ਪੰਜਾਬੀ ਟ੍ਰਿਬਿਊਨ ਅਖਬਾਰ ਵਿੱਚ ਮਾਨਸਾ ਤੋਂ ਨਸ਼ਰ ਖਬਰ ਅਨੁਸਾਰ ਇਸ ਮੁਲਾਕਾਤ ਲਈ ਆਰ.ਐੱਸ.ਐੱਸ ਦੇ ਮੁਖੀ ਮੋਹਨ ਭਾਗਵਤ ਕੱਲ੍ਹ ਸ਼ਾਮ ਦੇ ਹੀ ਮਾਨਸਾ ਪਹੁੰਚੇ ਹੋਏ ਹਨ, ਜਦੋਂ ਕਿ ਡੇਰਾ ਰਾਧਾ ਸੁਆਮੀ ਦੇ ਮੁਖੀ ਗੁਰਿੰਦਰ ਸਿੰਘ ਭਲਕੇ ਮਾਨਸਾ ਪੁੱਜ ਰਹੇ ਹਨ। ਉਨ੍ਹਾਂ ਦੇ ਇੱਥੇ ਆਉਣ ਲਈ ਡੇਰੇ ਵਿੱਚ ਹੈਲੀਪੈਡ ਬਣਾਇਆ ਗਿਆ ਹੈ, ਜਦੋਂ ਕਿ ਮੋਹਨ ਭਾਗਵਤ, ਡੇਰੇ ਦੇ ਨੇੜੇ ਇੱਕ ਸਕੂਲ ਨਰਾਇਣ ਸ਼ਿਕਸ਼ਾ ਕੇਂਦਰ ਵਿੱਚ ਪੁੱਜੇ ਹੋਏ ਹਨ।
ਆਰ.ਐੱਸ.ਐੱਸ ਮੁਖੀ ਭਾਗਵਤ ਅਥੇ ਰਾਧਾ ਸੁਆਮੀ ਮੁਖੀ ਗੁਰਿੰਦਰ ਸਿੰਘ ਦਰਮਿਆਨ ਹੋਣ ਵਾਲੀ ਇਸ ਮੁਲਾਕਾਤ ਨੂੰ
ਇਨ੍ਹਾਂ ਸਥਾਨਾਂ ਵਿੱਚ ਜਾਣ ਵਾਲੇ ਵਿਅਕਤੀਆਂ ਦੀ ਪਹਿਲਾਂ ਪੁਲੀਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ ਅਤੇ ਮਗਰੋਂ ਆਰ.ਐੱਸ.ਐੱਸ ਅਤੇ ਡੇਰਾ ਰਾਧਾ ਸੁਆਮੀ ਦੇ ਸ਼ਰਧਾਲੂਆਂ ਵਲੋਂ ਪੁਣ-ਛਾਣ ਕਰਨ ਮਗਰੋਂ ਹੀ ਅੰਦਰ ਜਾਣ ਦੀ ਆਗਿਆ ਦਿੱਤੀ ਜਾਂਦੀ ਹੈ।
ਆਰ.ਐੱਸ.ਐੱਸ ਦੇ ਮੁੱਖੀ ਮੋਹਨ ਭਾਗਵਤ ਕੱਲ੍ਹ ਦੇਰ ਸ਼ਾਮ ਦਿੱਲੀ ਤੋਂ ਇੱਕ ਰੇਲ ਗੱਡੀ ਰਾਹੀਂ ਮਾਨਸਾ ਆਏ ਅਤੇ ਉਨ੍ਹਾਂ ਨੂੰ ਸਖ਼ਤ ਗੁਪਤ ਸੁਰੱਖਿਆ ਪ੍ਰਬੰਧਾਂ ਹੇਠ ਸ਼ਹਿਰ ਤੋਂ ਬਾਹਰ ਸਥਿਤ ਨਰਾਇਣ ਸ਼ਿਕਸ਼ਾ ਕੇਂਦਰ ਵਿੱਚ ਲਿਜਾਇਆ ਗਿਆ। ਇਸ ਕੇਂਦਰ ਵਿੱਚ ਪਿਛਲੇ ਦੋ ਦਿਨਾਂ ਤੋਂ ਆਰ.ਐੱਸ.ਐੱਸ ਦਾ ਕੈਂਪ ਲੱਗਿਆ ਹੋਇਆ ਹੈ, ਜਿਸ ਵਿੱਚ ਪੰਜਾਬ, ਹਰਿਆਣਾ, ਦਿੱਲੀ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਤੋਂ 350 ਆਰ.ਐੱਸ.ਐੱਸ ਵਰਕਰ ਟਰੇਨਿੰਗ ਲੈ ਰਹੇ ਹਨ।
ਇਸ ਕੈਂਪ ਦੀ ਬਾਹਰੀ ਕਮਾਂਡ ਨੂੰ ਸਥਾਨਕ ਭਾਰਤੀ ਜਨਤਾ ਪਾਰਟੀ ਅਤੇ ਆਰ.ਐੱਸ.ਐੱਸ ਦੇ ਵਰਕਰਾਂ ਨੇ ਸੰਭਾਲਿਆ ਹੋਇਆ ਹੈ। ਭਾਵੇਂ ਅੱਜ ਮੋਹਨ ਭਾਗਵਤ ਨੂੰ ਮਿਲਣ ਲਈ ਭੀੜ ਲੱਗੀ ਰਹੀ ਪਰ ਕਿਸੇ ਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ ਅਤੇ ਨਾ ਹੀ ਉਨ੍ਹਾਂ ਨਾਲ ਕਿਸੇ ਨੂੰ ਗੱਲ ਕਰਨ ਦਿੱਤੀ ਗਈ। ਸ੍ਰੀ ਭਾਗਵਤ ਮਾਨਸਾ ਤੋਂ ਭਲਕੇ ਦਿੱਲੀ ਲਈ ਰਵਾਨਾ ਹੋਣਗੇ। ਡੇਰਾ ਰਾਧਾ ਸੁਆਮੀ ਵਿੱਚ ਵੀ ਸੰਗਤ ਦਾ ਹੜ੍ਹ ਆਇਆ ਹੋਇਆ ਹੈ ਅਤੇ ਰਾਧਾ ਸੁਆਮੀ ਡੇਰੇ ਦੇ ਪੈਰੋਕਾਰ ਆਪੋ ਆਪਣੀਆਂ ਡਿਉਟੀਆਂ ਸੰਭਾਲਣ ਵਿੱਚ ਲੱਗੇ ਹੋਏ ਹਨ।