Site icon Sikh Siyasat News

ਪੰਚ ਪ੍ਰਧਾਨੀ ਵੱਲੋਂ ਵਿਸਾਖੀ ’ਤੇ ਕਾਨਫਰੰਸ – ਸਿੱਖੀ ਸਿਧਾਂਤਾਂ ਅਤੇ ਪੰਥਕ ਪ੍ਰਭੂਸੱਤਾ ਲਈ ਸੰਘਰਸ਼ ਜਾਰੀ ਰੱਖਾਂਗੇ

ਤਲਵੰਡੀ ਸਾਬੋ (14 ਅਪ੍ਰੈਲ, 2010): ਖਾਲਸਾ ਸਾਜਨਾ ਦਿਹਾੜੇ ਮੌਕੇ ਅੱਜ ਤਲਵੰਡੀ ਸਾਬੋ ਵਿਖੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵੱਲੋਂ ਬੱਸ ਅੱਡੇ ਦੇ ਸਾਹਮਣੇ ਪੰਥਕ ਕਾਨਫਰੰਸ ਕੀਤੀ ਗਈ, ਜਿਸ ਵਿੱਚ ਜਥੇਬੰਦੀ ਦੇ ਉੱਚ ਆਗੂਆਂ ਸਮੇਤ ਹੋਰਨਾਂ ਧਾਰਮਿਕ ਅਤੇ ਸਿਆਸੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਕਾਨਫਰੰਸ ਦੌਰਾਨ ਪ੍ਰਵਾਣ ਕੀਤੇ ਗਏ ਮਤਿਆਂ ਵਿੱਚ ਜਿੱਥੇ ਸਿੱਖੀ ਸਿਧਾਂਤਾਂ ਅਤੇ ਪੰਥਕ ਪ੍ਰਭੂਸੱਤਾ ਨੂੰ ਕਾਇਮ ਰੱਖਣ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ, ਓਥੇ ਡੇਰਾਵਾਦ ਵਿਰੁੱਧ ਚੱਲ ਰਹੇ ਧਰਮ-ਯੁੱਧ ਮੋਰਚੇ ਵਿੱਚ ਸੰਗਤਾਂ ਨੂੰ ਵਧਵਾਂ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਗਿਆ ਹੈ। ਇਸ ਸਬੰਧੀ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਇਨ•ਾਂ ਉਤੇ ਸਿੱਖ ਵਿਰੋਧੀ ਡੇਰਿਆਂ ਦੀ ਸਰਪ੍ਰਸਤੀ ਕਰਨ ਦਾ ਦੋਸ਼ ਲਗਾਇਆ ਗਿਆ।
ਕਾਨਫਰੰਸ ਵਿੱਚ ਵਿਚਾਰ ਸਾਂਝੇ ਕਰਨ ਵਾਲੇ ਬਹੁਤੇ ਬੁਲਾਰਿਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਆਈਆਂ ਖਾਮੀਆਂ ਅਤੇ ਮੌਜੂਦਾ ਪ੍ਰਬੰਧਕਾਂ ਦੀਆਂ ਸਿੱਖ ਹਿੱਤਾਂ ਨੂੰ ਢਾਅ ਲਾਉਣ ਵਾਲੀਆਂ ਕਾਰਵਾਈਆਂ ਦਾ ਜ਼ਿਕਰ ਕਰਦਿਆਂ ਇਸ ਹਾਲਤ ਤੋਂ ਛੁਟਕਾਰਾ ਪਾਉਣ ਲਈ ਆ ਰਹੀਆਂ ਸ਼੍ਰੋਮਣੀ ਕਮੇਟੀ ਚੋਣਾਂ ਸਮੁੱਚੀਆਂ ਪੰਥਕ ਧਿਰਾਂ ਵੱਲੋਂ ਰਲ ਕੇ ਲੜਨ ਉੱਤੇ ਖਾਸ ਜ਼ੋਰ ਦਿੱਤਾ ਗਿਆ। ਇਸ ਤੋਂ ਇਲਾਵਾ ਵਿਗੜ ਰਿਹਾ ਸਿੱਖਿਆ ਪ੍ਰਬੰਧ, ਕਿਸਾਨੀ ਦੀ ਨਿੱਘਰ ਰਹੀ ਆਰਥਕ ਦਸ਼ਾ, ਨਸ਼ੇ, ਪਤਿਤਪੁਣਾ, ਭ੍ਰਿਸ਼ਟਾਚਾਰ ਅਤੇ ਵੰਡ ਦੇ ਸਮੇਂ ਤੋਂ ਹੀ ਪੰਜਾਬ ਨਾਲ ਹੋ ਰਹੇ ਵਿਤਕਰੇ ਤੇ ਧੱਕੇਸ਼ਾਹੀ ਆਦਿ ਮੁੱਦੇ ਵੀ ਵੱਖ-ਵੱਖ ਆਗੂਆਂ ਵੱਲੋਂ ਉਠਾਏ ਗਏ। ਇਸ ਸਬੰਧੀ ਸਮੁੱਚੀਆਂ ਸੁਹਿਰਦ ਧਿਰਾਂ ਵੱਲੋਂ ਸਾਂਝੇ ਯਨਤਾਂ ਦੀ ਲੋੜ ਉੱਤੇ ਜੋਰ ਦਿੱਤਾ ਗਿਆ।
ਕਾਨਫਰੰਸ ਮੌਕੇ ਅਖਬਾਰੀ ਨੁਮਾਇੰਦਿਆਂ ਨਾਲ ਗੱਲਬਾਤ ਦੌਰਾਨ ਪੰਚ ਪ੍ਰਧਾਨੀ ਦੇ ਆਗੂਆਂ ਭਾਈ ਹਰਪਾਲ ਸਿੰਘ ਚੀਮਾ, ਭਾਈ ਦਇਆ ਸਿੰਘ ਕੱਕੜ ਅਤੇ ਭਾਈ ਜਸਬੀਰ ਸਿੰਘ ਖਡੂਰ ਨੇ ਭਾਈ ਦਲਜੀਤ ਸਿੰਘ ਅਤੇ ਹੋਰਨਾਂ ਆਗੂਆਂ ਤੇ ਕਾਰਕੁੰਨਾਂ ਦੀ ਗ੍ਰਿਫਤਾਰੀ ਨੂੰ ਸਿਆਸੀ ਕਰਾਰ ਦਿੰਦਿਆਂ ਕਿਹਾ ਕਿ ਇਹ ਕਾਰਵਾਈ ਜਥੇਬੰਦੀ ਨੂੰ ਅਗਾਮੀ ਸ਼੍ਰੋਮਣੀ ਕਮੇਟੀ ਚੋਣਾ ਤੋਂ ਦੂਰ ਰੱਖ ਕੇ ਕਮੇਟੀ ਉੱਤੇ ਮੁੜ ਕਾਬਜ ਹੋਣ ਲਈ ਕੀਤੀ ਗਈ ਹੈ। ਆਗੂਆਂ ਨੇ ਦੱਸਿਆ ਕਿ ਪੰਚ ਪ੍ਰਧਾਨੀ ਸ਼੍ਰੋਮਣੀ ਕਮੇਟੀ ਚੋਣਾਂ ਸਬੰਧੀ ਪੰਥਕ ਜਥੇਬੰਦੀਆਂ ਨਾਲ ਸਾਝਾ ਮੁਹਾਜ ਬਣਾਉਣ ਦੀ ਹਾਮੀ ਹੈ ਅਤੇ ਇਸ ਸਬੰਧੀ ਗੰਭੀਰ ਯਤਨ ਚੱਲ ਰਹੇ ਹਨ। ਉਨ•ਾਂ ਕਿਹਾ ਕਿ ਅਜਿਹਾ ਮੁਹਾਜ ਜਲਦ ਹੀ ਅਮਲੀ ਰੂਪ ਵਿੱਚ ਸਾਹਮਣੇ ਆਵੇਗਾ।
ਇਸ ਮੌਕੇ ਡੇਰਾ ਸਲਾਬਤਪੁਰਾ ਦੀ ਤਾਲਾ ਬੰਦੀ ਲਈ ਚੱਲ ਰਹੇ ਮੋਰਚੇ ਦੀ ਅਗਵਾਈ ਕਰ ਰਹੇ ‘ਪੰਜ ਪਿਆਰੇ’ ਸਿੰਘਾਂ ਵਿੱਚੋਂ ਜਥੇਦਾਰ ਚੜ•ਤ ਸਿੰਘ ਨਿਹੰਗ, ਭਾਈ ਮਨਜੀਤ ਸਿੰਘ ਫਾਜਿਲਕਾ, ਬਾਬਾ ਹਰਨੇਕ ਸਿੰਘ ਹਰਿਆਣਾ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਭਾਈ ਦਇਆ ਸਿੰਘ ਕੱਕੜ, ਭਾਈ ਹਰਪਾਲ ਸਿੰਘ ਚੀਮਾ, ਭਾਈ ਜਸਬੀਰ ਸਿੰਘ ਖਡੂਰ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਦਰਸ਼ਨ ਸਿੰਘ, ਮਾਤਾ ਮਲਕੀਤ ਕੌਰ, ਭਾਈ ਰਾਮ ਸਿੰਘ ਢਪਾਲੀ, ਖਾਲਸਾ ਐਕਸ਼ਨ ਕਮੇਟੀ ਦੇ ਭਾਈ ਮੋਹਕਮ ਸਿੰਘ, ਅਕਾਲ ਫੈਡਰੇਸ਼ਨ ਦੇ ਭਾਈ ਨਰੈਣ ਸਿੰਘ ਚੌੜਾ, ਏਕਨੂਰ ਖਾਲਸਾ ਫੌਜ ਦੇ ਭਾਈ ਬਲਜਿੰਦਰ ਸਿੰਘ ਖਾਲਸਾ, ਮਾਲਵਾ ਤਰਨਾ ਦਲ ਦੇ ਭਾਈ ਰਾਜਾ ਰਾਜ ਸਿੰਘ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਭਾਈ ਸੁਖਵਿੰਦਰ ਸਿੰਘ ਖਾਲਸਾ, ਦਲ ਖਾਲਸਾ ਦੇ ਸਰਬਜੀਤ ਸਿੰਘ ਘੁਮਾਣ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਭਾਈ ਪਰਮਜੀਤ ਸਿੰਘ ਗਾਜ਼ੀ, ਭਾਈ ਮੱਖਣ ਸਿੰਘ ਗੰਢੂਆਂ ਹਾਜ਼ਰ ਸਨ।

ਤਲਵੰਡੀ ਸਾਬੋ (14 ਅਪ੍ਰੈਲ, 2010): ਖਾਲਸਾ ਸਾਜਨਾ ਦਿਹਾੜੇ ਮੌਕੇ ਅੱਜ ਤਲਵੰਡੀ ਸਾਬੋ ਵਿਖੇ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵੱਲੋਂ ਬੱਸ ਅੱਡੇ ਦੇ ਸਾਹਮਣੇ ਪੰਥਕ ਕਾਨਫਰੰਸ ਕੀਤੀ ਗਈ, ਜਿਸ ਵਿੱਚ ਜਥੇਬੰਦੀ ਦੇ ਉੱਚ ਆਗੂਆਂ ਸਮੇਤ ਹੋਰਨਾਂ ਧਾਰਮਿਕ ਅਤੇ ਸਿਆਸੀ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਕਾਨਫਰੰਸ ਦੌਰਾਨ ਪ੍ਰਵਾਣ ਕੀਤੇ ਗਏ ਮਤਿਆਂ ਵਿੱਚ ਜਿੱਥੇ ਸਿੱਖੀ ਸਿਧਾਂਤਾਂ ਅਤੇ ਪੰਥਕ ਪ੍ਰਭੂਸੱਤਾ ਨੂੰ ਕਾਇਮ ਰੱਖਣ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ ਗਿਆ, ਓਥੇ ਡੇਰਾਵਾਦ ਵਿਰੁੱਧ ਚੱਲ ਰਹੇ ਧਰਮ-ਯੁੱਧ ਮੋਰਚੇ ਵਿੱਚ ਸੰਗਤਾਂ ਨੂੰ ਵਧਵਾਂ ਯੋਗਦਾਨ ਪਾਉਣ ਦਾ ਸੱਦਾ ਦਿੱਤਾ ਗਿਆ ਹੈ। ਇਸ ਸਬੰਧੀ ਪੰਜਾਬ ਅਤੇ ਕੇਂਦਰ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਇਨ੍ਹਾਂ ਉਤੇ ਸਿੱਖ ਵਿਰੋਧੀ ਡੇਰਿਆਂ ਦੀ ਸਰਪ੍ਰਸਤੀ ਕਰਨ ਦਾ ਦੋਸ਼ ਲਗਾਇਆ ਗਿਆ।

ਕਾਨਫਰੰਸ ਵਿੱਚ ਵਿਚਾਰ ਸਾਂਝੇ ਕਰਨ ਵਾਲੇ ਬਹੁਤੇ ਬੁਲਾਰਿਆਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਿੱਚ ਆਈਆਂ ਖਾਮੀਆਂ ਅਤੇ ਮੌਜੂਦਾ ਪ੍ਰਬੰਧਕਾਂ ਦੀਆਂ ਸਿੱਖ ਹਿੱਤਾਂ ਨੂੰ ਢਾਅ ਲਾਉਣ ਵਾਲੀਆਂ ਕਾਰਵਾਈਆਂ ਦਾ ਜ਼ਿਕਰ ਕਰਦਿਆਂ ਇਸ ਹਾਲਤ ਤੋਂ ਛੁਟਕਾਰਾ ਪਾਉਣ ਲਈ ਆ ਰਹੀਆਂ ਸ਼੍ਰੋਮਣੀ ਕਮੇਟੀ ਚੋਣਾਂ ਸਮੁੱਚੀਆਂ ਪੰਥਕ ਧਿਰਾਂ ਵੱਲੋਂ ਰਲ ਕੇ ਲੜਨ ਉੱਤੇ ਖਾਸ ਜ਼ੋਰ ਦਿੱਤਾ ਗਿਆ। ਇਸ ਤੋਂ ਇਲਾਵਾ ਵਿਗੜ ਰਿਹਾ ਸਿੱਖਿਆ ਪ੍ਰਬੰਧ, ਕਿਸਾਨੀ ਦੀ ਨਿੱਘਰ ਰਹੀ ਆਰਥਕ ਦਸ਼ਾ, ਨਸ਼ੇ, ਪਤਿਤਪੁਣਾ, ਭ੍ਰਿਸ਼ਟਾਚਾਰ ਅਤੇ ਵੰਡ ਦੇ ਸਮੇਂ ਤੋਂ ਹੀ ਪੰਜਾਬ ਨਾਲ ਹੋ ਰਹੇ ਵਿਤਕਰੇ ਤੇ ਧੱਕੇਸ਼ਾਹੀ ਆਦਿ ਮੁੱਦੇ ਵੀ ਵੱਖ-ਵੱਖ ਆਗੂਆਂ ਵੱਲੋਂ ਉਠਾਏ ਗਏ। ਇਸ ਸਬੰਧੀ ਸਮੁੱਚੀਆਂ ਸੁਹਿਰਦ ਧਿਰਾਂ ਵੱਲੋਂ ਸਾਂਝੇ ਯਨਤਾਂ ਦੀ ਲੋੜ ਉੱਤੇ ਜੋਰ ਦਿੱਤਾ ਗਿਆ।

ਕਾਨਫਰੰਸ ਮੌਕੇ ਅਖਬਾਰੀ ਨੁਮਾਇੰਦਿਆਂ ਨਾਲ ਗੱਲਬਾਤ ਦੌਰਾਨ ਪੰਚ ਪ੍ਰਧਾਨੀ ਦੇ ਆਗੂਆਂ ਭਾਈ ਹਰਪਾਲ ਸਿੰਘ ਚੀਮਾ, ਭਾਈ ਦਇਆ ਸਿੰਘ ਕੱਕੜ ਅਤੇ ਭਾਈ ਜਸਬੀਰ ਸਿੰਘ ਖਡੂਰ ਨੇ ਭਾਈ ਦਲਜੀਤ ਸਿੰਘ ਅਤੇ ਹੋਰਨਾਂ ਆਗੂਆਂ ਤੇ ਕਾਰਕੁੰਨਾਂ ਦੀ ਗ੍ਰਿਫਤਾਰੀ ਨੂੰ ਸਿਆਸੀ ਕਰਾਰ ਦਿੰਦਿਆਂ ਕਿਹਾ ਕਿ ਇਹ ਕਾਰਵਾਈ ਜਥੇਬੰਦੀ ਨੂੰ ਅਗਾਮੀ ਸ਼੍ਰੋਮਣੀ ਕਮੇਟੀ ਚੋਣਾ ਤੋਂ ਦੂਰ ਰੱਖ ਕੇ ਕਮੇਟੀ ਉੱਤੇ ਮੁੜ ਕਾਬਜ ਹੋਣ ਲਈ ਕੀਤੀ ਗਈ ਹੈ। ਆਗੂਆਂ ਨੇ ਦੱਸਿਆ ਕਿ ਪੰਚ ਪ੍ਰਧਾਨੀ ਸ਼੍ਰੋਮਣੀ ਕਮੇਟੀ ਚੋਣਾਂ ਸਬੰਧੀ ਪੰਥਕ ਜਥੇਬੰਦੀਆਂ ਨਾਲ ਸਾਝਾ ਮੁਹਾਜ ਬਣਾਉਣ ਦੀ ਹਾਮੀ ਹੈ ਅਤੇ ਇਸ ਸਬੰਧੀ ਗੰਭੀਰ ਯਤਨ ਚੱਲ ਰਹੇ ਹਨ। ਉਨ੍ਹਾ ਕਿਹਾ ਕਿ ਅਜਿਹਾ ਮੁਹਾਜ ਜਲਦ ਹੀ ਅਮਲੀ ਰੂਪ ਵਿੱਚ ਸਾਹਮਣੇ ਆਵੇਗਾ।

ਇਸ ਮੌਕੇ ਡੇਰਾ ਸਲਾਬਤਪੁਰਾ ਦੀ ਤਾਲਾ ਬੰਦੀ ਲਈ ਚੱਲ ਰਹੇ ਮੋਰਚੇ ਦੀ ਅਗਵਾਈ ਕਰ ਰਹੇ ‘ਪੰਜ ਪਿਆਰੇ’ ਸਿੰਘਾਂ ਵਿੱਚੋਂ ਜਥੇਦਾਰ ਚੜ੍ਹਤ ਸਿੰਘ ਨਿਹੰਗ, ਭਾਈ ਮਨਜੀਤ ਸਿੰਘ ਫਾਜਿਲਕਾ, ਬਾਬਾ ਹਰਨੇਕ ਸਿੰਘ ਹਰਿਆਣਾ, ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਦੇ ਭਾਈ ਦਇਆ ਸਿੰਘ ਕੱਕੜ, ਭਾਈ ਹਰਪਾਲ ਸਿੰਘ ਚੀਮਾ, ਭਾਈ ਜਸਬੀਰ ਸਿੰਘ ਖਡੂਰ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਦਰਸ਼ਨ ਸਿੰਘ, ਮਾਤਾ ਮਲਕੀਤ ਕੌਰ, ਭਾਈ ਰਾਮ ਸਿੰਘ ਢਪਾਲੀ, ਖਾਲਸਾ ਐਕਸ਼ਨ ਕਮੇਟੀ ਦੇ ਭਾਈ ਮੋਹਕਮ ਸਿੰਘ, ਅਕਾਲ ਫੈਡਰੇਸ਼ਨ ਦੇ ਭਾਈ ਨਰੈਣ ਸਿੰਘ ਚੌੜਾ, ਏਕਨੂਰ ਖਾਲਸਾ ਫੌਜ ਦੇ ਭਾਈ ਬਲਜਿੰਦਰ ਸਿੰਘ ਖਾਲਸਾ, ਮਾਲਵਾ ਤਰਨਾ ਦਲ ਦੇ ਭਾਈ ਰਾਜਾ ਰਾਜ ਸਿੰਘ, ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਦੇ ਭਾਈ ਸੁਖਵਿੰਦਰ ਸਿੰਘ ਖਾਲਸਾ, ਦਲ ਖਾਲਸਾ ਦੇ ਸਰਬਜੀਤ ਸਿੰਘ ਘੁਮਾਣ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਭਾਈ ਪਰਮਜੀਤ ਸਿੰਘ ਗਾਜ਼ੀ, ਭਾਈ ਮੱਖਣ ਸਿੰਘ ਗੰਢੂਆਂ ਹਾਜ਼ਰ ਸਨ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version