Site icon Sikh Siyasat News

ਪੰਜਾਬ ਵਾਂਗ ਹੀ ਕਸ਼ਮੀਰ ‘ਚ ਵੀ ਖਾੜਕੂਆਂ ਦੇ ਪਰਿਵਾਰ ਮਾਰੇ ਜਾਣੇ ਚਾਹੀਦੇ ਹਨ: ਭਾਰਤੀ ਰੱਖਿਆ ਮਾਹਰ

ਚੰਡੀਗੜ੍ਹ: ਭਾਰਤ ਦੇ ਕਹੇ ਜਾਂਦੇ “ਰੱਖਿਆ ਮਾਹਰ” ਅਨਿਲ ਕੌਲ ਨੇ ਕਸ਼ਮੀਰ ਵਿਚ ਆਮ ਨਾਗਰਿਕਾਂ ਨੂੰ ਮਾਰਨ ਦੀ ਪੁਰਜ਼ੋਰ ਵਕਾਲਤ ਕੀਤੀ ਹੈ। ਭਾਰਤ ਸਰਕਾਰ ਵਲੋਂ ਚਲਾਏ ਜਾਂਦੇ ਰਾਜ ਸਭਾ ਟੀ.ਵੀ. ਦੇ ਉੜੀ ਹਮਲੇ ਦੇ ਸੰਬੰਧ ਵਿਚ ਕਰਵਾਏ ਜਾ ਰਹੇ ਪ੍ਰੋਗਰਾਮ ਇਕ ਪ੍ਰੋਗਰਾਮ “ਦੇਸ਼ ਦੇਸ਼ਾਂਤਰ” ਵਿਚ ਅਨਿਲ ਕੌਲ ਨੇ ਕਿਹਾ, “ਜਿਵੇਂ ਕੇ.ਪੀ.ਐਸ. ਗਿੱਲ ਨੇ ਪੰਜਾਬ ਵਿਚ ਅੱਤਵਾਦੀਆਂ (ਖਾੜਕੂਆਂ) ਦੇ ਪਰਿਵਾਰਾਂ ਨੂੰ ਮਾਰਿਆ ਤਾਂ ਹੀ ਅੱਤਵਾਦ (ਲਹਿਰ) ਦਾ ਖਾਤਮਾ ਕੀਤਾ ਜਾ ਸਕਿਆ। ਇਸੇ ਨੀਤੀ ਨੂੰ ਕਸ਼ਮੀਰ ਵਿਚ ਵੀ ਅਮਲ ਵਿਚ ਲਿਆਉਣਾ ਚਾਹੀਦਾ ਹੈ।”

ਕੌਲ ਨੇ ਭਾਰਤ ਸਰਕਾਰ ਦੇ ਉਸ ਫੈਸਲੇ ਦਾ ਸਵਾਗਤ ਕੀਤਾ ਜਿਸ ਵਿਚ ਸਰਕਾਰ ਨੇ ਇਹ ਕਿਹਾ ਕਿ ਹਮਲਾਵਰਾਂ ਦੇ ਡੀ.ਐਨ.ਏ. ਟੈਸਟ ਕਰਵਾਏ ਜਾਣਗੇ ਤਾਂ ਜੋ ਉਨ੍ਹਾਂ ਦੇ ਸਥਾਨਕ ਰਿਸ਼ਤੇਦਾਰਾਂ ਦਾ ਪਤਾ ਲਾਇਆ ਜਾ ਸਕੇ। ਕੌਲ ਨੇ ਕਿਹਾ ਕਿ ਭਾਰਤ ਨੂੰ ਉਥੇ ਹਮਲਾ ਕਰਨਾ ਚਾਹੀਦਾ ਹੈ ਜਿਥੇ ਉਨ੍ਹਾਂ ਨੂੰ ਸਭ ਤੋਂ ਵੱਧ ਜ਼ਖਮ ਦਿੱਤੇ ਜਾ ਸਕਣ।

ਸੰਬੰਧਤ ਵੀਡੀਓ:

ਜ਼ਿਕਰਯੋਗ ਹੈ ਕਿ ਆਮ ਨਾਗਰਿਕਾਂ ਦੇ ਗ਼ੈਰ-ਕਾਨੂੰਨੀ ਕਤਲਾਂ ਦੀ ਵਕਾਲਤ ਕਰਨ ਵੇਲੇ ਚਰਚਾ ਵਿਚ ਹਿੱਸਾ ਲੈ ਰਹੇ ਹੋਰ ਪੈਨਲਿਸਟਾਂ ਵਿਚੋਂ ਕਿਸੇ ਨੇ ਵੀ ਕੋਈ ਇਤਰਾਜ਼ ਨਹੀਂ ਕੀਤਾ। ਚਰਚਾ ‘ਚ ਹਿੱਸਾ ਲੈ ਰਹੇ ਹੋਰ ਵਿਅਕਤੀ ਸਨ ਸ਼ੀਲ ਕਾਂਤ ਸ਼ਰਮਾ (ਸਾਬਕਾ ਭਾਰਤੀ ਰਾਜਦੂਤ), ਉਮਾ ਸਿੰਘ (ਸੇਵਾ ਮੁਕਤ ਪ੍ਰੋਫੈਸਰ; ਜਵਾਹਰ ਲਾਲ ਨਹਿਰੂ ਯੂਨੀਵਰਸਿਟੀ), ਵਿਨੋਦ ਸ਼ਰਮਾ (ਹਿੰਦੁਸਤਾਨ ਟਾਈਮਸ ਦਾ ਰਾਜਨੀਤਕ ਸੰਪਾਦਕ) ਅਤੇ ਅਰਫਾ ਖਾਨਮ ਸ਼ੇਰਵਾਨੀ (ਐਂਕਰ, ਰਾਜ ਸਭਾ ਟੀਵੀ)।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version