ਚੰਡੀਗੜ੍ਹ: ਦਿੱਲੀ ਦੀ ਤਿਹਾੜ ਜੇਲ੍ਹ ‘ਚ ਬੰਦ ਸਿਆਸੀ ਸਿੱਖ ਕੈਦੀ ਭਾਈ ਦਇਆ ਸਿੰਘ ਲਾਹੌਰੀਆ ਦੇ ਮਾਤਾ ਈਸ਼ਰ ਕੌਰ ਜੋ ਕਿ 12 ਸਤੰਬਰ ਨੂੰ ਅਕਾਲ ਚਲਾਣਾ ਕਰ ਗਏ ਸਨ, ਉਨ੍ਹਾਂ ਦੀ ਅੰਤਮ ਅਰਦਾਸ ਕੱਲ੍ਹ ਪਿੰਡ ਕਸਬਾ ਭਰਾਲ ਵਿਖੇ ਹੋਈ। ਭਾਈ ਲਾਹੌਰੀਆ ਨੂੰ ਅੰਤਮ ਅਰਦਾਸ ‘ਚ ਸ਼ਾਮਲ ਹੋਣ ਲਈ ਤਿੰਨ ਘੰਟੇ ਦੀ ਪੁਲਿਸ ਹਿਰਾਸਤ ‘ਚ ਛੁੱਟੀ ਦਿੱਤੀ ਗਈ ਸੀ।
ਪਿਛਲੇ 22 ਸਾਲਾਂ ਤੋਂ ਵੱਖ-ਵੱਖ ਜੇਲ੍ਹਾਂ ਵਿਚ ਨਜ਼ਰਬੰਦ ਭਾਈ ਲਾਹੌਰੀਆ ਆਪਣੇ ਜੱਦੀ ਪਿੰਡ ਭੁਰਾਲ ਪੁਜੇ। ਦਿੱਲੀ ਪੁਲਿਸ ਵਲੋਂ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ ਭਾਈ ਲਾਹੌਰੀਆ ਨੂੰ ਅੰਤਮ ਅਰਦਾਸ ਲਈ ਲਿਆਂਦਾ ਗਿਆ ਪਰ ਉਹ ਅੱਜ ਵੀ ਆਪਣੇ ਜੱਦੀ ਘਰ ਨਾ ਜਾ ਸਕੇ। ਸ਼ਰਧਾਂਜਲੀ ਸਮਾਗਮ ਸ. ਸਿਮਰਨਜੀਤ ਸਿੰਘ ਮਾਨ, ਭਾਈ ਧਿਆਨ ਸਿੰਘ ਮੰਡ, ਭਾਈ ਅਮਰੀਕ ਸਿੰਘ ਅਜਨਾਲਾ, ਭਾਈ ਬਲਜੀਤ ਸਿੰਘ ਦਾਦੂਵਾਲ, ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਐਗਜ਼ੈਕਟਿਵ ਮੈਂਬਰ ਕਰਨੈਲ ਸਿੰਘ ਪੰਜੋਲੀ, ਭਾਈ ਜਸਵੀਰ ਸਿੰਘ ਰੋਡੇ, ਸ਼੍ਰੋਮਣੀ ਕਮੇਟੀ ਮੈਂਬਰ ਜੈਪਾਲ ਸਿੰਘ ਮੰਡੀਆਂ ਤੋਂ ਅਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।
ਅੰਤਮ ਅਰਦਾਸ ਦੀਆਂ ਤਸਵੀਰਾਂ: