Site icon Sikh Siyasat News

ਸਵਰਾਜ ਪਾਰਟੀ ਦੇ ਐਲਾਨ ਦੇ ਪਹਿਲੇ ਹੀ ਦਿਨ ਵਿਵਾਦ, ਯੋਗੇਂਦਰ ਯਾਦਵ ਸਹਿਮਤ ਨਹੀਂ

ਚੰਡੀਗੜ੍ਹ: ਪੰਜਾਬ ਵਿਚ ਪਾਰਟੀ ਦੇ ਐਲਾਨ ਦੇ ਪਹਿਲੇ ਹੀ ਦਿਨ ਸਵਰਾਜ ਪਾਰਟੀ ਵਿਵਾਦਾਂ ਵਿਚ ਘਿਰ ਗਈ ਹੈ। ਯੋਗੇਂਦਰ ਯਾਦਵ ਨੇ ਨਵੀਂ ਪਾਰਟੀ ਨਾਲ ਆਪਣਾ ਸਬੰਧ ਤੋੜ ਲਿਆ ਹੈ। ਅਸਲ ਵਿਚ ਆਮ ਆਦਮੀ ਪਾਰਟੀ ਤੋਂ ਵੱਖ ਹੋਏ ਯੋਗੇਂਦਰ ਯਾਦਵ ਦੀ ਸਵਰਾਜ ਲਹਿਰ ਨੇ ਐਤਵਾਰ ਨੂੰ ਪੰਜਾਬ ਵਿਚ ਇਕ ਨਵੀਂ ਸਿਆਸੀ ਪਾਰਟੀ ਦਾ ਐਲਾਨ ਕਰ ਦਿੱਤਾ।

ਸਵਰਾਜ ਲਹਿਰ ਨਾਲ ਜੁੜੇ ਯੋਗੇਂਦਰ ਯਾਦਵ ਅਤੇ ਪ੍ਰੋ. ਮਨਜੀਤ ਸਿੰਘ (ਫਾਈਲ ਫੋਟੋ)

ਪਾਰਟੀ ਦੇ ਐਲਾਨ ਦੀ ਪ੍ਰਕ੍ਰਿਆ ਤੋਂ ਨਿਰਾਸ਼ ਸਵਰਾਜ ਲਹਿਰ ਦੇ ਮੁਖੀ ਯੋਗੇਂਦਰ ਯਾਦਵ ਨੇ ਆਪਣੇ ਆਪ ਨੂੰ ਇਸ ਤੋਂ ਵੱਖ ਕਰ ਲਿਆ ਹੈ। ਐਤਵਾਰ ਨੂੰ ਭਕਨਾ ਭਵਨ ਵਿਚ ਸਵਰਾਜ ਪਾਰਟੀ ਦਾ ਐਲਾਨ ਕੀਤਾ ਗਿਆ ਸੀ। ਪ੍ਰੋ. ਮਨਜੀਤ ਸਿੰਘ ਨੂੰ ਇਸਦਾ ਪ੍ਰਧਾਨ ਬਣਾਇਆ ਗਿਆ ਹੈ।

ਪ੍ਰੋ. ਮਨਜੀਤ ਸਿੰਘ ਨੇ ਪ੍ਰੈਸ ਕਾਨਫਰੰਸ ’ਚ ਦੱਸਿਆ ਕਿ ਪੂਰੇ ਪੰਜਾਬ ਤੋਂ ਲੋਕ ਇਸ ਵਿਚ ਸ਼ਾਮਲ ਹੋਏ ਹਨ। ਸਵਰਾਜ ਪਾਰਟੀ ਦੇ ਬਣਨ ਦੇ ਨਾਲ ਹੀ ਇਥੇ ਕਈ ਮਤੇ ਪਾਸ ਕੀਤੇ ਗਏ। ਹਾਲੇ 11 ਜ਼ਿਿਲ੍ਹਆਂ ਦੀਆਂ ਕਮੇਟੀਆਂ ਹੀ ਬਣੀਆਂ ਹਨ, ਬਾਕੀ ਦੀਆਂ ਕਮੇਟੀਆਂ ਅਗਲੇ ਦੋ ਹਫਤਿਆਂ ਵਿਚ ਬਣ ਜਾਣ ਦੀ ਉਮੀਦ ਹੈ।

ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਪੰਜਾਬ ਵਿਚ ਅਗਲੇ ਸਾਲ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਸਵਰਾਜ ਨਾਲ ਜੁੜੇ ਲੋਕ ਚਾਹੁੰਦੇ ਸੀ ਕਿ ਕੋਈ ਸਿਆਸੀ ਦਲ ਬਣਾਇਆ ਜਾਵੇ ਪਰ ਤਕਨੀਕੀ ਕਮੀਆਂ ਕਰਕੇ ਇਹ ਕੰਮ ਕਾਫੀ ਦਿਨਾਂ ਤੋਂ ਰੁਕਿਆ ਹੋਇਆ ਸੀ।

ਉਨ੍ਹਾਂ ਦੱਸਿਆ ਕਿ ਸਵਰਾਜ ਲਹਿਰ ਦੇ ਸੰਵਿਧਾਨ ਵਿਚ ਸਾਫ ਲਿਿਖਆ ਹੋਇਆ ਹੈ ਕਿ ਜੇ ਕੋਈ ਵੀ ਸੂਬਾ ਇਕਾਈ ਚਾਹੇ ਤਾਂ ਸਿਆਸੀ ਪਾਰਟੀ ਬਣਾ ਸਕਦੀ ਹੈ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਚੋਣਾਂ ਲੜਨ ’ਤੇ ਕੋਈ ਇਤਰਾਜ਼ ਨਹੀਂ, ਚੋਣਾਂ ਵੇਲੇ ਜਿੱਥੇ ਵੀ ਲੋਕਾਂ ਦਾ ਸਮਰਥਨ ਮਿਿਲਆ ਅਤੇ ਚੰਗੇ ਉਮੀਦਵਾਰ ਮਿਲੇ ਉਥੇ ਚੋਣਾਂ ਲੜਾਂਗੇ। ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਸਵਰਾਜ ਪਾਰਟੀ ਸਿਰਫ ਚੋਣਾਂ ਦੀ ਰਾਜਨੀਤੀ ਤਕ ਹੀ ਸੀਮਤ ਨਹੀਂ ਰਹੇਗੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version