Site icon Sikh Siyasat News

ਭਾਈ ਮੋਹਕਮ ਸਿੰਘ ਲੁਧਿਆਣਾ ਅਤੇ ਭਾਈ ਗੁਰਦੀਪ ਸਿੰਘ ਬਠਿੰਡਾ ਤੋਂ ਗਿ੍ਫ਼ਤਾਰ

ਅੰਮਿ੍ਤਸਰ (27 ਫਰਵਰੀ, 2o15): ਬੰਦੀ ਸਿੱਖਾਂ ਦੀ ਰਿਹਾਈ ਲਈ ਸੰਘਰਸ਼ ਕਰ ਰਹੇ ਬਜ਼ੁਰਗ ਸੂਰਤ ਸਿੰਘ ਖਾਲਸਾ ਦਾ ਸਮਰਥਨ ਕਰਨ ਦੇ ਦੋਸ਼ ਹੇਠ ਅਕਾਲੀ ਦਲ (ਯੂਨਾਈਟਿਡ) ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੂੰ ਲੁਧਿਆਣਾ ਤੋਂ ਪੁਲਿਸ ਵੱਲੋਂ ਅੱਜ ਗਿ੍ਫਤਾਰ ਕਰ ਲਿਆ ਗਿਆ ਹੈ |

mohkamਦੇਰ ਸ਼ਾਮ ਪੁਲਿਸ ਵੱਲੋਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ ਗਿਆ | ਥਾਣਾ ਛਾਉਣੀ ‘ਚ ਨਜ਼ਰਬੰਦ ਕੀਤੇ ਭਾਈ ਮੋਹਕਮ ਸਿੰਘ ਨੇ ਅਕਾਲੀ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਸਰਕਾਰ ਉਨ੍ਹਾਂ ਨੂੰ ਗਿ੍ਫਤਾਰ ਕਰਕੇ ਆਮ ਸਿੱਖਾਂ ਦੀ ਅਵਾਜ ਦਬਾਉਣਾ ਚਾਹੁੰਦੀ ਹੈ | ਉਨ੍ਹਾਂ ਕਿਹਾ ਕਿ ਬੰਦੀ ਸਿੱਖਾਂ ਦੀ ਰਿਹਾਈ ਨਾ ਕਰਕੇ ਸਰਕਾਰ ਦਿੱਲੀ ਬੈਠੇ ਆਪਣੇ ਆਕਾਵਾਂ ਨੂੰ ਖੁਸ਼ ਕਰਨਾ ਚਾਹੁੰਦੀ ਹੈ |

ਅੱਜ ਸਾਰਾ ਦਿਨ ਭਾਈ ਮੋਹਕਮ ਸਿੰਘ ਦੇ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਸ: ਗੁਰਬਚਨ ਸਿੰਘ ਕਸੇਲ, ਸੁਖਦੀਪ ਸਿੰਘ, ਜਗਦੇਵ ਸਿੰਘ, ਕਰਮਜੀਤ ਸਿੰਘ ਆਦਿ ਜਮਾਨਤ ਦੇ ਕਾਗਜ ਲੈ ਕੇ ਖੜ੍ਹੇ ਰਹੇ ਪਰ ਕੋਈ ਪੇਸ਼ ਨਹੀਂ ਗਈ ਜਦ ਕਿ ਭਾਈ ਮੋਹਕਮ ਸਿੰਘ ਨਾਲ ਗਿ੍ਫਤਾਰ ਕੀਤੇ ਭਾਈ ਜਸਬੀਰ ਸਿੰਘ ਤੇ ਸਮਸ਼ੇਰ ਸਿੰਘ ਨੂੰ ਸ਼ਾਮ ਵੇਲੇ ਰਿਹਾਅ ਕਰ ਦਿੱਤਾ ਗਿਆ | ਥਾਣਾ ਛਾਉਣੀ ਦੇ ਮੁੱਖੀ ਗੁਰਬਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਭਾਈ ਮੋਹਕਮ ਸਿੰਘ ਨੂੰ ਮੈਡੀਕਲ ਕਰਵਾਕੇ ਡੀ. ਸੀ. ਪੀ. ਦੀ ਅਦਾਲਤ ‘ਚ ਪੇਸ਼ ਕਰਨ ਉਪਰੰਤ ਜੇਲ੍ਹ ਭੇਜ ਦਿੱਤਾ ਗਿਆ ਹੈ |

ਭਾਈ ਗੁਰਦੀਪ ਸਿੰਘ ਬਠਿੰਡਾ ਪੁਲਿਸ ਵੱਲੋਂ ਗਿ੍ਫ਼ਤਾਰ:
ਬਠਿੰਡਾ ਯੂਨਾਈਟਿਡ ਅਕਾਲੀ ਦਲ ਦੇ ਜਨਰਲ ਸਕੱਤਰ ਭਾਈ ਗੁਰਦੀਪ ਸਿੰਘ ਬਠਿੰਡਾ ਨੂੰ ਬੀਤੀ ਦੇਰ ਸ਼ਾਮ ਬਠਿੰਡਾ ਪੁਲਿਸ ਦੀ ਵਿਸ਼ੇਸ਼ ਟੀਮ ਨੇ ਛਾਪੇਮਾਰੀ ਕਰਕੇ ਗੋਨਿਆਣਾ ਮੰਡੀ ਨੇੜਿਓਾ ਗਿ੍ਫ਼ਤਾਰ ਕਰਕੇ ਉਨ੍ਹਾਂ ਉੱਪਰ ਥਾਣਾ ਥਰਮਲ ਵਿਖੇ ਭਾਰਤੀ ਦੰਡਾਵਲੀ ਦੀ ਧਾਰਾ 107/51 ਤਹਿਤ ਪਰਚਾ ਦਰਜ ਕਰਕੇ ਕੇਂਦਰੀ ਜੇਲ੍ਹ ਬਠਿੰਡਾ ਭੇਜ ਦਿੱਤਾ |

ਉਕਤ ਲਿਖਤ/ ਖਬਰ ਬਾਰੇ ਆਪਣੇ ਵਿਚਾਰ ਸਾਂਝੇ ਕਰੋ:

Exit mobile version