Site icon Sikh Siyasat News

ਪਾਣੀ ਦੀਆਂ ਬੋਤਲਾਂ ’ਤੇ ਦਰਬਾਰ ਸਾਹਿਬ ਦੀ ਤਸਵੀਰ ਦਾ ਮਾਮਲਾ: ਬਿਜਲ ਸੱਥ ਦੇ ਰੌਲੇ ਨੇ ਸ਼੍ਰੋਮਣੀ ਕਮੇਟੀ ਦੀ ਨੀਦ ਤੋੜੀ

ਅੰਮ੍ਰਿਤਸਰ: ਉਤਰ ਰੇਲਵੇ ਦੇ ਪ੍ਰਬੰਧ ਹੇਠਲ਼ੀ ਸ਼ਤਾਬਦੀ ਐਕਸਪ੍ਰੈਸ ਵਿਚ ਯਾਤਰੂਆਂ ਨੂੰ ਦਿੱਤੀਆਂ ਜਾਂਦੀਆਂ ਪਾਣੀ ਦੀਆਂ ਬੋਤਲਾਂ ਉੱਪਰ ਦਰਬਾਰ ਸਾਹਿਬ ਦੀ ਤਸਵੀਰ ਛਾਪਣ ਦਾ ਮਾਮਲਾ ਸਾਹਮਣੇ ਆਉਣ ’ਤੇ ਰੇਲਵੇ ਵਿਭਾਗ ਵਿੱਚ ਉਸ ਵੇਲੇ ਹਲਚਲ ਮਚ ਗਈ ਜਦੋਂ ਜਥਾ ਸਿਰਲੱਥ ਖਾਲਸਾ ਨਾਮੀ ਸਿੱਖ ਸੰਸਥਾ ਨੇ ਪੂਰਾ ਮਾਮਲਾ ਸ਼ੋਸ਼ਲ ਮੀਡੀਆ ਫੇਸਬੁੱਕ ਤੇ ਵਟਸਐਪ ਤੇ ਪਾ ਦਿੱਤਾ।

ਸ਼ਤਾਬਦੀ ਐਕਸਪ੍ਰੈਸ ਵਿਚ ਪਾਣੀ ਦੀਆਂ ਬੋਤਲਾਂ ’ਤੇ ਦਰਬਾਰ ਸਾਹਿਬ ਦੀ ਤਸਵੀਰ।

ਮਾਮਲੇ ਦੀ ਗੰਭੀਰਤਾ ਮਹਿਸੂਸ ਕਰਦਿਆਂ ਸ਼ੋਮਣੀ ਕਮੇਟੀ ਨੇ ਸ੍ਰੀ ਦਰਬਾਰ ਸਾਹਿਬ ਦੇ ਮੀਤ ਮੈਨੇਜਰ ਜਸਪਾਲ ਸਿੰਘ ਅਤੇ ਸੂਚਨਾ ਅਧਿਕਾਰੀ ਅੰਮ੍ਰਿਤਪਾਲ ਸਿੰਘ ਨੂੰ ਉਤਰ ਰੇਲਵੇ ਦੇ ਅੰਮ੍ਰਿਤਸਰ ਸਥਿਤ ਦਫ਼ਤਰ ਭੇਜਿਆ ।ਪ੍ਰੰਤੂ ਰੇਲਵੇ ਅਧਿਕਾਰੀਆਂ ਪਾਸੋਂ ਇਹ ਜਾਣਕਾਰੀ ਲੈਣ ਲਈ ਕਿ “ਆਖਿਰ ਇਹ ਪਾਣੀ ਦੀਆਂ ਬੋਤਲਾਂ ਕੌਣ ਮੁਹਈਆ ਕਰਵਾ ਰਿਹਾ ਹੈ” ਸ਼੍ਰੋੋਮਣੀ ਕਮੇਟੀ ਅਧਿਕਾਰੀਆਂ ਨੂੰ ਕਾਫੀ ਮੁਸ਼ੱਕਤ ਕਰਨੀ ਪਈ।

ਜਦੋਂ ਰੇਲਵੇ ਅਧਿਕਾਰੀਆਂ ਨੂੰ ਇਹ ਅਹਿਸਾਸ ਹੋ ਗਿਆ ਕਿ ਮਾਮਲਾ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ ਤਾਂ ਜਾਕੇ ਇੰਡੀਅਨ ਰੇਲਵੇ ਕੈਟਰਿੰਗ ਟੂਰਿਜ਼ਮ ਕਾਰਪੋਰੇਸ਼ਨ ਦੀ ਮੁਖੀ ਮੰਨੀ ਅਨੰਦ ਨੇ ਫੋਨ ’ਤੇ ਯਕੀਨ ਦਿਵਾਇਆ ਕਿ ਉਹ ਸਬੰਧਤ ਇਤਰਾਜ ਵਾਲੀਆਂ ਸਾਰੀਆਂ ਬੋਤਲਾਂ ਕਬਜੇ ਵਿੱਚ ਲੈ ਰਹੇ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version