Site icon Sikh Siyasat News

ਦਲ ਖਾਲਸਾ ਦਾ ਵਫਦ ਕਸ਼ਮੀਰੀ ਆਗੂ ਸਈਦ ਅਲੀ ਸ਼ਾਹ ਗਿਲਾਨੀ ਨੂੰ ਮਿਲਿਆ, ਉਨ੍ਹਾਂ ਦੀ ਸਿਹਤਯਾਬੀ ਦੀ ਕੀਤੀ ਅਰਦਾਸ

ਦਿੱਲੀ (13 ਮਾਰਚ, 2016): ਸਿੱਖ ਕੌਮ ਦੀ ਅਜ਼ਾਦੀ ਨੂੰ ਸਮਰਪਿਤ ਸਿੱਖ ਜੱਥੇਬੰਦੀ ਦਲ ਖਾਲਸਾ ਦੇ ਜਨਰਲ ਸਕੱਤਰ ਭਾਈ ਕੰਵਰਪਾਲ ਸਿੰਘ ਦੀ ਅਗਵਾਈ ਵਿੱਚ ਜੱਥੇਬੰਦੀ ਦਾ  ਇੱਕ ਵਫਦ ਕਸ਼ਮੀਰੀ ਆਗੂ ਹੂਰੀਅਤ ਕਾਨਫ਼ਰੰਸ ਦੇ ਚੇਅਰਮੈਨ ਸਈਦ ਅਲੀ ਸ਼ਾਹ ਗਿਲਾਨੀ ਨੂੰ ਦਿੱਲੀ ਸਥਿਤ ਉਨਾਂ ਦੀ ਰਿਹਾਇਸ਼ ‘ਤੇ ਮਿਲਿਆ।

ਸਈਦ ਅਲੀ ਸ਼ਾਹ ਗਿਲਾਨੀ ਪਿਛਲ਼ੇ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਹਨ ਅਤੇ ਪਿਛਲੇ ਸਮੇਂ ਹਸਪਤਾਲ ਦਾਖਲ ਰਹੇ ਹਨ। ਦਲ ਖਾਲਸਾ ਦਾ ਵਫਦ ਉਨ੍ਹਾਂ ਦਾ ਹਾਲ-ਚਾਲ ਪੁੱਛਣ ਉਨ੍ਹਾਂ ਦੇ ਦਿੱਲੀ ਸਥਿਤ ਮਾਲਵੀ ਨਗਰ ਘਰ ਪਹੁੰਚਿਆ ਅਤੇ ਉਨ੍ਹਾਂ ਦੀ ਸਿਹਤਯਾਬੀ ਤੇ ਲੰਬੀ ਉਮਰ ਦੀ ਕਾਮਨਾ ਲਈ ਇਤਿਹਾਸਕ ਗੁਰਦੁਆਰਾ ਸਾਹਿਬ ‘ਚ ਅਰਦਾਸ ਕੀਤੀ ।

ਦਲ ਖਾਲਸਾ ਦਾ ਵਫਦ ਸਈਦ ਅਲੀ ਸ਼ਾਹ ਗਿਲਾਨੀ ਨੂੰ ਮਿਲਦੇ ਹੋਇਆ

ਹੂਰੀਅਤ ਬੁਲਾਰੇ ਆਯਾਜ਼ ਅਕਬਰ ਵਲੋਂ ਜਾਰੀ ਆਪਣੇ ਬਿਆਨ ‘ਚ ਦੱਸਿਆ ਗਿਆ ਕਿ ਦਲ ਖ਼ਾਲਸਾ ਦੇ ਜਰਨਲ ਸਕਤਰ ਸ: ਕੰਵਰਪਾਲ ਸਿੰਘ ਦੀ ਅਗਵਾਈ ‘ਚ ਇਕ ਵਫ਼ਦ ਨੇ ਗਿਲਾਨੀ ਨਾਲ ਮੁਲਕਾਤ ਦੌਰਾਨ ਕਸ਼ਮੀਰ ਦੀ ਮੌਜੂਦਾ ਅਤੇ ਭਾਰਤ ਮਹਾਸਾਗਰ ‘ਚ ਉਤਪਨ ਹੋਰ ਰਹੀ ਸਿਆਸੀ ਉਥਲ-ਪਥਲ ‘ਤੇ ਵਿਚਾਰ ਕੀਤਾ।

ਇਸ ਖਬਰ ਨੂੰ ਅੰਗਰੇਜ਼ੀ ਵਿੱਚ ਪੜ੍ਹਨ ਲਈ ਵੇਖੋ:

Expressing solidarity, Dal Khalsa team meets pro-freedom Kashmiri leader SAS Geelani in Delhi, prays for his health

ਤਕਰੀਬਨ ਇਕ ਘੰਟੇ ਗੱਲਬਾਤ ਦੌਰਾਨ ਕਸ਼ਮੀਰ ਦੀ ਤਾਜ਼ਾ ਸਥਿਤੀ ਤੇ ਭਾਰਤ ‘ਚ ਘੱਟ ਗਿਣਤੀਆਂ ਨਾਲ ਕੀਤੇ ਜਾ ਰਹੇ ਵਤੀਰੇ ਤੋਂ ਇਲਾਵਾ ਜੇ. ਐਨ. ਯੂ. ਦੇ ਦੋ ਵਿਦਿਆਰਥੀ ਆਗੂਆਂ ਤੇ ਦਿੱਲੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫ਼ੈਸਰ ਐਸ. ਆਰ. ਗਿਲਾਨੀ ਦੀ ਨਜ਼ਰਬੰਦੀ ਨੂੰ ਅਣਸਿਧਾਂਤਿਕ ਦੱਸਦੇ ਦੋਹਾਂ ਆਗੂਆਂ ਨੇ ਇਸ ਦੀ ਨਿਖੇਧੀ ਕੀਤੀ ਅਤੇ ਆਰ.ਐਸ.ਐਸ. ਵਲੋਂ ਚਲਾਏ ਜਾ ਰਹੇ ਬਗਾਵਤ ਦੇ ਝੂਠੇ ਪ੍ਰਚਾਰ ਦਾ ਮੁਕਾਬਲਾ ਕਰਨ ਲਈ ਇਕ ਸਾਂਝੀ ਨੀਤੀ ਤਿਆਰ ਕਰਨ ‘ਤੇ ਜ਼ੋਰ ਦਿੱਤਾ ।

ਭਾਈ ਕੰਵਰਪਾਲ ਸਿੰਘ ਨੇ ਦੱਸਿਆ ਕਿ ਸਈਦ ਅਲੀ ਸ਼ਾਹ ਗਿਲਾਨੀ ਦੀ ਘਰ ‘ਚ ਪਿਛਲੇ ਲੰਬੇ ਸਮੇਂ ਤੋਂ ਲਗਾਤਾਰ ਨਜ਼ਰਬੰਦੀ ਕਾਰਨ ਸਿਹਤ ‘ਤੇ ਮਾੜਾ ਪ੍ਰਭਾਵ ਪਿਆ ਹੈ । ਕੰਵਰਪਾਲ ਸਿੰਘ ਨੇ ਦੱਸਿਆ ਕਿ ਉਹ ਹਕੀਕੀ ਮਾਅਨੇ ‘ਚ ਕਸ਼ਮੀਰੀਆਂ ਦੇ ਨੇਤਾ ਹਨ ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version