Site icon Sikh Siyasat News

ਰੋਹਿੰਗਿਆ ਨਸਲਕੁਸ਼ੀ: ਕਨੇਡਾ ਨੇ ਬਰਮਾ ਦੀ ਆਗੂ ਆਂਗ ਸਾਨ ਸੂ ਕੀ ਨੂੰ ਸਨਮਾਨ ਵੱਜੋਂ ਦਿੱਤੀ ਨਾਗਰਿਕਤਾ ਰੱਦ ਕੀਤੀ

ਚੰਡੀਗੜ੍ਹ: ਮਿਆਂਮਾਰ (ਬਰਮਾ) ਵਿੱਚ ਰੋਹਿੰਗਿਆ ਮੁਸਲਮਾਨਾਂ ਖਿਲਾਫ ਹੋ ਰਹੇ ਜ਼ੁਲਮਾਂ ਦੇ ਮੱਦੇਨਜ਼ਰ ਕਨੇਡਾ ਨੇ ਬਰਮਾ ਦੀ ਆਗੂ ਆਂਗ ਸਾਨ ਸੂ ਕੀ ਨੂੰ ਸਨਮਾਨ ਵਜੋਂ ਦਿੱਤੀ ਗਈ ਕਨੇਡਾ ਦੀ ਨਾਗਰਿਕਤਾ ਰੱਦ ਕਰ ਦਿੱਤੀ ਹੈ।

ਮਿਆਂਮਾਰ ਆਗੂ ‘ਆਂਗ ਸਾਂ ਸੂ ਕੀ’ ਦੀ ਪੁਰਾਣੀ ਤਸਵੀਰ।

ਮੰਗਲਵਾਰ (ਅਕਤੂਬਰ 3) ਨੂੰ ਕਨੇਡਾ ਦੀ ਸੈਨੇਟ ਨੇ ਬਕਾਇਦਾ ਰੂਪ ਵਿੱਚ ਇਸ ਬਾਰੇ ਫੈਸਲਾ ਲਿਆ ਅਤੇ 2007 ਵਿੱਚ ਆਂਗ ਸਾਨ ਸੂ ਕੀ ਨੂੰ ਸਨਮਾਨ ਵਜੋਂ ਦਿੱਤੀ ਗਈ ਨਾਗਰਿਕਤਾ ਰੱਦ ਕਰ ਦਿੱਤੀ।

ਕਨੇਡਾ ਦੀ ਸੈਨੇਟ ਨੇ ਮਿਆਂਮਾਰ ਵਿੱਚ ਬੋਧੀ ਫੌਜੀ ਸਾਸ਼ਨ ਵੱਲੋਂ ਰੋਹਿੰਗਿਆ ਮੁਸਲਮਾਨਾਂ ਖਿਲਾਫ ਕੀਤੇ ਜਾ ਰਹੇ ਜ਼ੁਰਮਾਂ ਨੂੰ ‘ਮਨੁੱਖਤਾ ਖਿਲਾਫ ਜ਼ੁਰਮ’ ਅਤੇ ‘ਨਸਲਕੁਸ਼ੀ’ ਵਜੋਂ ਵੀ ਤਸਲੀਮ ਕੀਤਾ ਤੇ ਕਿਹਾ ਕਿ ਮਿਆਂਮਾਰ ਦੀ ਫੌਜ ਦੇ ਉੱਚ ਅਫਸਰਾਂ ਖਿਲਾਫ ਨਸਲਕੁਸ਼ੀ ਦੇ ਮੁਕਦਮੇਂ ਚੱਲਣੇ ਚਾਹੀਦੇ ਹਨ।

ਰੋਹਿੰਗਿਆ ਕਤਲੇਆਮ ਦੇ ਸ਼ਿਕਾਰ ਪੀੜਤ

ਜ਼ਿਕਰਯੋਗ ਹੈ ਕਿ ਆਂਗ ਸਾਨ ਸੂ ਕੀ ਨੂੰ ਸਾਲ 1991 ਵਿੱਚ ਮਿਆਂਮਾਰ ਵਿੱਚ ਜ਼ਮਹੂਰੀਅਤ ਲਾਗੂ ਕਰਵਾਉਣ ਲਈ ਸਾਂਤਮਈ ਸੰਘਰਸ਼ ਕਰਨ ਕਰਕੇ ਨੋਬਲ ਅਮਨ ਸਨਮਾਨ ਮਿਿਲਆ ਸੀ। ਪਰ ਹੁਣ ਮਿਆਂਮਾਰ ਵਿੱਚ ਸੂ ਕੀ ਦੇ ‘ਸਟੇਟ ਕਾਉਂਸਲਰ’ (ਇਹ ਅਹੁਦਾ ਪ੍ਰਧਾਨ ਮੰਤਰੀ ਦੇ ਤੁੱਲ ਹੈ) ਹੁੰਦਿਆਂ ਫੌਜ ਵੱਲੋਂ ਮਿਆਂਮਾਰ ਵਿੱਚ ਰੋਹਿੰਗਿਆ ਮੁਸਲਮਾਨਾਂ ਦੀ ਨਸਲਕੁਸ਼ੀ ਕੀਤੀ ਜਾ ਰਹੀ ਹੈ ਜਿਸ ਦੇ ਮੱਦੇਨਜ਼ਰ ਸੰਸਾਰ ਪੱਧਰ ਉੱਤੇ ਸੂ ਕੀ ਦੀ ਕਾਫੀ ਅਲੋਚਨਾ ਹੋਰ ਰਹੀ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version