Site icon Sikh Siyasat News

ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਧੀ ਗੁਰਕੰਵਲ ਕੌਰ ਤਿੰਨ ਦਿਨਾਂ ‘ਚ ਹੀ ਭਾਜਪਾ ਛੱਡ ਕੇ ‘ਘਰ ਪਰਤੀ’

ਗੁਰਕੰਵਲ ਕੌਰ ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਨਾਲ

ਪਟਿਆਲਾ: ਸਾਬਕਾ ਮੁੱਖ ਮੰਤਰੀ ਬੇਅੰਤ ਦੀ ਧੀ ਤੇ ਸਾਬਕਾ ਵਿਧਾਇਕ ਗੁਰਕੰਵਲ ਕੌਰ ਮੰਗਲਵਾਰ ਮੁੜ ਆਪਣੀ ਪਿੱਤਰੀ ਪਾਰਟੀ ਕਾਂਗਰਸ ’ਚ ਪਰਤ ਆਈ ਹੈ। ਇਹ ਐਲਾਨ ਉਸਨੇ ਇੱਥੇ ਕਾਂਗਰਸ ਦੀ ਸੂਬਾਈ ਮਾਮਲਿਆਂ ਦੇ ਇੰਚਾਰਜ ਆਸ਼ਾ ਕੁਮਾਰੀ ਤੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਹਾਜ਼ਰੀ ਵਿੱਚ ਕੀਤਾ। ਇਸ ਮੌਕੇ ਵਿਧਾਇਕ ਪ੍ਰਨੀਤ ਕੌਰ ਵੀ ਹਾਜ਼ਰ ਸੀ। ਤਿੰਨ ਦਿਨ ਪਹਿਲਾਂ ਸਾਬਕਾ ਵਿਧਾਇਕ ਗੁਰਕੰਵਲ ਕੌਰ ਭਾਜਪਾ ’ਚ ਸ਼ਾਮਲ ਹੋ ਗਈ ਸੀ ਪਰ ਇਸ ਫ਼ੈਸਲੇ ਦਾ ਪਰਿਵਾਰ ‘ਚ ਹੀ ਵਿਰੋਧ ਹੋਣ ਤੇ ਕਈ ਹੋਰ ਆਗੂਆਂ ਨੇ ਉਨ੍ਹਾਂ ‘ਤੇ ਵਾਪਸੀ ਲਈ ਦਬਾਅ ਪਾਇਆ ਜਿਸ ਤਹਿਤ ਉਹ ਮੰਗਲਵਾਰ ਕਾਂਗਰਸ ਵਿੱਚ ਪਰਤ ਆਈ।

ਸਬੰਧਤ ਖ਼ਬਰ:

ਸਾਬਕਾ ਮੁੱਖ ਮੰਤਰੀ ਬੇਅੰਤ ਦੀ ਧੀ ਅਤੇ ਰਵਨੀਤ ਬਿੱਟੂ ਦੀ ਭੂਆ ਗੁਰਕੰਵਲ ਭਾਜਪਾ ‘ਚ ਸ਼ਾਮਲ …

ਗੁਰਕੰਵਲ ਕੌਰ

ਇਸ ਦੌਰਾਨ ਕੈਪਟਨ ਦੇ ਮਹਿਲ ਵਿੱਚ ‘ਆਪ’ ਦੇ ਕਈ ਆਗੂ ਵੀ ਕਾਂਗਰਸ ਵਿੱਚ ਸ਼ਾਮਲ ਹੋਏ ਜਿਨ੍ਹਾਂ ਵਿੱਚ ਰਿਟਾਇਰਡ ਆਈ.ਏ.ਐਸ. ਡਾ. ਕਰਮਜੀਤ ਸਿੰਘ ਸਰਾ, ਕਾਬਲ ਸਿੰਘ (ਖਡੂਰ ਸਾਹਿਬ), ਰਾਮ ਕੰਬੋਜ, ਬਾਬੂ ਸਿੰਘ ਬਰਾੜ ਤੇ ਸੁਰਿੰਦਰ ਸਿੰਘ (ਫਿਰੋਜ਼ਪੁਰ) ਦੇ ਨਾਂ ਸ਼ਾਮਲ ਹਨ। ਇਸੇ ਦੌਰਾਨ, ਕਾਂਗਰਸ ਆਗੂ ਗੁਰਕੀਰਤ ਥੂਹੀ ਤੇ ਹੋਰਾਂ ਦੇ ਯਤਨਾਂ ਸਦਕਾ ਪੰਜਾਬ ਹੋਮਗਾਰਡ ਦੇ ਰਿਟਾਇਰਡ ਡੀ.ਆਈ.ਜੀ. ਦਰਸ਼ਨ ਸਿੰਘ ਮਹਿਮੀ ਵੀ ‘ਆਪ’ ਛੱਡ ਕੇ ਕਾਂਗਰਸ ‘ਚ ਸ਼ਾਮਲ ਹੋ ਗਏ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version