Site icon Sikh Siyasat News

ਗੁਰੁ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸੰਬੰਧ ਵਿੱਚ ਪੁਲਿਸ ਦੀ ਜਾਂਚ ਸ਼ੱਕੀ,ਸਿੱਖ ਕੌਮ ਨੂੰ ਬਦਨਾਮ ਕਰਨ ਦੀ ਸ਼ਾਜਿਸ਼: ਦਲ ਖਾਲਸਾ

ਸ. ਹਰਚਰਨਜੀਤ ਸਿੰਘ ਧਾਮੀ

ਅੰਮ੍ਰਿਤਸਰ ( 22 ਅਕਤੂਬਰ, 2015): ਪੰਜਾਬ ਪੁਲਿਸ ਵੱਲੋਂ ਫਰੀਦਕੋਟ ਜਿਲੇ ਦੇ ਪਿੰਡ ਬਰਗਾੜੀ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਕੀਤੀ ਗਈ ਬੇਅਦਬੀ ਦੇ ਕੇਸ ਵਿੱਚ ਦੋ ਸਿੱਖ ਨੌਜਵਾਨਾਂ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ ਦੀ ਕੀਤੀ ਗ੍ਰਿਫਤਾਰੀ ਦੀ ਨਿਖੇਧੀ ਕਰਦਿਆਂ ਦਲ ਖਾਲਸਾ ਦੇ ਪ੍ਰਧਾਨ ਹਰਚਰਨਜੀਤ ਸਿੰਘ ਧਾਮੀ ਨੇ ਕਿਹਾ ਕਿ ਪੰਜਾਬ ਪੁਲਿਸ ਇਸ ਕੇਸ ਨੂੰ ਹੱਲ ਕਰਨ ਅਤੇ ਅਸਲ ਦੋਸ਼ੀਆਂ ਨੂੰ ਕਾਬੂ ਕਰਨ ਵਿੱਚ ਪੂਰੀ ਤਰਾ ਨਾਕਾਮ ਰਹੀ ਹੈ।

ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ

ਸਿੱਖ ਸਿਆਸਤ ਨਿਉਜ਼ ਨੂੰ ਭੇਜੇ ਪ੍ਰੈਸ ਨੋਟ ਵਿੱਚ ਉਨ੍ਹਾਂ ਕਿਹਾ ਕਿ ਪੁਲਿਸ ਵਲੋ ਗਰਿਫਤਾਰ ਨੌਜਵਾਨਾ ਸੰਬੰਧੀ ਦਿੱਤੀ ਜਾਣਕਾਰੀ ਸ਼ੱਕੀ ਅਤੇ ਤੱਥਾ ਤੋ ਦੂਰ ਨਜ਼ਰ ਆਂ ਰਹੀ ਹੈ।ਕੋਈ ਵੀ ਸਮਝਦਾਰ ਵਿਅਕਤੀ ਸਮਝ ਸਕਦਾ ਹੈ ਕਿ ਇਹ ਅਸਲ ਦੋਸ਼ੀਆਂ ਨੂੰ ਬਚਾਉਣ ਅਤੇ ਭੋਲੇ ਭਾਲੇ ਸਿੱਖਾ ਨੂੰ ਫਸਾ ਕੇ ਕੌਮ ਨੂੰ ਬਦਨਾਮ ਕਰਨ ਦੀ ਸਰਕਾਰ ਦੀ ਸਾਜਿਸ਼ ਹੈ।

ਉਨ੍ਹਾਂ ਕਿਹਾ ਕਿ ਕੋਈ ਵੀ ਸਿੱਖ ਗੁਰੂ ਦੀ ਬੇਅਦਬੀ ਵਾਰੇ ਸੋਚ ਵੀ ਨਹੀ ਸਕਦਾ।ਦਲ ਖਾਲਸਾ ਨੇ ਇਲਾਕਾ ਅਤੇ ਨਗਰ ਨਿਵਾਸੀਆਂ ਵਲੋ ਫੜੇ ਗਏ ਬੇ-ਕਸੂਰ ਨੌਜਵਾਨਾਂ ਦੇ ਹੱਕ ਵਿੱਚ ਅਵਾਜ਼ ਬੁਲੰਦ ਕਰਨ ਦੀ ਸ਼ਲਾਘਾ ਕੀਤੀ ਹੈ।

ਸ.ਧਾਮੀ ਨੇ ਸਿੰਘ ਸਹਿਬਾਨ ਨੂੰ ਤਲਬ ਕਰਨ ਵਾਲੇ ਪੰਜ ਪਿਆਰੇ ਸਹਿਬਾਨ ਅਤੇ ਸੱਚ ਦੀ ਅਵਾਜ਼ ਬੁਲੰਦ ਕਰਨ ਵਾਲੇ ਸ਼ਰੋਮਣੀ ਕਮੇਟੀ ਦੇ ਸਕੱਤਰ ਡਾ.ਰੂਪ ਸਿੰਘ ਅਤੇ ਹੋਰਨਾ ਨੂੰ ਮੁਅੱਤਲ ਕਰਨ ਦੀ ਨਿੰਦਾ ਕਰਦਿਆਂ ਅਵਤਾਰ ਸਿੰਘ ਮੱਕੜ,ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਤੋ ਅਸਤੀਫੇ ਦੀ ਮੰਗ ਕੀਤੀ।ਜੋ ਕਿ ਮੌਜੂਦਾ ਹਾਲਾਤਾਂ ਲਈ ਅਸਲ ਦੋਸ਼ੀ ਹਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version