Site icon Sikh Siyasat News

ਚੀਨ ਜੰਗ ਦੀ ਤਿਆਰੀ ਕਰ ਰਿਹੈ ਤੇ ਮੋਦੀ ਸਰਕਾਰ ਖਤਰੇ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਹੈ: ਰਾਹੁਲ ਗਾਂਧੀ

ਰਾਜਸਥਾਨ/ਚੰਡੀਗੜ੍ਹ: ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਮੋਦੀ ਸਰਕਾਰ ਦੀ ਅਲੋਚਨਾ ਕਰਦਿਆਂ ਕਿਹਾ ਹੈ ਕਿ ਚੀਨ ਵੱਲੋਂ ਜੰਗ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਜਾ ਕੇ ਸਰਕਾਰ ਇਸ ਖਤਰੇ ਨੂੰ ਕਟਾ ਕੇ ਪੇਸ਼ ਕਰਨ ਦੀਆਂ ਕੋਸ਼ਿਸ਼ਾਂ ਵਿਚ ਲੱਗੀ ਹੋਈ ਹੈ।

ਜ਼ਿਕਰਯੋਗ ਹੈ ਕਿ ਦੋਵਾਂ ਦੇਸ਼ਾਂ ਫੌਜ ਦੇ ਸਿਪਾਹੀਆਂ ਦਰਮਿਆਨ ਅਰੁਣਾਚਲ ਪ੍ਰਦੇਸ਼ ਦੇ ਤਵਾਂਗ ਖੇਤਰ ਵਿੱਚ ਲਾਈਨ ਆਫ ਐਕਚੂਅਲ ਕੰਟਰੋਲ ਉਤੇ ਝੱੜਪ ਹੋਈ ਹੈ।

ਪੁਰਾਣੀ ਤਸਵੀਰ

ਰਾਹੁਲ ਗਾਂਧੀ ਨੇ ਕਿਹਾ ਕਿ ਚੀਨ ਕੋਲੋਂ ਖਤਰਾ ਬਿਲਕੁਲ ਪਰਤੱਖ ਦਿਸ ਰਿਹਾ ਹੈ। ਉਹ ਮਹਿਜ਼ ਘੁਸਪੈਠ ਦੀ ਨਹੀਂ ਬਲਕਿ ਜੰਗ ਦੀ ਤਿਆਰੀ ਕਰ ਰਹੇ ਹਨ। ਮੈਂ ਇਹ ਗੱਲ ਪਿਛਲੇ ਦੋ ਸਾਲਾਂ ਤੋਂ ਕਹਿ ਰਿਹਾ ਹਾਂ ਪਰ ਸਰਕਾਰ ਇਸ ਨੂੰ ਲੁਕਾਉਣ ਜਾਂ ਨਜ਼ਰ ਅੰਦਾਜ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹਾਲਾਂਕਿ ਇਸ ਖਤਰੇ ਨੂੰ ਨਾ ਹੀ ਲੁਕਾਇਆ ਜਾ ਸਕਦਾ ਹੈ ਅਤੇ ਨਾ ਹੀ ਨਜ਼ਰ-ਅੰਦਾਜ਼ ਕੀਤਾ ਜਾ ਸਕਦਾ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version