਪਿੰਕਾ ਨਾਂਅ ਦੇ ਨੌਜਵਾਨ ਨੂੰ ਗੋਲੀਮਾਰੀ ਸੀ।ਉਸਨੇ ਕਿਹਾ ਕਿ ਪਹਿਲਾਂ ਪੁਲਿਸ ਨੇ ਪਿੰਕਾ ਮੋਹਾਲੀ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ, ਪਰ ਜਦ ਇਸ ਵਿੱਚੋਂ ਪਿੰਕਾ ਬਚ ਗਿਆ ਤਾਂ ਐੱਸਐੱਸਪੀ ਸੈਣੀ ਨੇ ਖੁਦ ਪਿੰਕਾ ਮੋਹਾਲੀ ਨੂੰ ਗੋਲੀ ਮਾਰ ਦਿੱਤੀ।ਉਸਨੇ ਦੱਸਿਆ ਕਿ ਪਿੰਕਾ ਦਾ ਨਾਂਅ ਨਾਮੀ ਖਾੜਕੂਆਂ ਦੀ ਸੂਚੀ ਵਿੱਚ ਸ਼ਾਮਿਲ ਨਹੀਂ ਸੀ । ਉਸਨੇ ਕਿਹਾ ਕਿ ਪਿੰਕਾ ਦੀ ਲਾਸ਼ ਨੂੰ ਬਾਅਦ ਵਿੱਚ ਭਾਖੜਾ ਨਹਿਰ ਵਿੱਚ ਸੁੱਟ ਦਿੱਤਾ ਗਿਆ ਸੀ।
ਗੁਰਮੀਤ ਪਿੰਕੀ ਨੇ ਹੋਰ ਪੁਲਿਸ ਅਫਸਰਾਂ ਦੇ ਨਾਂਅ ਵੀ ਲਏ ਜੋ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸਿੱਖ ਨੌਜਵਾਨਾਂ ਨੂੰ ਮਾਰਨ ਵਿੱਚ ਸ਼ਾਮਲ ਸਨ।
“ਦੀ ਟ੍ਰਿਬਿਊਨ” ਅਖਬਾਰ ਨੇ ਲਿਖਿਆ ਹੈ ਕਿ ਸਰਕਾਰ ਅਤੇ ਪੁਲਿਸ ਵੱਲੋਂ ਗੁਰਮੀਤ ਪਿੰਕੀ ਦੇ ਇਨਾਂ ਦਾਅਵਿਆਂ ‘ਤੇ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ ਗਈ।
ਚੰਡੀਗੜ੍ਹ ਦੇ ਮਨੁੱਖੀ ਅਧਿਕਾਰ ਕਾਰਕੂਨ ਵਕੀਲ ਨਵਕਿਰਨ ਸਿੰਘ ਨੇ ਪਿੰਕੀ ਵੱਲੋਂ ਪਰਦਾਫਾਸ਼ ਕੀਤੇ ਝੂਠੇ ਪੁਲਿਸ ਮੁਕਾਬਲਿਆਂ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ।
VIDEOS (6 EPISODES) of Gurmeet Pinky’s Interview may be Watched at Kanwar Sandhu’s YouTube Channel.