Site icon Sikh Siyasat News

ਸਿਰਸੇ ਦੀ ਗਰਮੀ-ਬਾਦਲ ਜੋੜੇ ਦੇ ਜਸ਼ਨ, ਨਹੁੰ ਮਾਸ ਦੇ ਰਿਸ਼ਤੇ ਭੰਬਲਭੂਸੇ ‘ਚ

ਚੰਡੀਗੜ੍ਹ: ਬੀਤੇ ਦਿਨੀਂ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਪ੍ਰਬੰਧਾਂ ਵਿੱਚ ਮਹਾਰਾਸ਼ਟਰ ਦੀ ਭਾਜਪਾ ਸਰਕਾਰ ਦੀ ਦਖਲਅੰਦਾਜੀ ਤੋਂ ਬਾਅਦ ਭਾਜਪਾ ਦੀ ਟਿਕਟ ‘ਤੇ ਦਿੱਲੀ ‘ਚ ਵਿਧਾਇਕ ਬਣੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਟਵਿੱਟਰ ਉੱਤੇ ਇਸਦੀ ਵਿਰੋਧਤਾ ਜਾਹਰ ਕੀਤੀ ਸੀ।

ਬੀਤੇ ਕੱਲ੍ਹ ਸ਼੍ਰੋਮਣੀ ਅਕਾਲੀ ਦਲ ਵਲੋਂ ਰਾਜਸਭਾ ‘ਚ ਬੈਠਦੇ ਨਰੇਸ਼ ਗੁਜਰਾਲ ਨੇ ਭਾਰਤੀ ਜਨਤਾ ਪਾਰਟੀ ਦੀ ਬੈਠਕ ਵਿਚ ਜਾਣੋਂ ਇਹ ਕਹਿ ਕੇ ਨਾਂਹ ਕਰ ਦਿੱਤੀ ਕਿ ” ਅਕਾਲੀ ਦਲ ਰਾਸ਼ਟਰੀ ਸਵੈਮ ਸੇਵਕ ਸੰਘ ਦੀ ਗੁਰਦੁਆਰਾ ਪ੍ਰਬੰਧ ਵਿਚ ਵੱਧਦੀ ਦਖਲਅੰਦਾਜੀ ਨਾਲ ਖੁਸ਼ ਨਹੀਂ ਹੈ। ਅਕਾਲੀ ਦਲ(ਬਾਦਲ) ਕੇਂਦਰ ਦੀ ਭਾਜਪਾ ਸਰਕਾਰ ਕੋਲੋਂ ਇਹ ਮੰਗ ਕਰਦਾ ਆ ਰਿਹਾ ਹੈ ਕਿ ਕਿਸਾਨਾਂ ਦਾ ਕਰਜਾ ਮੁਆਫ ਕੀਤਾ ਜਾਵੇ ਪਰ ਅਜਿਹਾ ਕੁਝ ਨਹੀਂ ਹੋਇਆ।


ਇਸ ਸਭ ਦੇ ਦੌਰਾਨ ਹੀ 30 ਜਨਵਰੀ ਨੂੰ ਆਰਐਸਐਸ ਦੇ ਸਿੱਖ ਚਿਹਰੇ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਅਵਤਾਰ ਸਿੰਘ ਸ਼ਾਸਤਰੀ ਵਲੋਂ ਇਹ ਬਿਆਨ ਜਾਰੀ ਕੀਤਾ ਗਿਆ ਕਿ ” ਸਿੱਖ ਮਸਲਿਆਂ ਤੇ ਸਿਰਫ ਅਕਾਲੀ ਦਲ ਦਾ ਹੱਕ ਨਹੀਂ ਹੈ।

ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਅਵਤਾਰ ਸਿੰਘ ਸ਼ਾਸਤਰੀ ਵਲੋਂ ਜਾਰੀ ਕੀਤੇ ਗਏ ਬਿਆਨ ਦੀ ਤਸਵੀਰ।

ਸ਼੍ਰੋਮਣੀ ਅਕਾਲੀ ਦਲ ਹਮੇਸ਼ਾਂ ਧਾਰਮਿਕ ਥਾਵਾਂ ਦੀ ਵਰਤੋਂ ਆਪਣੇ ਰਾਜਸੀ ਮਨੋਰਥਾਂ ਲਈ ਕਰਦਾ ਆਇਆ ਹੈ।ਜੇਕਰ ਮਨਜਿੰਦਰ ਸਿੰਘ ਸਿਰਸਾ ਨੂੰ ਏਨੀ ਹੀ ਨਾਰਾਜਗੀ ਹੈ ਤਾਂ ਪਹਿਲਾਂ ਭਾਜਪਾ ਤੋਂ ਅਸਤੀਫਾ ਦੇਣ ਫੇਰ ਕੋਈ ਗੱਲ ਕਰਨ।

ਇਕ ਪਾਸੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਨੋਂਹ ਮਾਸ ਦੇ ਰਿਸ਼ਤੇ ਵਿਚਾਲੇ ਇਹ ਹੇਠ-ਉਤਾਂਹ ਚੱਲ ਰਹੀ ਹੈ ੳਥੇ ਦੂਜੇ ਬੰਨੇ ਬਾਦਲ ਜੋੜਾ(ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਵਜੀਰ ਹਰਸਿਮਰਤ ਕੌਰ ਬਾਦਲ) ਭਾਜਪਾ ਦੇ ਮੋਹਰੀ ਆਗੂਆਂ ਲਈ ਸਫਰਦਗੰਜ ਰੋਡ ਵਿਚਲੇ ਆਪਣੇ ਘਰ ਵਿਖੇ ਦੁਪਹਿਰ ਦੀ ਰੋਟੀ ਦੇ ਸਮਾਗਮ ਮਨਾ ਰਿਹਾ ਸੀ।

ਬਾਦਲ ਜੋੜੇ ਨੇ ਭਾਜਪਾ ਦੇ ਮੋਹਰੀ ਆਗੂਆਂ ਨੂੰ ਆਪਣੇ ਘਰ ਰੋਟੀ-ਪਾਣੀ ਖੁਆਇਆ।

ਭਾਜਪਾ ਦੇ ਵੱਡੇ ਆਗੂ ਰਾਜਨਾਥ ਸਿੰਘ, ਸੁਸ਼ਮਾ ਸਵਰਾਜ, ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ਅਤੇ ਐਨਸੀਪੀ ਦੇ ਪ੍ਰਧਾਨ ਸ਼ਰਦ ਪਵਾਰ ਵੀ ਹਾਜਰ ਸਨ।

ਇਸ ਬਾਰੇ ਨਰੇਸ਼ ਗੁਜਰਾਲ ਨੇ ਕਿਹਾ ਕਿ ਇਸ ਸਿਰਫ ਇੱਕ ਘਰੇਲੂ ਸਮਾਗਮ ਸੀ, ਸਾਡਾ ਭਾਜਪਾ ਨਾਲ ਗੱਠਜੋੜ ਟੁੱਟਿਆ ਨਹੀਂ ਹੈ ਅਸੀਂ ਸਿਰਫ ਆਪਣਾ ਵਿਰੋਧ ਜਾਹਰ ਕਰ ਰਹੇ ਹਾਂ।

ਗੁਰਦੁਆਰਾ ਪ੍ਰਬੰਧ ‘ਚ ਦਖਲ-ਅੰਦਾਜੀ ਬਰਦਾਸ਼ਤ ਨਹੀਂ: ਲੋਂਗੋਵਾਲ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗੋਬਿੰਦ ਸਿੰਘ ਲੋਂਗੋਵਾਲ ਨੇ ਬੀਤੇ ਕਲ੍ਹ ਸੰਗਰੂਰ ਜਿਲ੍ਹੇ ‘ਚ ਗੁਰਦੁਆਰਾ ਮਸਤੂਆਣਾ ਸਾਹਿਬ ਵਿਖੇ ਬੋਲਦਿਆਂ ਕਿਹਾ ਕਿ ਅਸੀਂ ਸਰਕਾਰ ਅਤੇ ਰਾਸ਼ਟਰੀ ਸਵੈਮ ਸੇਵਕ ਸੰਘ ਨੂੰ ਸਿੱਖ ਮਸਲਿਆਂ ‘ਚ ਦਖਲਅੰਦਾਜੀ ਨਹੀਂ ਕਰਨ ਦੇਵਾਂਗੇ।

ਗੋਬਿੰਦ ਸਿੰਘ ਲੋਂਗੋਵਾਲ ਨੇ ਰਾਸ਼ਟਰੀ ਸਿੱਖ ਸੰਗਤ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਵਲੋਂ ਮਨਜਿੰਦਰ ਸਿੰਘ ਸਿਰਸਾ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਵਿਰੁੱਧ ਜਾਰੀ ਕੀਤੇ ਬਿਆਨ ਦੀ ਨਿੰਦਿਆ ਕਰਦਿਆਂ ਕਿਹਾ ਕਿ ” ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਗੁਰਦੁਆਰਾ ਪ੍ਰਬੰਧਾਂ ਵਿੱਚ ਸਿੱਖਾਂ ਦੀ ਨੁਮਾਇੰਦਾ ਸੰਸਥਾ ਹੈ “।

ਮਹਾਰਾਸ਼ਟਰ ਸਰਕਾਰ ਤਖਤ ਸ੍ਰੀ ਹਜ਼ੂਰ ਸਾਹਿਬ ਬੋਰਡ ਦਾ ਪ੍ਰਧਾਨ ਆਪਣੀ ਮਰਜੀ ਨਾਲ ਬਣਾਉਣਾ ਚਾਹੁੰਦੀ ਹੈ। ਮਹਾਰਾਸ਼ਰ ਸਰਕਾਰ ਬੋਰਡ ਦੇ 1956 ਐਕਟ ਦੇ ਸੈਕਸ਼ਨ 11 ਵਿਚ ਸੋਧ ਕਰਨਾ ਚਾਹੁੰਦੀ ਹੈ ਜੋ ਕਿ ਠੀਕ ਨਹੀਂ ਹੈ।

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version