Site icon Sikh Siyasat News

ਦਲ ਖਾਲਸਾ ਵਲੋਂ ਜਥੇਬੰਦਕ ਢਾਂਚਾ ਭੰਗ; ਨਵੇਂ ਢਾਚੇ ਦੀ ਉਸਾਰੀ ਲਈ ਸ਼ੁਰੂ ਹੋਵੇਗੀ ਮੈਂਬਰਸ਼ਿਪ ਮੁਹਿੰਮ

ਜਲੰਧਰ, ਪੰਜਾਬ (7 ਜੁਲਾਈ, 2014): ਦਲ ਖਾਲਸਾ ਨੇ ਆਪਣੇ ਮੌਜੂਦਾ ਜਥੇਬੰਦਕ ਢਾਂਚੇ ਨੂੰ ਭੰਗ ਕਰ ਦਿਤਾ ਹੈ ਅਤੇ ਨਵੇ ਢਾਂਚੇ ਦੀ ਸਿਰਜਣਾ ਅਗਸਤ ਮਹੀਨੇ ਵਿੱਚ ਕੀਤੀ ਜਾਵੇਗੀ ਅਤੇ ਇਸ ਦੌਰਾਨ ਜਥੇਬੰਦੀ ਵਿੱਚ ਨਵੇ ਚੇਹਰੇ ਸ਼ਾਮਿਲ ਕਰਨ ਲਈ ਮੈਂਬਰਸ਼ਿਪ ਮੁਹਿੰਮ ਵਿਢ ਦਿੱਤੀ ਗਈ ਹੈ।

ਇਹ ਐਲਾਨ ਦਲ ਖਾਲਸਾ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਪਾਰਟੀ ਅਹੁਦੇਦਾਰਾਂ ਨਾਲ ਸਲਾਹ-ਮਸ਼ਵਰੇ ਉਪਰੰਤ ਪ੍ਰੈਸ ਨੂੰ ਜਾਰੀ ਬਿਆਨ ਵਿੱਚ ਕੀਤਾ।

ਪਾਰਟੀ ਪ੍ਰਧਾਨ ਨੇ ਜਾਣਕਾਰੀ ਦੇਂਦਿੰਆ ਦਸਿਆ ਕਿ ਪੰਜਾਬ ਦੇ ਨਾਲ-ਨਾਲ ਵਿਦੇਸ਼ਾਂ ਅੰਦਰ ਮੌਜੂਦਾ ਢਾਂਚੇ ਨੂੰ ਵੀ ਭੰਗ ਕਰ ਦਿਤਾ ਗਿਆ ਹੈ ਅਤੇ ਉਥੇ ਵੀ ਪੰਜਾਬ ਦੇ ਨਾਲ-ਨਾਲ ਨਵਾਂ ਢਾਂਚਾ ਖੜਾ ਕੀਤਾ ਜਾਵੇਗਾ। ਦਲ ਖ਼ਾਲਸਾ ਦਾ ਆਧਾਰ ਵਿਸ਼ਾਲ ਅਤੇ ਮਜ਼ਬੂਤ ਕਰਨ ਦੀ ਇਛਾ ਦਾ ਇਜ਼ਹਾਰ ਕਰਦਿਆਂ ਉਹਨਾਂ ਕਿਹਾ ਕਿ ਨਵੇਂ ਮੈਂਬਰਾਂ ਨੂੰ ਸ਼ਾਮਿਲ ਕਰਨ ਦੀ ਪ੍ਰਕਿਰੀਆ ਆਰੰਭ ਦਿਤੀ ਗਈ ਹੈ।

ਉਹਨਾਂ ਦਸਿਆ ਕਿ ਜਥੇਬੰਦੀ ਦੀ ਨਵੀਂ ਦਿੱਖ ਸਿਰਜਣ ਲਈ ਨੌਜਵਾਨਾਂ ਨੂੰ ਵੱਡੀ ਪੱਧਰ ਉਤੇ ਲਿਆ ਜਾਵੇਗਾ ਅਤੇ ਹੇਠਲੇ ਪੱਧਰ ਤੱਕ ਜਥੇਬੰਦੀ ਦਾ ਵਿਸਤਾਰ ਕੀਤਾ ਜਾਵੇਗਾ। ਸ. ਧਾਮੀ ਨੇ ਆਖਿਆ ਕਿ ਸਾਡਾ ਮੁਖ ਮਕਸਦ ਨੌਜਵਾਨਾਂ ਨੂੰ ਸਿਧਾਂਤਕ ਲੀਹਾਂ ਉਤੇ ਭਵਿੱਖ ਲਈ ਤਿਆਰ ਕਰਨਾ ਹੈ। ਉਹਨਾਂ ਸਪਸ਼ਟ ਕੀਤਾ ਕਿ ਦਲ ਖਾਲਸਾ ਸਿੱਖ ਕੌਮ ਦੀ ਆਜ਼ਾਦੀ ਅਤੇ ਪੰਜਾਬ ਦੀ ਪ੍ਰਭੂਸੱਤਾ ਲਈ ਸੰਘਰਸ਼ ਜਾਰੀ ਰੱਖਣ ਪ੍ਰਤੀ ਵਚਨਬੱਧ ਹੈ। ਉਹਨਾਂ ਕਿਹਾ ਕਿ ਜਥੇਬੰਦੀ ਦੇ ੩੬ਵੀ ਵਰੇਗੰਢ ਮੌਕੇ ਨਵਾਂ ਢਾਂਚਾ ਸਿਰਜਿਆ ਜਾਵੇਗਾ।

ਉਹਨਾਂ ਕਿਹਾ ਕਿ ਜਥੇਬੰਦੀ ਦਾ ਯੂਥ ਵਿੰਗ ਪਤਿਤਪੁਣਾ, ਨਸ਼ਿਆਂ, ਸਿਆਸੀ ਭ੍ਰਿਸ਼ਟਾਚਾਰ, ਅਤੇ ਅਰਤਾਂ ਖਿਲ਼ਾਫ ਹਿੰਸਾ ਵਰਗੀਆਂ ਸਮਾਜਿਕ ਬੁਰਾਈਆਂ ਖਿਲ਼ਾਫ ਜਾਗਰੂਕਤਾ ਪੈਦਾ ਕਰਨ ਲਈ ਸਰਗਰਮ ਭੂਮਿਕਾ ਨਿਭਾ ਰਿਹਾ ਹੈ।

ਇਹ ਜਾਣਕਾਰੀ ਪ੍ਰੈਸ ਨੂੰ ਪਾਰਟੀ ਦੇ ਬੁਲਾਰੇ ਕੰਵਰਪਾਲ ਸਿੰਘ ਨੇ ਦਿੱਤੀ। ਉਹਨਾਂ ਦਸਿਆ ਕਿ ਨਵੇ ਜਥੇਬੰਦਕ ਢਾਂਚੇ ਦੀ ਕਾਇਮੀ ਲਈ ਮੀਟਿੰਗਾਂ ਦਾ ਸਿਲਸਿਲਾ ਆਰੰਭ ਦਿਤਾ ਗਿਆ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version