Site icon Sikh Siyasat News

ਫਾਂਸੀ ਲਾਉਣ ‘ਚ ਚੀਨ ਅਤੇ ਫਾਂਸੀ ਦੀ ਸਜ਼ਾ ਸੁਣਾਉਣ ‘ਚ ਭਾਰਤ ਪਹਿਲੇ ਸਥਾਨ ‘ਤੇ: ਐਮਨੈਸਟੀ ਇੰਟਰਨੈਸ਼ਨਲ

ਪ੍ਰਤੀਕਾਤਮਕ ਤਸਵੀਰ

ਚੰਡੀਗੜ੍ਹ: ਸਾਲ 2016 ‘ਚ ਚੀਨ ਹੋਰ ਦੇਸ਼ਾਂ ਦੇ ਮੁਕਾਬਲੇ ਵੱਧ ਲੋਕਾਂ ਨੂੰ ਮਾਰਿਆ। ਐਮਨੈਸਟੀ ਇੰਟਰਨੈਸ਼ਨਲ ਨੇ 11 ਅਪ੍ਰੈਲ ਮੰਗਲਵਾਰ ਨੂੰ ਦੱਸਿਆ ਹਾਲਾਂਕਿ ਸਾਰੀ ਦੁਨੀਆਂ ਵਿਚ ਮੌਤ ਦੀ ਸਜ਼ਾ ‘ਚ ਕਮੀ ਆਈ ਹੈ। ਮਨੁੱਖੀ ਅਧਿਕਾਰ ਜਥੇਬੰਦੀਆਂ ਨੇ ਅਦਾਲਤੀ ਰਿਕਾਰਡ ਅਤੇ ਮੀਡੀਆ ਰਿਪੋਰਟਾਂ ਦੇ ਆਧਾਰ ‘ਤੇ ਅੰਦਾਜ਼ਾ ਲਾਇਆ ਹੈ ਕਿ ਸਿਰਫ ਏਸ਼ੀਆਈ ਲੋਕਾਂ ਨੇ “ਹਜ਼ਾਰਾਂ” ਲੋਕਾਂ ਨੂੰ ਮਾਰ ਦਿੱਤਾ।

ਹੋਰ ਦੇਸ਼ਾਂ ਨੇ ਪਿਛਲੇ ਸਾਲ ਘੱਟ ਤੋਂ ਘੱਟ 1032 ਲੋਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਜੋ ਕਿ 2015 ਦੇ ਮੁਕਾਬਲੇ 37 ਫੀਸਦ ਘੱਟ ਸੀ। ਇਨ੍ਹਾਂ ਮੌਤਾਂ ਵਿਚ 87% ਸਿਰਫ ਚਾਰ ਦੇਸ਼ਾਂ ਇਰਾਨ, ਸਾਉਦੀ ਅਰਬ, ਇਰਾਕ ਅਤੇ ਪਾਕਿਸਤਾਨ ‘ਚ ਹੋਈਆਂ।

ਐਮਨੈਸਟੀ ਨੇ ਆਪਣੀ ਰਿਪੋਰਟ ‘ਚ ਦੱਸਿਆ ਕਿ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਮੌਤ ਦੀ ਸਜ਼ਾ ਦੀ ਗਿਣਤੀ ਨੂੰ ਗੁਪਤ ਰੱਖਦੀ ਹੈ। ਐਮੈਨਸਟੀ ਦੇ ਏਸ਼ੀਆ ਦੇ ਸਾਬਕਾ ਡਾਇਰੈਕਟਰ ਨਿਕੋਲਸ ਬੇਕੁਇਲਿਨ ਨੇ ਹਾਂਗਕਾਂਗ ‘ਚ ਇਕ ਪ੍ਰੈਸ ਕਾਨਫਰੰਸ ‘ਚ ਕਿਹਾ, “ਚੀਨ ਅਸਲ ‘ਚ ਇਕੱਲਾਂ ਅਜਿਹਾ ਦੇਸ਼ ਹੈ ਜਿਹੜਾ ਮੌਤ ਦੀ ਸਜ਼ਾ ਦੇ ਫੈਸਲਿਆਂ ਨੂੰ ਪੂਰੀ ਤਰ੍ਹਾਂ ਗੁਪਤ ਰੱਖਦਾ ਹੈ।”

ਦੂਜੇ ਪਾਸੇ ਭਾਰਤ ‘ਚ 2016 ‘ਚ ਕੁਲ 136 ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਜੋ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਕਾਫੀ ਜ਼ਿਆਦਾ ਹੈ। ਭਾਰਤ ਨੇ ਕੌਮਾਂਤਰੀ ਮਿਆਰ ਦੇ ਖਿਲਾਫ ਜਾਂਦੇ ਹੋਏ ਹਾਈਜੈਕਿੰਗ ‘ਚ ਮੌਤ ਦੀ ਸਜ਼ਾ ਲਈ ਕਾਨੂੰਨ ‘ਚ ਬਦਲਾਅ ਕੀਤਾ ਹੈ। 2016 ‘ਚ ਭਾਰਤ ‘ਚ ਇਕ ਵੀ ਮੌਤ ਦੀ ਸਜ਼ਾ ਅਮਲ ‘ਚ ਨਹੀਂ ਲਿਆਂਦੀ ਗਈ ਸੀ।

ਇਸ ਖ਼ਬਰ ਨੂੰ ਵਿਸਥਾਰ ਸਹਿਤ ਅੰਗ੍ਰੇਜ਼ੀ ਵਿਚ ਪੜ੍ਹਨ ਲਈ:

China Highest Executioner, India Highest Death Sentence Presenter Says Amnesty India …

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version