Site icon Sikh Siyasat News

ਸਿੱਖ ਬੁਜਰਗ ‘ਤੇ ਹਮਲਾ ਕਰਨ ਵਾਲੇ ਖਿਲਾਫ ਨਸਲੀ ਹਮਲੇ ਦੇ ਦੋਸ਼ਾਂ ਤਹਿਤ ਕਾਰਵਾਈ ਹੋਵੇ: ਸਿੱਖ ਕੁਲੀਸ਼ਨ

ਨਿਊਯਾਰਕ (12 ਸਤੰਬਰ, 2015): ਅਮਰੀਕਾ ਦੇ ਸ਼ਿਕਾਗੋ ‘ਚ ਇਕ ਬਜ਼ੁਰਗ ਸਿੱਖ ਇੰਦਰਜੀਤ ਸਿੰਘ ‘ਤੇ ਬੇਰਹਿਮੀ ਨਾਲ ਹਮਲਾ ਕਰਨ ਤੇ ਨਸਲੀ ਟਿੱਪਣੀ ਮਾਮਲੇ ਵਿੱਚ ਨਸਲੀ ਹਮਲੇ ਦੇ ਦੋਸ਼ਾਂ ਅਧੀਨ ਕਾਰਵਾਈ ਨਾ ਕਰਦੇ ਹੋਏ ਡੂਪੇਜ ਕਾਊਂਟੀ ਰਾਜ ਦੇ ਸਰਕਾਰੀ ਵਕੀਲ ਰਾਬਰਟ ਬਿਰਲਿਨ ਅਨੁਸਾਰ ਦੋਸ਼ੀ ਵਿਰੁੱਧ ਰੋਡ ਰੇਜ ਦਾ ਮਾਮਲਾ ਦਰਜ ਕੀਤਾ ਗਿਆ ਹੈ, ਜਿਸ ‘ਤੇ ਸਿੱਖ ਭਾਈਚਾਰੇ ਵੱਲੋਂ ਭਾਰੀ ਰੋਸ ਹੈ।

ਸਿੱਖ ਕੁਲੀਸ਼ਨ

ਸਿੱਖ ਬੁਜਰਗ ‘ਤੇ ਹੋਏ ਹਮਲੇ ਨੂੰ ਇੱਕ ਸੜਕੀ ਝਗੜੇ ਦੀ ਘਟਨਾ ਕਰਾਰ ਦਿੰਦੇ ਹੋਏ ਅਮਰੀਕੀ ਅਧਿਕਾਰੀਆਂ ਨੇ ਇਕ ਨੌਜਵਾਨ ਵੱਲੋਂ 53 ਸਾਲਾ ਅਮਰੀਕੀ ਸਿੱਖ ‘ਤੇ ਹਮਲਾ ਕਰਨ ਸਬੰਧੀ ਮਾਮਲੇ ਨੂੰ ਨਸਲੀ ਵਿਤਕਰੇ ਵਜੋਂ ਨਹੀਂ ਦੇਖਿਆ ਹੈ ਤੇ ਨਾਂ ਹੀ ਉਸ ‘ਤੇ ਅਜਿਹਾ ਦੋਸ਼ ਲਾਇਆ ਹੈ ਜਦਕਿ ਸ਼ਿਕਾਗੋ ਦੇ ਉੱਪਨਗਰ ਡੇਰਿਅਨ ‘ਚ ਇੰਦਰਜੀਤ ਸਿੰਘ ਮੱਕੜ ਨੂੰ ਹਮਲਾਵਰ ਵੱਲੋਂ ਅੱਤਵਾਦੀ ਤੇ ਬਿਨ ਲਾਦੇਨ ਕਿਹਾ ਗਿਆ ਸੀ।

ਹਮਲੇ ਦਾ ਸ਼ਿਕਾਰ ਮੱਕੜ ਨੇ ਕਿਹਾ ਕਿ ਮੇਰੇ ਨਾਲ ਬੀਤੇ ਮੰਗਲਵਾਰ ਨੂੰ ਜਿਹੜਾ ਹਮਲਾ ਹੋਇਆ ਉਹ ਨਸਲੀ ਵਿਤਕਰੇ ਕਾਰਨ ਹੀ ਹੋਇਆ ਸੀ। ਸਿੱਖ ਕੋਲੇਸ਼ਨ ਸਮੂਹ ਨੇ ਕਿਹਾ ਕਿ ਹਮਲਾਵਰ ਵਿਰੁੱਧ ਨਸਲੀ ਵਿਤਕਰੇ ਦੇ ਦੋਸ਼ ਲਾਏ ਜਾਣ ਦੇ ਬਾਵਜੂਦ ਵੀ ਦੋਸ਼ੀ ਦੀ ਸੁਣਵਾਈ ਅਦਾਲਤ ‘ਚ ਹੋਵੇਗੀ।

ਸਿੱਖ ਕੋਲੇਸ਼ਨ ਦੀ ਕਾਨੂੰਨੀ ਨਿਰਦੇਸ਼ਕ ਹਰਸਿਮਰਨ ਕੌਰ ਨੇ ਕਿਹਾ ਕਿ ਜੇਕਰ ਨਸਲੀ ਵਿਤਕਰੇ ਜਿਹੇ ਦੋਸ਼ਾਂ ਦੀ ਮੌਜੂਦਗੀ ਨੂੰ ਪਹਿਚਾਨਣ ਲਈ ਨਾਂਹ ਕਰਦੇ ਹਨ ਤਾਂ ਦੇਸ਼ ‘ਚ ਇਸ ਸਮੱਸਿਆ ਨਾਲ ਜੂਝਣਾ ਔਖਾ ਹੋ ਜਾਵੇਗਾ, ਜਿਸ ਕਾਰਨ ਸਿੱਖ ਕੋਲੇਸ਼ਨ ਨਾਲ ਮਿਲ ਕੇ ਮੱਕੜ ਦੇ ਬੱਚਿਆ ਨੇ ਲੋਕਾਂ ਨੂੰ ਪਟੀਸ਼ਨ ‘ਤੇ ਦਸਤਖਤ ਕਰਨ ਲਈ ਕਿਹਾ ਤੇ ਨਿਆਂ ਵਿਭਾਗ ਤੋਂ ਹਮਲਾਵਰ ਵਿਰੁੱਧ ਨਸਲੀ ਵਿਤਕਰੇ ਸਬੰਧੀ ਦੋਸ਼ ਲਗਾਏ ਜਾਣ ਦੀ ਮੰਗ ਕੀਤੀ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version