ਫ਼ਤਿਹਗੜ੍ਹ ਸਾਹਿਬ (8 ਅਕਤੂਬਰ, 2011): ਭਾਈ ਹਰਜਿੰਦਰ ਸਿੰਘ ਜ਼ਿੰਦਾ ਤੇ ਭਾਈ ਸੁਖਦੇਵ ਸਿੰਘ ਸੁੱਖਾ ਦੇ ਸ਼ਹੀਦੀ ਸਮਾਗਮ ਵਿੱਚ ਸ਼੍ਰੋਮਣੀ ਅਕਾਲੀ ਦਲ (ਪੰਚ ਪ੍ਰਧਾਨੀ) ਵਲੋਂ ਵੀ ਸ਼ਮੂਲੀਅਤ ਕੀਤੀ ਜਾਵੇਗੀ।ਭਾਈ ਸੁੱਖਾ ਤੇ ਜ਼ਿੰਦਾ ਦੀ 19ਵੀਂ ਬਰਸੀ ਦੇ ਸਬੰਧ ਵਿੱਚ ਇਹ ਸ਼ਹੀਦੀ ਸਮਾਗਮ ਅੰਮ੍ਰਿਤਸਰ ਜਿਲ੍ਹੇ ਦੇ ਪਿੰਡ ਗਦਲੀ ਵਿਖੇ ਸੋਮਵਾਰ, 10 ਅਕਤੂਬਰ ਨੂੰ ਕਰਵਾਏ ਜਾ ਰਹੇ ਹਨ।
ਇਹ ਜਾਣਕਾਰੀ ਦਿੰਦਿਆ ਦਲ ਦੇ ਸਕੱਤਰ ਜਨਰਲ ਭਾਈ ਹਰਪਾਲ ਸਿੰਘ ਚੀਮਾ ਤੇ ਜਥੇਬੰਦਕ ਸਕੱਤਰ ਸੰਤੋਖ ਸਿੰਘ ਸਲਾਣਾ ਨੇ ਸਿੱਖ ਸੰਗਤਾਂ ਨੂੰ ਇਨ੍ਹਾਂ ਸ਼ਹੀਦੀ ਸਮਾਗਮ ਵਿੱਚ ਹੁੰਮ-ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ ਹੈ।ਭਾਈ ਚੀਮਾ ਨੇ ਕਿਹਾ ਕਿ ਭਾਈ ਸੁੱਖਾ ਤੇ ਜ਼ਿੰਦਾ ਨੇ ਗੁਰਧਾਮਾਂ ਦੀ ਬੇਅਦਬੀ ਤੇ ਹਜ਼ਾਰਾਂ ਨਿਰਦੋਸ਼ ਸਿੱਖਾਂ ਦੇ ਕਤਲ ਦਾ ਬਦਲਾ ਲੈ ਕੇ ਕੌਮ ਦੀਆਂ ਉ¤ਚੀਆਂ-ਸੁੱਚੀਆਂ ਰਿਵਾਇਤਾਂ ਨੂੰ ਜ਼ਿੰਦਾ ਰੱਖਿਆ ਹੈ। ਉਨ੍ਹਾਂ ਕਿਹਾ ਕਿ ਕੌਮੀ ਅਣਖ ਤੇ ਗੈਰਤ ਲਈ ਆਪਾ ਵਾਰ ਦੇਣ ਵਾਲੇ ਯੋਧਿਆਂ ਨੂੰ ਹਮੇਸ਼ਾਂ ਯਾਦ ਰੱਖਣਾ ਚਾਹੀਦਾ ਹੈ ਤੇ ਉਨ੍ਹਾਂ ਦੇ ਸ਼ਹੀਦੀ ਦਿਵਸ ਸਾਨੂੰ ਵਧ ਚੜ੍ਹ ਕੇ ਮਨਾਉਣੇ ਚਾਹੀਦੇ ਹਨ।